ਵੱਧ ਸਕਦਾ ਹੈ ਤੇਲ ਸੰਕਟ ! ਈਰਾਨ ਨੇ ਭਾਰਤ ਆ ਰਹੇ ਦੋ ਜਹਾਜ਼ਾਂ 'ਤੇ ਕੀਤੀ ਗੋਲੀਬਾਰੀ, ਕਬਜ਼ੇ 'ਚ ਲਿਆ    ਹੁਣ ਆਨਲਾਈਨ ਗੇਮਾਂ ’ਤੇ ਤਿੱਖੀ ਨਜ਼ਰ ਰੱਖੇਗੀ ਮੋਦੀ ਸਰਕਾਰ    ਪੰਜਾਬ ਵਿਚ 24 ਅਪ੍ਰੈਲ ਨੂੰ ਮੁੜ ਹੋਵੇਗਾ 'ਬਲੈਕਆਊਟ'    ਭਾਈ ਰਾਜੋਆਣਾ ਦੀ ਪਟੀਸ਼ਨ ’ਤੇ 2 ਹਫ਼ਤਿਆਂ ’ਚ ਮੰਗਿਆ ਜਵਾਬ    ‘ਲਾਰੈਂਸ ਆਫ ਪੰਜਾਬ’ ਵੈੱਬ ਸੀਰੀਜ਼ ’ਤੇ ਭਖਿਆ ਵਿਵਾਦ, ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵਲੋਂ ਹਾਈਕੋਰਟ ’ਚ ਜਨਹਿਤ ਪਟੀਸ਼ਨ ਦਾਇਰ    ਆਂਗਣਵਾੜੀ ਸੈਂਟਰ ‘ਚ ਵੜ ਕੇ ਮਹਿਲਾ ਦਾ ਬੇਰਹਿਮੀ ਨਾਲ ਕਤਲ, ਜਾਂਚ ‘ਚ ਜੁਟੀ ਪੁਲਿਸ    ਲੁਧਿਆਣਾ ‘ਚ ਦੁੱਧ ਮਹਿੰਗਾ: 1 ਮਈ ਤੋਂ 5 ਰੁਪਏ ਵਾਧਾ, ਨਵੇਂ ਰੇਟ ਲਾਗੂ    ਟਾਵਰ ‘ਤੇ 578 ਦਿਨ ਬੈਠੇ ਭਾਈ ਗੁਰਜੀਤ ਸਿੰਘ ਫ਼ੌਜੀ ਨੂੰ ਹੇਠਾਂ ਲਿਆਉਣ ਲਈ ਫ਼ੌਜ ਦੀ ਮਦਦ ਮੰਗੀ    ਵੈਟੀਕਨ ਸਿਟੀ ਨੇੜੇ ਸਿੰਘਾਂ ਦਾ ਵਿਸਾਖੀ ਨਗਰ ਕੀਰਤਨ, ਗੂੰਜਿਆ ਸ਼ਹਿਰ ‘ਜੋ ਬੋਲੇ ਸੋ ਨਿਹਾਲ’ ਨਾਲ    ਅੰਮ੍ਰਿਤਸਰ : ਗੁਆਂਢੀ ਨੇ ਕੁੱਤੇ ਨੂੰ ਘੁਮਾਉਣ ਨਿਕਲੇ ਵਿਅਕਤੀ ਦੇ ਮਾਰੀ ਗੋਲੀ; ਹੋਈ ਮੌਤ, ਇਨਵਰਟਰ ਨੂੰ ਲੈ ਕੇ ਚੱਲ ਰਿਹਾ ਸੀ ਵਿਵਾਦ   
ਵੱਧ ਸਕਦਾ ਹੈ ਤੇਲ ਸੰਕਟ ! ਈਰਾਨ ਨੇ ਭਾਰਤ ਆ ਰਹੇ ਦੋ ਜਹਾਜ਼ਾਂ 'ਤੇ ਕੀਤੀ ਗੋਲੀਬਾਰੀ, ਕਬਜ਼ੇ 'ਚ ਲਿਆ
April 22, 2026
Seized-india-bound-two-ships

