ਵਿਜਯਾ ਦਸ਼ਮੀ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਈ ਜਾ ਰਹੀ ਹੈ ਅਮਿਤ ਸ਼ਾਹ ਦੀ ਯਾਤਰਾ ਤੋਂ ਕੁਝ ਘੰਟੇ ਪਹਿਲਾਂ ਮਾਨਸਾ ਵਿੱਚ ਗੋਲੀਬਾਰੀ ਦਿਲਜੀਤ ਦੋਸਾਂਝ ਸਮੇਤ ਪੰਜਾਬੀ ਕਲਾਕਾਰਾਂ ਨੇ ਝੋਟਾ ਲਈ ਇਨਸਾਫ਼ ਦੀ ਮੰਗ ਕੀਤੀ ਵਿਭਿੰਨਤਾ ਦੇ ਬਾਵਜੂਦ ਕਪਾਹ ਉਤਪਾਦਕਾਂ ਲਈ ਕੋਈ ਪੈਕੇਜ ਨਹੀਂ: ਕੇਬੀਐਸ ਸਿੱਧੂ ਗ਼ੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਝੋਟਾ ਹਤਿਆਕਾਂਡ ਵਿੱਚ ਵੱਡੀ ਕਾਰਵਾਈ, ਆਪ ਵਿਧਾਇਕਾਂ ਦੇ ਘਰਾਂ 'ਤੇ ਲਾਨਤ ਪੱਤਰ ਦੇਣ ਪਹੁੰਚੇ ਕਿਸਾਨ ਬ੍ਰੇਕਿੰਗ ਨਿਊਜ਼ - ਸਿਮਰਜੀਤ ਸਿੰਘ ਬੈਂਸ ਨੂੰ ਇੱਕ ਸਾਲ ਕੈਦ ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ

