ਕੋਰਟ ਦੇ ਹੁਕਮਾਂ ਮਗਰੋਂ ਪੋਸਟਮਾਰਟਮ ਲਈ ਮੰਨਿਆ ਰਣਜੀਤ ਸਿੰਘ ਦਾ ਪਰਿਵਾਰ    ਸ੍ਰੋਮਣੀ ਅਕਾਲੀ ਦਲ ( ਪੁਨਰ ਸੁਰਜੀਤ) ਦੇ 18 ਆਗੂਆਂ ਨੇ ਛੱਡੇ ਅਹੁਦੇ,ਪਾਰਟੀ ਅੰਦਰ ਹਲਚਲ    6 ਮਾਰਚ ਨੂੰ ਹੋਵੇਗੀ SGPC ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ, ਬਜਟ ਸੈਸ਼ਨ ਦੀ ਤਾਰੀਕ ‘ਤੇ ਹੋ ਸਕਦੀ ਵਿਚਾਰ ਚਰਚਾ    ਲਾਲੜੂ ਦੇ ਗੁਰੂ ਘਰ ਚ ਹੋਈ ਬੇਅਬਦੀ, ਪਰਵਾਸੀਆਂ ਤੇ ਲੱਗੇ ਵੱਡੇ ਇਲਜ਼ਾਮ    UAE ‘ਚ ਫਸੇ Ammy Virk ਦੀ ਪਤਨੀ ਤੇ ਧੀ, ਅਦਾਕਾਰ ਨੇ ਮੰਗੀ ਮੱਦਦ    ਘਰ ਵਾਪਸ ਆ ਗਈ ਹਾਂ ਅਤੇ ਸੁਰੱਖਿਅਤ ਹਾਂ - ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਵਲੋਂ ਟਵੀਟ    ਪੰਥਕ ਹਲਕਿਆਂ ‘ਚ ਵੱਡੀ ਹਲਚਲ, ਗਿਆਨੀ ਹਰਪ੍ਰੀਤ ਸਿੰਘ ਨਾਲ ਨਜ਼ਰ ਆਏ ਗਿਆਨੀ ਰਘੁਬੀਰ ਸਿੰਘ    ਘਰ ਵਾਪਸ ਆ ਗਈ ਹਾਂ ਅਤੇ ਸੁਰੱਖਿਅਤ ਹਾਂ - ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਵਲੋਂ ਟਵੀਟ    UAE ‘ਚ ਫਸੇ Ammy Virk ਦੀ ਪਤਨੀ ਤੇ ਧੀ, ਅਦਾਕਾਰ ਨੇ ਮੰਗੀ ਮੱਦਦ    UAE ‘ਚ ਫਸੇ Ammy Virk ਦੀ ਪਤਨੀ ਤੇ ਧੀ, ਅਦਾਕਾਰ ਨੇ ਮੰਗੀ ਮੱਦਦ   
ਪਾਕਿਸਤਾਨ ’ਚ ਇਤਿਹਾਸਕ ਗੁਰਦੁਆਰਾ ਸਾਹਿਬ 1 ਕਰੋੜ ਦੀ ਰਿਸ਼ਵਤ ਲੈ ਕੇ ਵੇਚਿਆ
March 2, 2026
Pakistan-historic-gurdwara-sri-g

ਪਾਕਿਸਤਾਨ ’ਚ ਇਤਿਹਾਸਕ ਗੁਰਦੁਆਰਾ ਸਾਹਿਬ 1 ਕਰੋੜ ਦੀ ਰਿਸ਼ਵਤ ਲੈ ਕੇ ਵੇਚਿਆ

 
 
ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਦੇ ਐਬਟਾਬਾਦ ਸ਼ਹਿਰ ਤੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਵਲੂੰਧਰਨ ਵਾਲੀ ਖ਼ਬਰ ਹੈ। ਉੱਥੇ ਸਥਿਤ ਇਤਿਹਾਸਕ ‘ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ’ ਦੀ ਇਮਾਰਤ ਨੂੰ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ETPB) ਦੇ ਇੱਕ ਭ੍ਰਿਸ਼ਟ ਅਧਿਕਾਰੀ ਨੇ ਕਥਿਤ ਤੌਰ ’ਤੇ ਇੱਕ ਕਰੋੜ ਪਾਕਿਸਤਾਨੀ ਰੁਪਏ ਦੀ ਰਿਸ਼ਵਤ ਲੈ ਕੇ ਇੱਕ ਸਥਾਨਕ ਨਿਵਾਸੀ ਨੂੰ ਵੇਚ ਦਿੱਤਾ ਹੈ।
ਧਾਰਮਿਕ ਅਸਥਾਨ ਦੀ ਥਾਂ ਬਣੇਗਾ ਬੁਟੀਕ
ਰਿਪੋਰਟਾਂ ਅਨੁਸਾਰ, ਇਸ ਜ਼ਮੀਨ ਨੂੰ ਖ਼ਰੀਦਣ ਵਾਲੇ ਵਾਹਿਦ ਬਾਲਾ ਨਾਮਕ ਵਿਅਕਤੀ ਨੇ ਇਹ ਜਾਇਦਾਦ ਆਪਣੀਆਂ ਦੋ ਪਤਨੀਆਂ ਰਿਦਾ ਜਾਦੂਨ ਅਤੇ ਆਇਸ਼ਾ ਵਾਹਿਦ ਦੇ ਨਾਮ ਕਰਵਾ ਦਿੱਤੀ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ ਜਿਸ ਪਵਿੱਤਰ ਅਸਥਾਨ ’ਤੇ ਕਦੇ ਗੁਰਬਾਣੀ ਦਾ ਪ੍ਰਕਾਸ਼ ਹੁੰਦਾ ਸੀ, ਹੁਣ ਉੱਥੇ ਕੱਪੜਿਆਂ ਦਾ ਬੁਟੀਕ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਪਾਕਿਸਤਾਨੀ ਸਿੱਖਾਂ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਦੋਸ਼ੀ ਅਧਿਕਾਰੀ ਨੂੰ ਤੁਰੰਤ ਬਰਖ਼ਾਸਤ ਕਰਨ ਅਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਬਚਾਉਣ ਦੀ ਮੰਗ ਕੀਤੀ ਹੈ। ਸੰਗਤ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ’ਤੇ ਅੱਜ ਵੀ ਗੁਰਮੁਖੀ ਵਿੱਚ ‘ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ’ ਅਤੇ ਦੀਵਾਨ ਹਾਲ ਦੇ ਬਾਹਰ ‘ਸਚਖੰਡਿ ਵਸੈ ਨਿਰੰਕਾਰੁ’ ਦੇ ਸ਼ਬਦ ਸਾਫ਼ ਲਿਖੇ ਹੋਏ ਹਨ। ਇਸ ਦੇ ਬਾਵਜੂਦ ਬੋਰਡ ਨੇ ਮੁਰੰਮਤ ਕਰਨ ਦੀ ਬਜਾਏ ਇਸ ਨੂੰ ਵੇਚਣ ਦਾ ਗੁਨਾਹ ਕੀਤਾ ਹੈ।

Pakistan historic gurdwara sri guru singh sabha


Recommended Posts
Latest