ਵੱਧ ਸਕਦਾ ਹੈ ਤੇਲ ਸੰਕਟ ! ਈਰਾਨ ਨੇ ਭਾਰਤ ਆ ਰਹੇ ਦੋ ਜਹਾਜ਼ਾਂ 'ਤੇ ਕੀਤੀ ਗੋਲੀਬਾਰੀ, ਕਬਜ਼ੇ 'ਚ ਲਿਆ

ਈਰਾਨ ਦੀ ਫੌਜੀ ਇਕਾਈ IRGC ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਉਸਨੇ ਹੋਰਮੁਜ਼ ਜਲਡਮਰੂ (Strait of Hormuz) ਵਿੱਚ ਘੱਟੋ-ਘੱਟ ਦੋ ਜਹਾਜ਼ਾਂ ਨੂੰ ਜ਼ਬਤ ਕਰ ਲਿਆ ਹੈ, ਜਿਸ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜੰਗਬੰਦੀ (US Iran Ceasefire) ਨੂੰ ਵਧਾਉਣ ਦੇ ਹਾਲ ਹੀ ਦੇ ਐਲਾਨ ਦੇ ਬਾਵਜੂਦ ਖੇਤਰ ਵਿੱਚ ਤਣਾਅ ਹੋਰ ਵਧ ਗਿਆ ਹੈ। ਇਹ ਵੀ ਜਾਣਕਾਰੀ ਹੈ ਕਿ ਇਹ ਵੀ ਦੋਵੇਂ ਜਹਾਜ਼ ਭਾਰਤ ਆ ਰਹੇ ਸਨ, ਜਿਸ ਨਾਲ ਹੁਣ ਭਾਰਤ 'ਚ ਤੇਲ ਸੰਕਟ (Oil Crisis in india) ਨੂੰ ਲੈ ਕੇ ਖਦਸ਼ਾ ਪੈਦਾ ਹੋ ਗਿਆ ਹੈ। 
TV & Video Equipment
ਮੰਨਿਆ ਜਾ ਰਿਹਾ ਹੈ ਕਿ ਹੋਰਮੁਜ਼ ਦੀ ਨਾਕਾਬੰਦੀ ਤੋਂ ਬਾਅਦ ਅਮਰੀਕਾ ਨੇ ਇੱਕ ਈਰਾਨੀ ਜਹਾਜ਼ ਨੂੰ ਜ਼ਬਤ ਕਰ ਲਿਆ ਸੀ, ਜਿਸ ਤੋਂ ਗੁੱਸੇ ਵਿੱਚ ਈਰਾਨ ਹੁਣ ਸਾਰੇ ਜਹਾਜ਼ਾਂ ਨੂੰ ਹੋਰਮੁਜ਼ ਵਿੱਚੋਂ ਲੰਘਣ ਤੋਂ ਪਹਿਲਾਂ ਹੀ ਤਬਾਹ ਕਰ ਰਿਹਾ ਹੈ ਜਾਂ ਜ਼ਬਤ ਕਰ ਰਿਹਾ ਹੈ। ਇਸ ਨਾਲ ਵਿਸ਼ਵ ਪੱਧਰ 'ਤੇ ਤੇਲ ਅਤੇ ਗੈਸ ਦੀਆਂ ਕੀਮਤਾਂ (Oil and Gas Price) ਅਸਮਾਨ ਛੂਹ ਸਕਦੀਆਂ ਹਨ।