ਰੂਸ ਵਿੱਚ ਦਰਦਨਾਕ ਜਹਾਜ਼ ਹਾਦਸਾ,ਪਹਾੜੀ ਨਾਲ ਟਕਰਾਉਣ ਮਗਰੋਂ ਫੌਜੀ ਜਹਾਜ਼ ਕ੍ਰੈਸ਼

ਰੂਸ ਵਿੱਚ ਦਰਦਨਾਕ ਜਹਾਜ਼ ਹਾਦਸਾ,ਪਹਾੜੀ ਨਾਲ ਟਕਰਾਉਣ ਮਗਰੋਂ ਫੌਜੀ ਜਹਾਜ


ਰੂਸ ਵਿੱਚ ਦਰਦਨਾਕ ਜਹਾਜ਼ ਹਾਦਸਾ,ਪਹਾੜੀ ਨਾਲ ਟਕਰਾਉਣ ਮਗਰੋਂ ਫੌਜੀ ਜਹਾਜ਼ ਕ੍ਰੈਸ਼


ਕ੍ਰੀਮੀਆ ਵਿਚ ਰੂਸ ਦੀ ਫੌਜ ਦ ਜਹਾਜ਼ ਕ੍ਰੈਸ਼ ਹੋਣ ਦ ਖਬਰ ਹੈ। ਜਹਾਜ਼ ਦਾ ਨਾਂ AN-26 ਹੈ। ਫੌਜ ਵੱਲੋਂ ਜਾਰੀ ਇੱਕ ਬਿਆਨ ਵਿੱਚ ਪੁਸ਼ਟੀ ਕੀਤੀ ਗਈ ਹੈ ਕਿ ਹਾਦਸੇ ਵਿੱਚ 29 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਰੂਸੀ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇੱਕ ਫੌਜੀ ਟਰਾਂਸਪੋਰਟ ਜਹਾਜ਼ ਕ੍ਰੀਮੀਆ ਵਿੱਚ ਹਾਦਸਾਗ੍ਰਸਤ ਹੋ ਗਿਆ। ਰਿਪੋਰਟਾਂ ਮੁਤਾਬਕ ਰੂਸੀ ਫੌਜੀ ਟਰਾਂਸਪੋਰਟ ਜਹਾਜ਼ AN-26, ਇੱਕ ਪਹਾੜੀ ਨਾਲ ਟਕਰਾ ਕੇ ਕ੍ਰੈਸ਼ ਹੋ ਗਿਆ। ਇਸ ਹਾਦਸੇ ਵਿੱਚ ਸਵਾਰ 29 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸੰਭਾਵਤ ਤੌਰ ‘ਤੇ ਤਕਨੀਕੀ ਖਰਾਬੀ ਕਾਰਨ ਹੋਇਆ ਹੈ। ਇਨ੍ਹਾਂ ਵਿਚ 23 ਯਾਤਰੀ ਤੇ 6 ਚਾਲਕ ਦਲ ਦੇ ਮੈਂਬਰ ਸਵਾਰ ਸਨ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਬੁੱਧਵਾਰ ਤੜਕੇ ਆਈਆਂ ਰਿਪੋਰਟਾਂ ਮੁਤਾਬਕ ਰੂਸੀ ਨਿਊਜ਼ ਏਜੰਸੀ TASS ਨੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਕਿ ਸਥਾਨਕ ਸਮੇਂ ਮੁਤਾਬਕ ਸ਼ਾਮ 6:00 ਵਜੇ (1500 GMT) ਕ੍ਰੀਮੀਆ ਉੱਤੇ ਉਡਾਣ ਭਰਦੇ ਸਮੇਂ ਜਹਾਜ਼ ਨਾਲ ਸੰਪਰਕ ਟੁੱਟ ਗਿਆ ਸੀ।
ਕ੍ਰੀਮੀਆ ਵਿੱਚ ਹਾਦਸੇ ਦਾ ਸਥਾਨ ਇੱਕ ਪ੍ਰਾਏਦੀਪੀ ਖੇਤਰ ਹੈ। ਕਾਲੇ ਸਾਗਰ ਤੱਟ ਤੱਕ ਫੈਲੀਆਂ ਵਿਸ਼ਾਲ ਪਹਾੜੀ ਸ਼੍ਰੇਣੀਆਂ ਨਾਲ ਘਿਰੇ ਹੋਏ ਇਸ ਖੇਤਰ ਨੂੰ ਰੂਸ ਨੇ 2014 ਵਿੱਚ ਆਪਣੇ ਅਧਿਕਾਰ ਵਿਚ ਲੈ ਲਿਆ ਸੀ। ਪਹਿਲਾਂ, ਯੂਕਰੇਨ ਦਾ ਇਸ ਖੇਤਰ ‘ਤੇ ਅਧਿਕਾਰ ਸੀ।
ਰੂਸੀ ਰੱਖਿਆ ਮੰਤਰਾਲੇ ਨੇ ਅਜੇ ਤੱਕ ਇਸ ਸੰਬੰਧੀ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। AN-26 ਜਹਾਜ਼ 1960 ਦੇ ਦਹਾਕੇ ਤੋਂ ਸੇਵਾ ਵਿੱਚ ਹੈ ਅਤੇ ਹਾਲ ਹੀ ਦੇ ਸਾਲਾਂ ਵਿੱਚ ਕਈ ਹਾਦਸਿਆਂ ਵਿੱਚ ਸ਼ਾਮਲ ਰਿਹਾ ਹੈ। 2022 ਵਿੱਚ ਇੱਕ An-26 ਜਹਾਜ਼ ਯੂਕਰੇਨ ਦੇ ਜ਼ਾਪੋਰਿਝਿਆ ਖੇਤਰ ਵਿੱਚ ਕ੍ਰੈਸ਼ ਹੋ ਗਿਆ ਸੀ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ 2020 ਵਿੱਚ ਇੱਕ ਅਜਿਹਾ ਹੀ ਜਹਾਜ਼ ਕ੍ਰੈਸ਼ ਹੋਇਆ ਸੀ, ਜਿਸ ਵਿੱਚ 27 ਲੋਕ ਮਾਰੇ ਗਏ ਸਨ।
 

Military plane crashes


Sports/Health/Entertainmant

Advertise Here

Reach thousands of visitors daily. High-visibility premium placement.

Get Started
Latest