IPL 2026 : RCB ਨੇ 147 ਦੌੜਾਂ ਦੇ ਟੀਚੇ ਨੂੰ 15.1 ਓਵਰਾਂ ‘ਚ ਕੀਤਾ ਹਾਸਿਲ, LSG ਨੂੰ 5 ਵਿਕਟਾਂ ਨਾਲ ਹਰਾਇਆ    ਪ੍ਰਸਿੱਧ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਅਖੰਡ ਕੀਰਤਨੀ ਜੱਥੇ ਤੋਂ ਅਣਮਿਥੇ ਸਮੇਂ ਲਈ ਬਰਖਾਸਤ    ਪ੍ਰਸਿੱਧ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਅਖੰਡ ਕੀਰਤਨੀ ਜੱਥੇ ਤੋਂ ਅਣਮਿਥੇ ਸਮੇਂ ਲਈ ਬਰਖਾਸਤ    ਪੇਸ਼ੀ ਮਗਰੋਂ ਅੰਮ੍ਰਿਤਪਾਲ ਮਹਿਰੋਂ ਨੂੰ ਮਿਲੀ 14 ਦਿਨਾਂ ਦੀ ਜੁਡੀਸ਼ੀਅਲ ਕਸਟਡੀ    ਪੇਸ਼ੀ ਮਗਰੋਂ ਅੰਮ੍ਰਿਤਪਾਲ ਮਹਿਰੋਂ ਨੂੰ ਮਿਲੀ 14 ਦਿਨਾਂ ਦੀ ਜੁਡੀਸ਼ੀਅਲ ਕਸਟਡੀ    ਜਲੰਧਰ ਦੀ ਇਸ਼ਲੀਨ ਕੌਰ ਡੋਗਰਾ ਬਣੀ ਸੀਬੀਐਸਈ 10ਵੀਂ ਦੀ ਨੈਸ਼ਨਲ ਟਾਪਰ, ਹਾਸਿਲ ਕੀਤੇ 100% ਅੰਕ    ਜਲੰਧਰ ਦੀ ਇਸ਼ਲੀਨ ਕੌਰ ਡੋਗਰਾ ਬਣੀ ਸੀਬੀਐਸਈ 10ਵੀਂ ਦੀ ਨੈਸ਼ਨਲ ਟਾਪਰ, ਹਾਸਿਲ ਕੀਤੇ 100% ਅੰਕ    ਨਵਾਂ ਨਿਯਮ ਲਾਗੂ! ਸਰਕਾਰੀ ਹਸਪਤਾਲਾਂ ‘ਚ ਰਜਿਸਟ੍ਰੇਸ਼ਨ ਸਮਾਂ ਅੱਗੇ ਕੀਤਾ ਗਿਆ    ਨਵਾਂ ਨਿਯਮ ਲਾਗੂ! ਸਰਕਾਰੀ ਹਸਪਤਾਲਾਂ ‘ਚ ਰਜਿਸਟ੍ਰੇਸ਼ਨ ਸਮਾਂ ਅੱਗੇ ਕੀਤਾ ਗਿਆ    ਮੰਡੀਆਂ ’ਚ ਕਣਕ ਦੀ ਬੇਕਦਰੀ ਖ਼ਿਲਾਫ਼ ਕਿਸਾਨਾਂ ਦਾ ਹੱਲਾ-ਬੋਲ! 17 ਅਪ੍ਰੈਲ ਨੂੰ ਪੂਰੇ ਪੰਜਾਬ ’ਚ ਰੁਕਣਗੀਆਂ ਰੇਲਾਂ   
ਪ੍ਰਸਿੱਧ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਅਖੰਡ ਕੀਰਤਨੀ ਜੱਥੇ ਤੋਂ ਅਣਮਿਥੇ ਸਮੇਂ ਲਈ ਬਰਖਾਸਤ
April 16, 2026
Manpreet-singh-kanpuri-suspended

ਪ੍ਰਸਿੱਧ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਅਖੰਡ ਕੀਰਤਨੀ ਜੱਥੇ ਤੋਂ ਅਣਮਿਥੇ ਸਮੇਂ ਲਈ ਬਰਖਾਸਤ

