ਵਿਜਯਾ ਦਸ਼ਮੀ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਈ ਜਾ ਰਹੀ ਹੈ ਅਮਿਤ ਸ਼ਾਹ ਦੀ ਯਾਤਰਾ ਤੋਂ ਕੁਝ ਘੰਟੇ ਪਹਿਲਾਂ ਮਾਨਸਾ ਵਿੱਚ ਗੋਲੀਬਾਰੀ ਦਿਲਜੀਤ ਦੋਸਾਂਝ ਸਮੇਤ ਪੰਜਾਬੀ ਕਲਾਕਾਰਾਂ ਨੇ ਝੋਟਾ ਲਈ ਇਨਸਾਫ਼ ਦੀ ਮੰਗ ਕੀਤੀ ਵਿਭਿੰਨਤਾ ਦੇ ਬਾਵਜੂਦ ਕਪਾਹ ਉਤਪਾਦਕਾਂ ਲਈ ਕੋਈ ਪੈਕੇਜ ਨਹੀਂ: ਕੇਬੀਐਸ ਸਿੱਧੂ ਗ਼ੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਝੋਟਾ ਹਤਿਆਕਾਂਡ ਵਿੱਚ ਵੱਡੀ ਕਾਰਵਾਈ, ਆਪ ਵਿਧਾਇਕਾਂ ਦੇ ਘਰਾਂ 'ਤੇ ਲਾਨਤ ਪੱਤਰ ਦੇਣ ਪਹੁੰਚੇ ਕਿਸਾਨ ਬ੍ਰੇਕਿੰਗ ਨਿਊਜ਼ - ਸਿਮਰਜੀਤ ਸਿੰਘ ਬੈਂਸ ਨੂੰ ਇੱਕ ਸਾਲ ਕੈਦ ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ

