“ਮਹਿਰੋਂ ਦਾ ਕਬੂਲਨਾਮਾ ਵਾਇਰਲ! ਕਤਲ ‘ਤੇ ਕਿਹਾ—‘ਪਛਤਾਵਾ ਹੈ’”
April 13, 2026
“ਮਹਿਰੋਂ ਦਾ ਕਬੂਲਨਾਮਾ ਵਾਇਰਲ! ਕਤਲ ‘ਤੇ ਕਿਹਾ—‘ਪਛਤਾਵਾ ਹੈ’”
ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਭਾਬੀ ਉਰਫ਼ ਕੰਚਨ ਕੁਮਾਰੀ ਦੇ ਹਾਲ ਹੀ ਵਿੱਚ
ਹੋਏ ਕਤਲ ਦੇ ਮੁੱਖ ਦੋਸ਼ੀ ਅੰਮ੍ਰਿਤਪਾਲ ਸਿੰਘ ਮਹਿਰੋਂ ਇਸ ਵੇਲੇ ਪੁਲਸ ਦੀ ਹਿਰਾਸਤ ਵਿਚ ਹੈ। ਉਸ
ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਨੂੰ ਕਮਲ ਕੁਮਾਰੀ ਦਾ ਕਤਲ ਕਰਨ ਦਾ ਪਛਤਾਵਾ ਹੈ ਤੇ ਉਹ ਇਹ
ਕਤਲ ਨਹੀਂ ਕਰਨਾ ਚਾਹੁੰਦਾ ਸੀ। ਪੁਲਿਸ ਪੁੱਛਗਿੱਛ ਦੌਰਾਨ ਉਸ ਨੇ ਕਬੂਲਿਆ ਕਿ ਜਾਣੇ-ਅਣਜਾਣੇ ਵਿਚ
ਉਸ ਦੇ ਕੋਲੋਂ ਗਲਤੀ ਹੋ ਗਈ। ਉਸ ਨੂੰ ਕੋਈ ਆਇਡੀਆ ਨਹੀਂ ਸੀ ਕਿ ਪੰਜਾਬ ਪੁਲਿਸ ਉਸ ਨੂੰ ਵਿਦੇਸ਼
ਤੋਂ ਫੜ ਸਕਦੀ ਹੈ।
ਡੀਐਸਪੀ ਸਿਟੀ-2 ਸਰਬਜੀਤ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ, ਅੰਮ੍ਰਿਤਪਾਲ
ਸਿੰਘ ਮਹਿਰੋਂ ਨੇ ਮੰਨਿਆ ਕਿ ਉਸ ਨੂੰ ਕਤਲ ਦਾ ਪਛਤਾਵਾ ਹੈ। ਉਨ੍ਹਾਂ ਦੱਸਿਆ ਕਿ ਆਮ ਤੌਰ ‘ਤੇ ਕਤਲ
ਦੇ ਦੋਸ਼ੀ ਇਸ ਤਰ੍ਹਾਂ ਦੇ ਪਛਤਾਵੇ ਦੀਆਂ ਗੱਲਾਂ ਪੁੱਛਗਿੱਛ ਦੌਰਾਨ ਕਰਦੇ ਹੀ ਹੁੰਦੇ ਹਨ ਤਾਂਜੋ
ਕਾਨੂੰਨ ਜਾਂ ਨਿਆਂ ਵਿਭਾਗ ਉਨ੍ਹਾਂ ਦੇ ਨਾਲ ਨਰਮੀ ਨਾਲ ਪੇਸ਼ ਆਏ। ਉਨ੍ਹਾਂ ਦੱਸਿਆ ਕਿ ਦੋਸ਼ੀ ਤੋਂ
ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਵਿਚ ਕਤਲ ਨੂੰ ਲੈ ਕੇ ਅਹਿਮ ਖੁਲਾਸੇ ਹੋ ਸਕਦੇ ਹਨ।
ਦੱਸ ਦੇਈਏ ਕਿ ਕਮਲ ਕੌਰ ਭਾਬੀ ਦਾ ਕਤਲ ਬਠਿੰਡਾ ਵਿਚ ਜੂਨ 2025 ਵਿਚ ਕੀਤਾ
ਗਿਆ ਸੀ। ਉਸ ਦੀ ਦੇਹ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿਚ ਕਾਰ ਵਿਚ ਪਈ ਮਿਲੀ ਸੀ ਜਿਸ ਵਿਚੋਂ ਬਦਬੂ
ਆਉਣ ‘ਤੇ ਇਸ ਦਾ ਖੁਲਾਸਾ ਹੋਇਆ ਸੀ। ਇਸ ਦ ਮਾਸਟਰਮਾਈਂਡ ਅੰਮ੍ਰਿਤਪਾਲ ਸਿੰਘ ਮੇਹਰੋਂ ਸੀ,
ਜਿਸ ਨੂੰ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੇਂਸ ਵਿੰਗ ਦੇ OFTEC ਸੈੱਲ ਨੇ
ਦੁਬਈ ਤੋਂ ਗ੍ਰਿਫਤਾਰ ਕੀਤਾ ਸੀ ਤੇ ਉਸ ਨੂੰ ਪੰਜਾਬ ਲਿਆਂਦਾ ਗਿਆ। ਉਹ 15 ਅਪ੍ਰੈਲ
ਤੱਕ ਪੁਲਿਸ ਰਿਮਾਂਡ ‘ਤੇ ਹੈ, ਉਸ ਤੋਂ ਬਾਅਦ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
Amritpal Mehro On Bhabhi Kamal Kaur
Recommended Posts
Religious
@Punjabi Pehchan
@Punjabi Pehchan
@Punjabi Pehchan
@Punjabi Pehchan
Latest
Most Visited Stories