 
ਅੰਮ੍ਰਿਤਸਰ ਨਾਲ ਜੁੜੇ ਇੱਕ ਮਹੱਤਵਪੂਰਨ ਧਾਰਮਿਕ ਮਾਮਲੇ ਵਿੱਚ ਅਖੰਡ ਕੀਰਤਨੀ ਜੱਥਾ (ਰਜਿ.) ਦੀ 31 ਮੈਂਬਰੀ ਵਿਸ਼ਵ ਵਿਆਪੀ ਕਮੇਟੀ ਵੱਲੋਂ ਪ੍ਰਸਿੱਧ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੂੰ ਅਣਮਿਥੇ ਸਮੇਂ ਲਈ ਜੱਥੇ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿੱਚ ਜੱਥੇ ਵੱਲੋਂ ਸਰਕਾਰੀ ਤੌਰ ‘ਤੇ ਮਤਾ ਪਾਸ ਕਰਕੇ ਸਮੂਹ ਸਾਧ ਸੰਗਤ ਨੂੰ ਜਾਣਕਾਰੀ ਦਿੱਤੀ ਗਈ ਹੈ। ਜੱਥੇ ਨੇ ਇਹ ਵੀ ਦੋਸ਼ ਲਗਾਇਆ ਕਿ ਇਸ ਕਾਰਵਾਈ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਠੇਸ ਪਹੁੰਚੀ ਹੈ, ਜੋ ਕਿ ਅਤਿ ਗੰਭੀਰ ਮਾਮਲਾ ਹੈ। ਜੱਥੇ ਵੱਲੋਂ ਆਪਣੇ ਬਿਆਨ ਵਿੱਚ ਭਾਈ ਕਾਨਪੁਰੀ ‘ਤੇ ਤਿੱਖੇ ਸ਼ਬਦਾਂ ਵਿੱਚ ਟਿੱਪਣੀ ਕਰਦਿਆਂ ਉਨ੍ਹਾਂ ਨੂੰ ਚਲਾਕ ਬੁੱਧੀ ਅਤੇ ਲੋਭੀ ਮਾਨਸਿਕਤਾ ਵਾਲਾ ਵਿਅਕਤੀ ਵੀ ਕਿਹਾ ਗਿਆ ਹੈ। ਅਖੰਡ ਕੀਰਤਨੀ ਜੱਥੇ ਨੇ ਸਮੂਹ ਸਾਧ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਮਨਪ੍ਰੀਤ ਸਿੰਘ ਕਾਨਪੁਰੀ ਤੋਂ ਦੂਰੀ ਬਣਾਈ ਰੱਖਣ ਅਤੇ ਜੱਥੇ ਦੀ ਮਰਿਆਦਾ ਅਤੇ ਅਨੁਸ਼ਾਸਨ ਦੀ ਪਾਲਣਾ ਕਰਨ।
ਦੂਜੇ ਪਾਸੇ, ਇਸ ਮਾਮਲੇ ਤੋਂ ਬਾਅਦ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਸੰਗਤ ਅਤੇ ਪੰਥ ਤੋਂ ਮਾਫ਼ੀ ਮੰਗੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਦੇ ਵੀ ਬੇਅਦਬੀ ਕਰਨ ਦਾ ਇਰਾਦਾ ਨਹੀਂ ਸੀ ਅਤੇ ਸਥਿਤੀ ਗਲਤਫਹਿਮੀਆਂ ਕਾਰਨ ਬਣੀ। ਉਨ੍ਹਾਂ ਨੇ ਜੱਥੇ ਦੇ ਫੈਸਲੇ ਦਾ ਆਦਰ ਕਰਦਿਆਂ ਨਿਮਰਤਾ ਨਾਲ ਆਪਣੀ ਗਲਤੀ ਸਵੀਕਾਰ ਕੀਤੀ ਹੈ।
ਇਸ ਮਾਮਲੇ ਤੋਂ ਬਾਅਦ ਧਾਰਮਿਕ ਵਰਗਾਂ ਵਿੱਚ ਚਰਚਾ ਤੇਜ਼ ਹੋ ਗਈ ਹੈ ਅਤੇ ਸੰਗਤ ਵਿੱਚ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ।
 
 

Manpreet singh kanpuri suspended


Recommended Posts