ਪੰਜਾਬ ‘ਚ ਆਂਗਣਵਾੜੀ ਖੁਰਾਕ ਸਪਲਾਈ ਬੰਦ, ਮਾਰਕਫੈਡ ਨੇ ਪ੍ਰਾਜੈਕਟ ਵਾਪਸ ਕੀਤਾ

ਪੰਜਾਬ ‘ਚ ਆਂਗਣਵਾੜੀ ਖੁਰਾਕ ਸਪਲਾਈ ਬੰਦ, ਮਾਰਕਫੈਡ ਨੇ ਪ੍ਰਾਜੈਕਟ ਵਾਪਸ


ਪੰਜਾਬ ‘ਚ ਆਂਗਣਵਾੜੀ ਖੁਰਾਕ ਸਪਲਾਈ ਬੰਦ, ਮਾਰਕਫੈਡ ਨੇ ਪ੍ਰਾਜੈਕਟ ਵਾਪਸ ਕੀਤਾ

 ਪੰਜਾਬ ਸਰਕਾਰ ਦੇ ਅਦਾਰੇ ਮਾਰਕਫੈਡ ਨੇ ਆਂਗਣਵਾੜੀ ਕੇਂਦਰਾਂ (Anganwadi) ਨੂੰ ਖੁਰਾਕੀ ਵਸਤੂਆਂ ਦੀ ਸਪਲਾਈ 'ਤੇ ਰੋਕ ਲਗਾ ਦਿੱਤੀ ਹੈ ਅਤੇ ਹੁਣ ਉਹ ਅੱਗੇ ਸਪਲਾਈ ਨਹੀਂ ਕਰੇਗਾ। ਮਾਰਕਫੈਡ ਅਧਿਕਾਰੀਆਂ ਨੇ ਇਹ ਫੈਸਲਾ ਪਿਛਲੇ ਹਫ਼ਤੇ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਲਿਆ। ਵਿਭਾਗ ਨੇ ਫੈਸਲਾ ਲਿਆ ਕਿ ਸਾਰੀਆਂ ਬੋਲੀਆਂ ਨਿਯਮਾਂ ਤਹਿਤ ਬੰਦ ਕਰ ਦਿੱਤੀਆਂ ਜਾਣਗੀਆਂ।
ਸਮਾਜਿਕ ਸੁਰੱਖਿਆ ਵਿਭਾਗ ਨੂੰ ਵਾਪਸ ਸੌਂਪਿਆ ਜਾਵੇਗਾ ਪ੍ਰਾਜੈਕਟ
ਦੱਸਿਆ ਜਾ ਰਿਹਾ ਹੈ ਕਿ ਮਾਰਕਫੈਡ ਵੱਲੋਂ ਆਂਗਣਵਾੜੀ ਕੇਂਦਰਾਂ ਨੂੰ ਫਨ ਪੌਪਸ, ਖਿਚੜੀ ਅਤੇ ਮਿੱਠੇ/ਨਮਕੀਨ ਦਲੀਏ ਆਦਿ ਦੀ ਸਪਲਾਈ ਕੀਤੀ ਜਾ ਰਹੀ ਸੀ, ਪਰ ਹੁਣ ਇਹ ਸਪਲਾਈ ਨਹੀਂ ਹੋਵੇਗੀ। ਵਿਭਾਗ ਨੇ ਉਕਤ ਫੈਸਲਾ ਬੱਚਿਆਂ ਦੇ ਪੋਸ਼ਣ ਨਾਲ ਜੁੜੇ ਵਿਵਾਦ ਅਤੇ ਇਲਜ਼ਾਮਾਂ ਤੋਂ ਬਾਅਦ ਲਿਆ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਪੂਰਕ ਪੋਸ਼ਣ ਪ੍ਰੋਗਰਾਮ (SNP) ਨੂੰ ਵਾਪਸ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ (SSWCD) ਨੂੰ ਸੌਂਪ ਦਿੱਤਾ ਜਾਵੇਗਾ।
ਬਿਕਰਮ ਸਿੰਘ ਮਜੀਠੀਆ ਨੇ 'ਪੰਜੀਰੀ ਘੁਟਾਲੇ' ਨੂੰ ਲੈ ਕੇ ਚੁੱਕੇ ਸਨ ਸਵਾਲ
ਦੱਸ ਦਈਏ ਕਿ ਮਾਰਚ 2026 ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਸਰਕਾਰ ‘ਤੇ ਕਥਿਤ “ਪੰਜੀਰੀ ਘੁਟਾਲੇ” ਬਾਰੇ ਗੰਭੀਰ ਇਲਜ਼ਾਮ ਲਗਾਏ। ਉਨ੍ਹਾਂ ਦੇ ਅਨੁਸਾਰ ਇਹ ਘੁਟਾਲਾ ਲਗਭਗ ₹1,000 ਤੋਂ ₹1,500 ਕਰੋੜ ਦਾ ਹੈ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਮਾਵਾਂ ਅਤੇ ਨਵਜੰਮੇ ਬੱਚਿਆਂ ਲਈ ਸਪਲਾਈ ਹੋਣ ਵਾਲੀ ਪੰਜੀਰੀ ਨਾਲ ਜੁੜਿਆ ਹੈ।
ਮਜੀਠੀਆ ਨੇ ਦਾਅਵਾ ਕੀਤਾ ਕਿ ਪਹਿਲਾਂ ਇਹ ਕੰਮ ਵੇਰਕਾ ਦੇ ਪੰਜ ਪਲਾਂਟਾਂ ਰਾਹੀਂ ਹੁੰਦਾ ਸੀ, ਪਰ ‘ਆਪ’ ਸਰਕਾਰ ਨੇ ਇਹ ਪਲਾਂਟ ਬੰਦ ਕਰਕੇ ਜ਼ਿੰਮੇਵਾਰੀ ਮਾਰਕਫੈਡ ਨੂੰ ਦੇ ਦਿੱਤੀ। ਉਨ੍ਹਾਂ ਦੇ ਮੁਤਾਬਕ ਮਾਰਕਫੈਡ ਨੇ ਅੱਗੇ ਇਹ ਠੇਕੇ ਚਾਰ ਪ੍ਰਾਈਵੇਟ ਕੰਪਨੀਆਂ - ਚੰਡੀਗੜ੍ਹ ਸਵੀਟਸ, ਇੰਟਰਲਿੰਕ ਫੂਡਜ਼, ਪ੍ਰਕਾਸ਼ ਮਸਾਲਾ ਅਤੇ ਐਮ.ਪੀ. ਐਗਰੋਟੋਨਿਕਸ - ਨੂੰ ਦੇ ਦਿੱਤੇ। ਉਨ੍ਹਾਂ ਇਹ ਵੀ ਕਿਹਾ ਕਿ ਟੈਂਡਰ ਸਿਰਫ਼ ਇੱਕ ਘੰਟੇ ਵਿੱਚ ਜਾਰੀ ਕੀਤੇ ਗਏ ਅਤੇ ਸਾਰੀਆਂ ਕੰਪਨੀਆਂ ਦਾ ਪਤਾ ਇੱਕੋ ਜਿਹਾ ਸੀ, ਜਿਸ ਨਾਲ ਪਾਰਦਰਸ਼ਤਾ ‘ਤੇ ਸਵਾਲ ਉੱਠਦੇ ਹਨ।
ਖੁਰਾਕੀ ਵਸਤਾਂ ਦੀ ਗੁਣਵੱਤਾ 'ਤੇ ਜਤਾਈ ਸੀ ਚਿੰਤਾ, ਸੀਬੀਆਈ ਜਾਂਚ ਦੀ ਕੀਤੀ ਸੀ ਮੰਗ
ਉਨ੍ਹਾਂ ਨੇ ਖੁਰਾਕ ਦੀ ਗੁਣਵੱਤਾ ‘ਤੇ ਵੀ ਚਿੰਤਾ ਜਤਾਈ, ਕਹਿੰਦੇ ਹੋਏ ਕਿ ਵੇਰਕਾ ਵੱਲੋਂ ਦੇਸੀ ਘਿਓ ਦੀ ਥਾਂ ਪ੍ਰਾਈਵੇਟ ਕੰਪਨੀਆਂ ਰਿਫਾਇੰਡ ਤੇਲ ਵਰਤ ਰਹੀਆਂ ਹਨ ਅਤੇ ਕਈ ਥਾਵਾਂ ‘ਤੇ ਪੰਜੀਰੀ ਵਿੱਚ ਉੱਲੀ ਮਿਲੀ ਹੈ। ਮਜੀਠੀਆ ਨੇ ਇਹ ਵੀ ਦਾਅਵਾ ਕੀਤਾ ਕਿ ਗੁਣਵੱਤਾ ‘ਤੇ ਸਵਾਲ ਚੁੱਕਣ ਵਾਲੇ ਅਧਿਕਾਰੀਆਂ ‘ਤੇ ਕਾਰਵਾਈ ਕੀਤੀ ਗਈ।
 

markfed not to supply food items


Sports/Health/Entertainmant

Advertise Here

Reach thousands of visitors daily. High-visibility premium placement.

Get Started
Latest