ਜਹਾਜ਼ਾਂ ਦੇ ਬਿਨਾਂ ਮਨਜੂਰੀ ਲੰਘਣ ਦਾ ਲਾਇਆ ਦੋਸ਼
IRGC ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਦੀ ਜਲ ਸੈਨਾ ਨੇ MSC ਫ੍ਰਾਂਸਿਸਕਾ ਅਤੇ ਏਪਾਮਿਨੋਂਡਾਸ ਜਹਾਜ਼ਾਂ ਨੂੰ ਰੋਕਿਆ। ਈਰਾਨ ਦਾ ਦੋਸ਼ ਹੈ ਕਿ ਇਹ ਜਹਾਜ਼ ਬਿਨਾਂ ਜ਼ਰੂਰੀ ਮਨਜੂਰੀ ਤੋਂ ਚੱਲ ਰਹੇ ਸਨ ਅਤੇ ਨੇਵੀਗੇਸ਼ਨ ਪ੍ਰਣਾਲੀਆਂ ਨਾਲ ਛੇੜਛਾੜ ਕੀਤੀ ਸੀ, ਜਿਸ ਨਾਲ ਸਮੁੰਦਰੀ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਸੀ। ਉਪਰੰਤ, ਇਨ੍ਹਾਂ ਜਹਾਜ਼ਾਂ ਨੂੰ ਈਰਾਨ ਦੇ ਤੱਟ ਵੱਲ ਭੇਜ ਦਿੱਤਾ ਗਿਆ। IRGC ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਹੋਰਮੁਜ਼ ਜਲਡਮਰੂ ਵਿੱਚ ਸੁਰੱਖਿਆ ਅਤੇ ਵਿਵਸਥਾ ਵਿੱਚ ਕੋਈ ਵੀ ਵਿਘਨ ਉਨ੍ਹਾਂ ਲਈ ਇੱਕ ਲਾਲ ਲਕੀਰ ਹੈ। ਖ਼ਬਰਾਂ ਹਨ ਕਿ ਬੁੱਧਵਾਰ ਸਵੇਰੇ ਇੱਕ ਕੰਟੇਨਰ ਜਹਾਜ਼ ਦੇ ਕੰਟਰੋਲ ਰੂਮ ਨੂੰ ਗੋਲੀਬਾਰੀ ਨਾਲ ਤਬਾਹ ਕਰ ਦਿੱਤਾ ਗਿਆ।
ਭਾਰਤ ਲਈ ਕਿਉਂ ਹੈ ਚਿੰਤਾ ਦੀ ਗੱਲ ?
ਰਿਪੋਰਟਾਂ ਦੇ ਅਨੁਸਾਰ, IRGC ਨੇ ਹੋਰਮੁਜ਼ ਜਲਡਮਰੂ ਵਿੱਚ ਤਿੰਨ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਹੈ, ਜਿਨ੍ਹਾਂ ਵਿੱਚੋਂ ਇੱਕ ਗੁਜਰਾਤ ਜਾ ਰਿਹਾ ਹੈ। UKMTO ਦੇ ਅਨੁਸਾਰ, ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅਮਰੀਕਾ ਨੇ ਹਾਲ ਹੀ ਵਿੱਚ ਈਰਾਨ ਨਾਲ ਜੰਗਬੰਦੀ ਵਧਾਉਣ ਦਾ ਐਲਾਨ ਕੀਤਾ ਹੈ, ਫਿਰ ਵੀ ਖੇਤਰ ਵਿੱਚ ਤਣਾਅ ਉੱਚਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਜਹਾਜ਼ਾਂ ਵਿੱਚੋਂ ਇੱਕ ਕਾਰਗੋ ਜਹਾਜ਼ ਏਪਾਮਿਨੋਂਡਾਸ ਸੀ, ਜੋ ਗੁਜਰਾਤ, ਭਾਰਤ ਜਾ ਰਿਹਾ ਸੀ। ਜਹਾਜ਼ ਲਾਇਬੇਰੀਅਨ ਝੰਡੇ ਹੇਠ ਰਜਿਸਟਰਡ ਹੈ ਪਰ ਇੱਕ ਯੂਨਾਨੀ ਕੰਪਨੀ ਦੀ ਮਲਕੀਅਤ ਹੈ। ਇਹ ਦੁਬਈ ਦੇ ਜੇਬਲ ਅਲੀ ਬੰਦਰਗਾਹ ਤੋਂ ਰਵਾਨਾ ਹੋਇਆ ਅਤੇ ਭਾਰਤ ਵੱਲ ਜਾ ਰਿਹਾ ਸੀ। ਜੇਕਰ ਈਰਾਨ ਇਸ ਤਰ੍ਹਾਂ ਜਹਾਜ਼ਾਂ ਨੂੰ ਰੋਕਦਾ ਰਿਹਾ, ਤਾਂ ਤੇਲ ਅਤੇ ਗੈਸ ਦੀਆਂ ਕੀਮਤਾਂ ਹੋਰ ਵਧ ਜਾਣਗੀਆਂ।

Seized india bound two ships


Recommended Posts