ਤਰਨ ਤਾਰਨ ਹਲਕੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਚੁਣਿਆ ਨੌਜਵਾਨ ਚਿਹਰਾ
March 15, 2026 / main news
ਤਰਨ ਤਾਰਨ ਹਲਕੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਚੁਣਿਆ ਨੌਜਵਾਨ ਚਿਹਰਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਿੱਚ ਨੌਜਵਾਨ
ਖ਼ੂਨ ਨੂੰ ਅੱਗੇ ਲਿਆਉਂਦਿਆਂ ਕੰਚਨਪ੍ਰੀਤ ਕੌਰ ਨੂੰ ਤਰਨ ਤਾਰਨ ਵਿਧਾਨ ਸਭਾ ਹਲਕੇ ਲਈ ‘ਹਲਕਾ
ਇੰਚਾਰਜ’ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਨਾਲ ਅਕਾਲੀ ਦਲ ਨੇ ਸਰਹੱਦੀ ਖੇਤਰ ਵਿੱਚ ਆਪਣੀ ਪਕੜ
ਮਜ਼ਬੂਤ ਕਰਨ ਲਈ ਇੱਕ ਨੌਜਵਾਨ ਅਤੇ ਗਤੀਸ਼ੀਲ ਚਿਹਰੇ ’ਤੇ ਭਰੋਸਾ ਜਤਾਇਆ ਹੈ।
ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਰਾਹੀਂ ਇਸ ਦਾ ਐਲਾਨ ਕਰਦਿਆਂ ਕੰਚਨਪ੍ਰੀਤ
ਕੌਰ ਦੀ ਦਲੇਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਲਿਖਿਆ ਕਿ ਕੰਚਨਪ੍ਰੀਤ ਕੌਰ ਇੱਕ ਊਰਜਾਵਾਨ ਅਤੇ ਨਿਡਰ
ਮੈਂਬਰ ਹੈ, ਜਿਸ ਨੇ ਹਾਲ ਹੀ ਵਿੱਚ ਹੋਈ ਤਰਨ ਤਾਰਨ ਉਪ-ਚੋਣ ਦੌਰਾਨ ਸਰਕਾਰੀ ਦਬਾਅ ਦੇ ਬਾਵਜੂਦ
ਆਪਣੀ ਮਾਂ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਲਈ ਜ਼ੋਰਦਾਰ ਪ੍ਰਚਾਰ ਕੀਤਾ ਸੀ।
ਬਾਦਲ ਨੇ ਭਰੋਸਾ ਜਤਾਇਆ ਕਿ ਕੰਚਨਪ੍ਰੀਤ ਕੌਰ ਦੀ ਮਿਹਨਤ ਅਤੇ ਹਿੰਮਤ ਨਾਲ ਪਾਰਟੀ
ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਨੇ ਕੰਚਨਪ੍ਰੀਤ ਕੌਰ ਨੂੰ ਨਵੀਂ ਪਾਰੀ ਲਈ
ਸ਼ੁੱਭਕਾਮਨਾਵਾਂ ਦਿੰਦਿਆਂ ਉਮੀਦ ਜਤਾਈ ਕਿ ਉਹ ਇਸੇ ਤਰ੍ਹਾਂ ਨਿਡਰ ਹੋ ਕੇ ਲੋਕਾਂ ਦੀ ਸੇਵਾ ਕਰਦੀ
ਰਹੇਗੀ।
Kanchanpreet Kaur