< ">
ਪੰਜਾਬ ਕੈਬਨਿਟ ‘ਚ ਹਲਚਲ, ਭੁੱਲਰ ਦੀ ਗ੍ਰਿਫਤਾਰੀ ਮਗਰੋਂ ਵਿਭਾਗਾਂ ਦੀ ਵੰਡ    ਦਿੱਲੀ ਸਰਕਾਰ ਦੀ ਵੱਡੀ ਯੋਜਨਾ ਮਹਿਲਾਵਾਂ ਨੂੰ ਮਿਲਣਗੇ ₹2500 ਹਰ ਮਹੀਨਾ    ਦਿੱਲੀ ਸਰਕਾਰ ਦੀ ਵੱਡੀ ਯੋਜਨਾ ਮਹਿਲਾਵਾਂ ਨੂੰ ਮਿਲਣਗੇ ₹2500 ਹਰ ਮਹੀਨਾ    ਕੋਟਕਪੂਰਾ ਨੇੜੇ ਕਰਜ਼ੇ ਤੋਂ ਤੰਗ ਦੋ ਸਕੇ ਕਿਸਾਨ ਭਰਾਵਾਂ ਨੇ ਕੀਤੀ ਖੁਦਕੁਸ਼ੀ, ਹੱਥ ਫੜ ਕੇ ਟ੍ਰੇਨ ਅੱਗੇ ਮਾਰੀ ਛਾਲ    ਕਾਂਗਰਸੀ ਸੰਸਦ ਮੈਂਬਰਾਂ ਨੇ Amit Shah ਨੂੰ ਲਿਖੀ ਚਿੱਠੀ, ਗਗਨਦੀਪ ਰੰਧਾਵਾ ਮਾਮਲੇ ’ਚ ਇਨਸਾਫ਼ ਦੀ ਮੰਗ    ਕਾਂਗਰਸੀ ਸੰਸਦ ਮੈਂਬਰਾਂ ਨੇ Amit Shah ਨੂੰ ਲਿਖੀ ਚਿੱਠੀ, ਗਗਨਦੀਪ ਰੰਧਾਵਾ ਮਾਮਲੇ ’ਚ ਇਨਸਾਫ਼ ਦੀ ਮੰਗ    ਮੈਂ ਸੱਚ ਤੋਂ ਭੱਜਣ ਵਾਲਾ ਨਹੀਂ ਹਾਂ, ਮੇਰੇ ਖ਼ਿਲਾਫ਼ ਫੈਲਾਈਆਂ ਜਾ ਰਹੀਆਂ ਝੂਠੀਆਂ ਅਫ਼ਵਾਹਾਂ- ਲਾਲਜੀਤ ਭੁੱਲਰ    ਸਾਬਕਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਗ੍ਰਿਫ਼ਤਾਰ    Guru Randhawa ਨੂੰ ਹਾਈ ਕੋਰਟ ਤੋਂ ਵੱਡੀ ਰਾਹਤ, ਅਪਰਾਧਿਕ ਕੇਸ ‘ਚ ਕਾਰਵਾਈ ਫਿਲਹਾਲ ਰੋਕੀ ਗਈ    ਦਿਲਜੀਤ ਦੋਸਾਂਝ ਦੇ ਸ਼ੋਅ ਦੀਆਂ ਨਕਲੀ ਟਿਕਟਾਂ ਵੇਚਣ ਵਾਲੇ ‘ਤੇ ਐਕਸ਼ਨ ! 15 ਮਹੀਨਿਆਂ ਬਾਅਦ ਦਰਜ ਹੋਈ FIR   
ਸਾਬਕਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਗ੍ਰਿਫ਼ਤਾਰ
March 23, 2026
Ex-minister-laljit-bhullar-arres

ਸਾਬਕਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਗ੍ਰਿਫ਼ਤਾਰ

 
ਵੇਅਰਹਾਊਸ ਦੇ ਡਿਸਟ੍ਰਿਕਟ ਮੈਨੇਜਰ (DM) ਗਗਨਦੀਪ ਸਿੰਘ ਰੰਧਾਵਾ ਦੀ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਇੱਕ ਵੱਡੀ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਲਾਲਜੀਤ ਭੁੱਲਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਪਰਿਵਾਰ ਵੱਲੋਂ ਲਗਾਤਾਰ ਦਿੱਤੇ ਜਾ ਰਹੇ ਅਲਟੀਮੇਟਮ ਅਤੇ ਸਿਆਸੀ ਦਬਾਅ ਤੋਂ ਬਾਅਦ ਹੋਈ ਹੈ।
ਪਰਿਵਾਰ ਨੇ ਮੋਬਾਈਲ ਦੇਣ ਤੋਂ ਕੀਤਾ ਇਨਕਾਰ
ਅੱਜ ਡੀਸੀਪੀ (DCP) ਰਵਿੰਦਰ ਪਾਲ ਸਿੰਘ ਆਪਣੀ ਟੀਮ ਸਮੇਤ ਰੰਧਾਵਾ ਦੇ ਪਰਿਵਾਰ ਕੋਲ ਮੋਬਾਈਲ ਫੋਨ ਲੈਣ ਪਹੁੰਚੇ ਸਨ ਤਾਂ ਜੋ ਅਹਿਮ ਸਬੂਤ ਜੁਟਾਏ ਜਾ ਸਕਣ। ਹਾਲਾਂਕਿ, ਪਰਿਵਾਰਕ ਮੈਂਬਰਾਂ ਨੇ ਮੋਬਾਈਲ ਦੇਣ ਤੋਂ ਸਾਫ਼ ਮਨਾਂ ਕਰ ਦਿੱਤਾ ਅਤੇ ਅਧਿਕਾਰੀਆਂ ਨੂੰ ਖਾਲੀ ਹੱਥ ਮੋੜ ਦਿੱਤਾ। ਪਰਿਵਾਰ ਦਾ ਕਹਿਣਾ ਸੀ ਕਿ ਪਹਿਲਾਂ ਸਾਰੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਯਕੀਨੀ ਬਣਾਈ ਜਾਵੇ। ਦੱਸ ਦੇਈਏ ਕਿ ਰੰਧਾਵਾ ਦੀ ਲਾਸ਼ ਅਜੇ ਵੀ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਹੈ ਅਤੇ ਤੀਜੇ ਦਿਨ ਵੀ ਪੋਸਟਮਾਰਟਮ ਨਹੀਂ ਹੋ ਸਕਿਆ।
CBI ਜਾਂਚ ਦੀ ਪੇਸ਼ਕਸ਼
ਇਸੇ ਦੌਰਾਨ ਇਹ ਮਾਮਲਾ ਦਿੱਲੀ ਵਿਖੇ ਲੋਕ ਸਭਾ ਵਿੱਚ ਵੀ ਗੂੰਜਿਆ। ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਵੱਲੋਂ ਮੁੱਦਾ ਉਠਾਏ ਜਾਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਪੰਜਾਬ ਦੇ ਸਾਰੇ ਸਾਂਸਦ ਉਨ੍ਹਾਂ ਨੂੰ ਲਿਖਤੀ ਤੌਰ ‘ਤੇ ਬੇਨਤੀ ਕਰਦੇ ਹਨ, ਤਾਂ ਉਹ ਇਸ ਮਾਮਲੇ ਦੀ ਜਾਂਚ ਤੁਰੰਤ CBI ਨੂੰ ਸੌਂਪ ਦੇਣਗੇ।

Ex minister laljit bhullar arrested


Recommended Posts