ਗ੍ਰੇਗ ਫਲੈਮਿੰਗ ਸਾਬਕਾ ਮਨਿਸਟਰ ਤੋਂ ਹਜ਼ਾਰਾਂ ਵੋਟਾਂ ਨਾਲ ਅੱਗੇ
November 8, 2026 / international
Punjabi Pehchan /
Auckland: ਨਿਊਜ਼ੀਲੈਂਡ
ਸਿੱਖਾਂ ਦੇ ਚੰਗੇ ਮਿੱਤਰ ਵਜੋਂ ਜਾਣੇ ਜਾਂਦੇ
ਗ੍ਰੇਗ ਫਲੈਮਿੰਗ ਨੇ ਭਾਰਤ ਦੌਰੇ ਦੌਰਾਨ ਸ੍ਰੀ ਦਰਬਾਰ ਸਾਹਿਬ ਅਤੇ ਦਿੱਲੀ ਸਥਿਤ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵੀ ਨਤਮਸਤਕ ਹੋਏ ਸਨ
ਆਕਲੈਂਡ: ਗ੍ਰੇਗ ਫਲੈਮਿੰਗ ਨੂੰ ਸਿੱਖ ਭਾਈਚਾਰੇ ਦਾ ਮਿੱਤਰ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਗੁਰੂ ਘਰ ਵਿਖੇ ਅਕਸਰ ਭਰੀ ਜਾਂਦੀ ਹਾਜ਼ਰੀ ਨੂੰ ਸਿੱਖ ਭਾਈਚਾਰੇ ਨਾਲ ਉਨ੍ਹਾਂ ਦੇ ਚੰਗੇ ਸਬੰਧਾਂ ਦੇ ਸੰਦਰਭ ਵਿੱਚ ਵੀ ਦੇਖਿਆ ਜਾਂਦਾ ਰਿਹਾ ਹੈ।
ਅੱਜ ਚੋਣਾਂ ਦੇ ਮੁੱਢਲੇ ਨਤੀਜਿਆਂ ਵਿੱਚ ਗ੍ਰੇਗ ਫਲੈਮਿੰਗ ਸਾਬਕਾ ਮੰਤਰੀ ਪ੍ਰਿਯੰਕਾ ਰਾਧਾਕ੍ਰਿਸ਼ਨਨ ਤੋਂ ਅੱਗੇ ਚੱਲ ਰਹੇ ਹਨ। ਵੋਟਾਂ ਦੀ ਗਿਣਤੀ ਜਾਰੀ ਹੋਣ ਕਾਰਨ ਅੰਤਿਮ ਨਤੀਜੇ ਲਈ ਉਡੀਕ ਕਰਨੀ ਪਵੇਗੀ। ਗ੍ਰੇਗ ਫਲੈਮਿੰਗ ਨੇ ਭਾਰਤ ਦੌਰੇ ਦੌਰਾਨ ਸ੍ਰੀ ਦਰਬਾਰ ਸਾਹਿਬ ਅਤੇ ਦਿੱਲੀ ਸਥਿਤ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵੀ ਨਤਮਸਤਕ ਹੋਏ ਸਨ।
Greg Fleming Is Ahead Of The Former Minister By Thousands Of Votes