ਪੰਜਾਬ ਕੈਬਨਿਟ ‘ਚ ਹਲਚਲ, ਭੁੱਲਰ ਦੀ ਗ੍ਰਿਫਤਾਰੀ ਮਗਰੋਂ ਵਿਭਾਗਾਂ ਦੀ ਵੰਡ    ਦਿੱਲੀ ਸਰਕਾਰ ਦੀ ਵੱਡੀ ਯੋਜਨਾ ਮਹਿਲਾਵਾਂ ਨੂੰ ਮਿਲਣਗੇ ₹2500 ਹਰ ਮਹੀਨਾ    ਦਿੱਲੀ ਸਰਕਾਰ ਦੀ ਵੱਡੀ ਯੋਜਨਾ ਮਹਿਲਾਵਾਂ ਨੂੰ ਮਿਲਣਗੇ ₹2500 ਹਰ ਮਹੀਨਾ    ਕੋਟਕਪੂਰਾ ਨੇੜੇ ਕਰਜ਼ੇ ਤੋਂ ਤੰਗ ਦੋ ਸਕੇ ਕਿਸਾਨ ਭਰਾਵਾਂ ਨੇ ਕੀਤੀ ਖੁਦਕੁਸ਼ੀ, ਹੱਥ ਫੜ ਕੇ ਟ੍ਰੇਨ ਅੱਗੇ ਮਾਰੀ ਛਾਲ    ਕਾਂਗਰਸੀ ਸੰਸਦ ਮੈਂਬਰਾਂ ਨੇ Amit Shah ਨੂੰ ਲਿਖੀ ਚਿੱਠੀ, ਗਗਨਦੀਪ ਰੰਧਾਵਾ ਮਾਮਲੇ ’ਚ ਇਨਸਾਫ਼ ਦੀ ਮੰਗ    ਕਾਂਗਰਸੀ ਸੰਸਦ ਮੈਂਬਰਾਂ ਨੇ Amit Shah ਨੂੰ ਲਿਖੀ ਚਿੱਠੀ, ਗਗਨਦੀਪ ਰੰਧਾਵਾ ਮਾਮਲੇ ’ਚ ਇਨਸਾਫ਼ ਦੀ ਮੰਗ    ਮੈਂ ਸੱਚ ਤੋਂ ਭੱਜਣ ਵਾਲਾ ਨਹੀਂ ਹਾਂ, ਮੇਰੇ ਖ਼ਿਲਾਫ਼ ਫੈਲਾਈਆਂ ਜਾ ਰਹੀਆਂ ਝੂਠੀਆਂ ਅਫ਼ਵਾਹਾਂ- ਲਾਲਜੀਤ ਭੁੱਲਰ    ਸਾਬਕਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਗ੍ਰਿਫ਼ਤਾਰ    Guru Randhawa ਨੂੰ ਹਾਈ ਕੋਰਟ ਤੋਂ ਵੱਡੀ ਰਾਹਤ, ਅਪਰਾਧਿਕ ਕੇਸ ‘ਚ ਕਾਰਵਾਈ ਫਿਲਹਾਲ ਰੋਕੀ ਗਈ    ਦਿਲਜੀਤ ਦੋਸਾਂਝ ਦੇ ਸ਼ੋਅ ਦੀਆਂ ਨਕਲੀ ਟਿਕਟਾਂ ਵੇਚਣ ਵਾਲੇ ‘ਤੇ ਐਕਸ਼ਨ ! 15 ਮਹੀਨਿਆਂ ਬਾਅਦ ਦਰਜ ਹੋਈ FIR   
ਕੋਟਕਪੂਰਾ ਨੇੜੇ ਕਰਜ਼ੇ ਤੋਂ ਤੰਗ ਦੋ ਸਕੇ ਕਿਸਾਨ ਭਰਾਵਾਂ ਨੇ ਕੀਤੀ ਖੁਦਕੁਸ਼ੀ, ਹੱਥ ਫੜ ਕੇ ਟ੍ਰੇਨ ਅੱਗੇ ਮਾਰੀ ਛਾਲ
March 23, 2026
Farmers-brothers-suicid

ਕੋਟਕਪੂਰਾ ਨੇੜੇ ਕਰਜ਼ੇ ਤੋਂ ਤੰਗ ਦੋ ਸਕੇ ਕਿਸਾਨ ਭਰਾਵਾਂ ਨੇ ਕੀਤੀ ਖੁਦਕੁਸ਼ੀ, ਹੱਥ ਫੜ ਕੇ ਟ੍ਰੇਨ ਅੱਗੇ ਮਾਰੀ ਛਾਲ

ਕੋਟਕਪੂਰਾ ਨੇੜੇ ਕਰਜ਼ੇ ਤੋਂ ਪਰੇਸ਼ਾਨ ਦੋ ਸਕੇ ਕਿਸਾਨ ਭਰਾਵਾਂ ਵੱਲੋਂ ਟ੍ਰੇਨ ਹੇਠਾਂ ਆ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਹਿਚਾਣ ਪਿੰਡ ਹਰੀਨੋ ਦੇ ਰਹਿਣ ਵਾਲੇ ਜਸਕਰਨ ਸਿੰਘ (38)ਅਤੇ ਉਸ ਦੇ ਛੋਟੇ ਭਰਾ ਜੋਰਾ ਸਿੰਘ (34) ਵਜੋਂ ਹੋਈ ਹੈ।
ਇਸ ਮਾਮਲੇ ਵਿੱਚ ਜੀਆਰਪੀ ਪੁਲਿਸ ਨੇ ਦੋਹਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਫਰੀਦਕੋਟ ਦੇ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ, ਅੱਠ ਭੈਣ-ਭਰਾਵਾਂ ਵਿੱਚੋਂ ਛੋਟੇ ਦੋਵੇਂ ਭਰਾ ਆਪਸ ਵਿੱਚ ਬਹੁਤ ਪਿਆਰ ਨਾਲ ਰਹਿੰਦੇ ਸਨ ਅਤੇ ਇਕੱਠੇ ਖੇਤੀਬਾੜੀ ਅਤੇ ਹੋਰ ਕੰਮ ਕਰਦੇ ਸਨ। ਪਿੰਡ ਵਾਸੀਆਂ ਦੇ ਮੁਤਾਬਕ, ਭਾਵੇਂ ਪਰਿਵਾਰ ਕੋਲ ਘੱਟ ਜ਼ਮੀਨ ਸੀ, ਪਰ ਉਹ ਠੇਕੇ ਤੇ ਜ਼ਮੀਨ ਲੈ ਕੇ ਵੀ ਖੇਤੀ ਕਰਦੇ ਸਨ। ਦੋਵੇਂ ਭਰਾ ਇੱਕੋ ਘਰ ਵਿੱਚ ਵਿਆਹੇ ਹੋਏ ਸਨ। ਜਿਸ ਕਰਕੇ ਪਰਿਵਾਰ ਵਿੱਚ ਕਾਫ਼ੀ ਮੇਲ-ਮਿਲਾਪ ਸੀ। ਪਰ ਸਿਰ ਤੇ ਚੜ੍ਹੇ ਕਰਜ਼ੇ ਕਾਰਨ ਉਹ ਕਾਫ਼ੀ ਸਮੇਂ ਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਚੱਲ ਰਹੇ ਸਨ।

Farmers brothers suicid


Recommended Posts