ਅਕਾਲ ਤਖ਼ਤ ਸਾਹਿਬ ਵੱਲੋਂ ਹਰੀ ਸਿੰਘ ਨਲਵਾ 'ਤੇ ਫ਼ਿਲਮ ਬਣਾਉਣ ਦੀ ਪੇਸ਼ਕਸ਼ ਰੱਦ
May 2, 2026
ਅਕਾਲ ਤਖ਼ਤ ਸਾਹਿਬ ਵੱਲੋਂ ਹਰੀ ਸਿੰਘ ਨਲਵਾ 'ਤੇ ਫ਼ਿਲਮ ਬਣਾਉਣ ਦੀ ਪੇਸ਼ਕਸ਼ ਰੱਦ
ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਦੇ ਜੀਵਨ ਉੱਤੇ ਫ਼ਿਲਮ ਬਣਾਉਣ ਲਈ ਅਕਾਲ
ਤਖ਼ਤ ਸਾਹਿਬ ਵਿਖੇ ਵਿਚਾਰ ਕਰਨ ਸਬੰਧੀ ਪੁੱਜੀ ਮੰਗ ਨੂੰ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਪ੍ਰਵਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ 28
ਦਸੰਬਰ 2025 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਇਹ ਫ਼ੈਸਲਾ ਕੀਤਾ
ਗਿਆ ਹੈ ਕਿ ਪੁਰਾਤਨ ਸਿੱਖ ਯੋਧਿਆਂ ਉੱਤੇ ਫ਼ਿਲਮਾਂ/ਐਨੀਮੇਸ਼ਨ ਫ਼ਿਲਮਾਂ ਅਤੇ ਆਰਟੀਫੀਸ਼ੀਅਲ
ਇੰਟੈਲੀਜੈਂਸ ਵੀਡੀਓ ਨਹੀਂ ਬਣਾਈਆਂ ਜਾ ਸਕਦੀਆਂ। ਉਨ੍ਹਾਂ ਕਿਹਾ ਕਿ ਸ. ਲ ਨਲਵਾ ਵੀ ਪੁਰਾਤਨ ਸਿੱਖ
ਯੋਧਿਆਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ, ਇਸ ਲਈ ਉਨ੍ਹਾਂ ਦੇ ਜੀਵਨ 'ਤੇ ਫ਼ਿਲਮ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾ ਸਕਦੀ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੁੰਬਈ ਅਧਾਰਤ ਭਾਨੂਸ਼ਲੀ ਸਟੂਡੀਓ ਲਿਮਟਡ ਦੇ ਕੋ-ਪ੍ਰੋਡਿਊਸਰ
ਸ੍ਰੀ ਭਾਵੇਸ਼ ਭਾਨੂੰਸ਼ਲੀ ਨੇ ਜਥੇਦਾਰ ਗੜਗੱਜ ਨੂੰ ਇੱਕ ਪੱਤਰ ਲਿਖ ਕੇ ਇਹ ਬੇਨਤੀ ਕੀਤੀ ਸੀ ਕਿ
ਉਨ੍ਹਾਂ ਦਾ ਫ਼ਿਲਮ ਨਿਰਮਾਤਾ ਘਰ ਮਹਾਨ ਸਿੱਖ ਯੋਧੇ ਸ. ਹਰੀ ਸਿੰਘ ਨਲਵਾ ਦੇ ਜੀਵਨ ਉੱਤੇ ਫ਼ਿਲਮ
ਬਣਾਉਣਾ ਚਾਹੁੰਦਾ ਹੈ ਅਤੇ ਇਸ ਲਈ ਉਹ ਉਨ੍ਹਾਂ ਨਾਲ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ
ਮੁਲਾਕਾਤ ਕਰਕੇ ਵਿਚਾਰ ਕਰਨਾ ਚਾਹੁੰਦੇ ਹਨ।
ਇਸ ਮਾਮਲੇ ਸਬੰਧੀ ਸਕੱਤਰੇਤ ਅਕਾਲ ਤਖ਼ਤ ਸਾਹਿਬ ਦੇ ਇੰਚਾਰਜ ਬਗੀਚਾ ਸਿੰਘ ਨੇ ਕਿਹਾ
ਕਿ ਸਤਿਕਾਰਯੋਗ ਜਥੇਦਾਰ ਗੜਗੱਜ ਦੇ ਆਦੇਸ਼ ਅਨੁਸਾਰ ਭਾਨੂਸ਼ਲੀ ਸਟੂਡੀਓ ਲਿਮੀਟਡ ਦੇ ਕੋ-ਪ੍ਰੋਡਿਊਸਰ
ਨੂੰ ਲਿਖਤੀ ਤੌਰ 'ਤੇ ਇਹ ਜਾਣਕਾਰੀ ਭੇਜ ਦਿੱਤੀ ਗਈ ਹੈ ਕਿ ਸਿੱਖ ਯੋਧੇ ਸ. ਹਰੀ ਸਿੰਘ ਨਲਵਾ ਦੇ ਜੀਵਨ
ਤੇ ਫ਼ਿਲਮ ਨਹੀਂ ਬਣਾਈ ਜਾ ਸਕਦੀ। ਉਨ੍ਹਾਂ ਕਿਹਾ ਕਿ ਸ੍ਰੀ ਭਾਨੂਸ਼ਲੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ
ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਫ਼ਿਲਮਾਂ ਸਬੰਧੀ ਕੀਤੇ ਗਏ ਹਾਲੀਆ ਆਦੇਸ਼ ਦੀ ਅਸਲ ਅਤੇ ਅੰਗਰੇਜ਼ੀ
ਵਿੱਚ ਤਰਜਮਾ ਕਰਕੇ ਕਾਪੀਆਂ ਵੀ ਭੇਜ ਦਿੱਤੀਆਂ ਗਈਆਂ ਹਨ ਤਾਂ ਜੋ ਉਹ ਭਵਿੱਖ ਵਿੱਚ ਸਿੱਖ ਵਿਸ਼ਿਆਂ
ਸਬੰਧੀ ਫ਼ਿਲਮਾਂ ਬਣਾਉਣ ਤੋਂ ਪਹਿਲਾਂ ਸਾਵਧਾਨੀ ਵਰਤਣ ਅਤੇ ਪਾਬੰਦੀਆਂ ਨੂੰ ਧਿਆਨ ਵਿੱਚ ਰੱਖਦਿਆਂ
ਕੰਮ ਕਰਨ।
Disegn Cencil Making Movie
Recommended Posts
Religious
@Punjabi Pehchan
@Punjabi Pehchan
@Punjabi Pehchan
@Punjabi Pehchan
Latest
Most Visited Stories