ਬੱਚਿਆਂ ਨੂੰ ਨੂਡਲਜ਼ ਖਿਲਾਉਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ ਨਸ਼ੇ ਵਿਰੁੱਧ ਜਾਨ ਗੁਆਉਣ ਵਾਲੇ ਪਰਵਿੰਦਰ ਝੋਟਾ ਦੇ ਘਰ ਪਹੁੰਚੇ ਅਮਿਤ ਸ਼ਾਹ ਟੋਲ ਪਲਾਜ਼ਾ 'ਤੇ ਪਲਟੀ ਸਿਲੰਡਰਾਂ ਨਾਲ ਭਰੀ ਪਿਕਅੱਪ, 2 ਦੀ ਮੌਤ ਵਿਜਯਾ ਦਸ਼ਮੀ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਈ ਜਾ ਰਹੀ ਹੈ ਅਮਿਤ ਸ਼ਾਹ ਦੀ ਯਾਤਰਾ ਤੋਂ ਕੁਝ ਘੰਟੇ ਪਹਿਲਾਂ ਮਾਨਸਾ ਵਿੱਚ ਗੋਲੀਬਾਰੀ ਦਿਲਜੀਤ ਦੋਸਾਂਝ ਸਮੇਤ ਪੰਜਾਬੀ ਕਲਾਕਾਰਾਂ ਨੇ ਝੋਟਾ ਲਈ ਇਨਸਾਫ਼ ਦੀ ਮੰਗ ਕੀਤੀ ਵਿਭਿੰਨਤਾ ਦੇ ਬਾਵਜੂਦ ਕਪਾਹ ਉਤਪਾਦਕਾਂ ਲਈ ਕੋਈ ਪੈਕੇਜ ਨਹੀਂ: ਕੇਬੀਐਸ ਸਿੱਧੂ ਗ਼ੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਝੋਟਾ ਹਤਿਆਕਾਂਡ ਵਿੱਚ ਵੱਡੀ ਕਾਰਵਾਈ, ਆਪ ਵਿਧਾਇਕਾਂ ਦੇ ਘਰਾਂ 'ਤੇ ਲਾਨਤ ਪੱਤਰ ਦੇਣ ਪਹੁੰਚੇ ਕਿਸਾਨ ਬ੍ਰੇਕਿੰਗ ਨਿਊਜ਼ - ਸਿਮਰਜੀਤ ਸਿੰਘ ਬੈਂਸ ਨੂੰ ਇੱਕ ਸਾਲ ਕੈਦ

ਮਜੀਠੀਆ ਦਾ ‘ਆਪ’ ’ਤੇ ਵੱਡਾ ਹਮਲਾ! ਅਸ਼ੋਕ ਮਿੱਤਲ ਨੂੰ ਦੱਸਿਆ ‘ਮਨੀ ਐਕਸਚੇਂਜਰ’

ਮਜੀਠੀਆ ਦਾ ‘ਆਪ’ ’ਤੇ ਵੱਡਾ ਹਮਲਾ! ਅਸ਼ੋਕ ਮਿੱਤਲ ਨੂੰ ਦੱਸਿਆ ‘ਮਨੀ ਐਕਸ


ਮਜੀਠੀਆ ਦਾ ‘ਆਪ’ ’ਤੇ ਵੱਡਾ ਹਮਲਾ! ਅਸ਼ੋਕ ਮਿੱਤਲ ਨੂੰ ਦੱਸਿਆ ‘ਮਨੀ ਐਕਸਚੇਂਜਰ’

 
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇੱਕ ਟਵੀਟ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ‘ਆਪ’ ਦੀ ਸਿਆਸਤ ਹਮੇਸ਼ਾ ਝੂਠ ਦੇ ਪਹਾੜ ’ਤੇ ਟਿਕੀ ਰਹੀ ਹੈ। ਮਜੀਠੀਆ ਨੇ ਕਿਹਾ ਕਿ ਉਨ੍ਹਾਂ ’ਤੇ ਐਨ.ਡੀ.ਪੀ.ਐਸ. (NDPS) ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਸਿਆਸੀ ਬਦਲਾਖੋਰੀ ਤਹਿਤ ਦਰਜ ਕੀਤੇ ਗਏ ਸਨ, ਜੋ ਅਦਾਲਤਾਂ ਵਿੱਚ ਰੇਤ ਦੇ ਮਹਿਲ ਵਾਂਗ ਢਹਿ ਗਏ।
ਅਸ਼ੋਕ ਮਿੱਤਲ ਅਤੇ ED ਦੀ ਜਾਂਚ ’ਤੇ ਚੁੱਕੇ ਸਵਾਲ
ਮਜੀਠੀਆ ਨੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ’ਤੇ ਹੋ ਰਹੀ ED ਦੀ ਕਾਰਵਾਈ ਦਾ ਹਵਾਲਾ ਦਿੰਦਿਆਂ ਸਵਾਲ ਕੀਤਾ ਕਿ ਹੁਣ ‘ਆਪ’ ਲੀਡਰਸ਼ਿਪ ਚੀਕਾਂ ਕਿਉਂ ਮਾਰ ਰਹੀ ਹੈ? ਉਨ੍ਹਾਂ ਕਿਹਾ ਕਿ ਕੀ ਅਸ਼ੋਕ ਮਿੱਤਲ ਅਤੇ ਸੰਜੀਵ ਅਰੋੜਾ ਪਾਰਟੀ ਦੇ ‘ਮਨੀ ਐਕਸਚੇਂਜਰ’ ਬਣ ਚੁੱਕੇ ਹਨ? 
ਮਜੀਠੀਆ ਨੇ ਸ਼ੰਕਾ ਪ੍ਰਗਟਾਈ ਕਿ ਸ਼ਾਇਦ ਪਾਰਟੀ ਦਾ ਕਾਲਾ ਧਨ, ਜੋ ਚੋਣਾਂ ਵਿੱਚ ਵਰਤਿਆ ਜਾਣਾ ਸੀ, ਮਿੱਤਲ ਦੇ ਕਾਰੋਬਾਰਾਂ ਵਿੱਚ ਲੱਗਾ ਹੋਇਆ ਹੈ, ਜਿਸ ਕਾਰਨ ED ਦੀ ਜਾਂਚ ਤੋਂ ਘਬਰਾਹਟ ਹੋ ਰਹੀ ਹੈ।

Majithia slams aap money


Sports/Health/Entertainmant

Advertise Here

Reach thousands of visitors daily. High-visibility premium placement.

Get Started
Latest