< ">
ED ਰੇਡ ਮਾਮਲੇ ’ਚ ਅਮਨ ਅਰੋੜਾ ਦਾ ਵੱਡਾ ਬਿਆਨ: “ਇੱਕ ਪੈਸਾ ਵੀ ਸਾਬਤ ਹੋਇਆ ਤਾਂ ਸਿਆਸਤ ਛੱਡ ਦਿਆਂਗਾ”    ਸ੍ਰੀ ਅਕਾਲ ਤਖ਼ਤ ਪਹੁੰਚੇ ਸੰਧਵਾਂ, ਬੇਅਦਬੀ ਕਰਨ ਵਾਲਿਆਂ ਲਈ ਕੜੀਆਂ ਸਜ਼ਾਵਾਂ ਦੀ ਵਕਾਲਤ    ਪੰਜਾਬ ਬੋਰਡ ਨੇ 10ਵੀਂ ਤੇ 12ਵੀਂ ਦੇ ਨਤੀਜਿਆਂ ਦੀਆਂ ਤਾਰੀਖਾਂ ਕੀਤੀਆਂ ਜਾਰੀ, ਹੈਲਪਲਾਈਨ ਨੰਬਰ ਵੀ ਜਾਰੀ    ਪੰਜਾਬ ਬੋਰਡ ਨੇ 10ਵੀਂ ਤੇ 12ਵੀਂ ਦੇ ਨਤੀਜਿਆਂ ਦੀਆਂ ਤਾਰੀਖਾਂ ਕੀਤੀਆਂ ਜਾਰੀ, ਹੈਲਪਲਾਈਨ ਨੰਬਰ ਵੀ ਜਾਰੀ    ਵੀਜ਼ਾ ਖਤਮ ਹੋਣ ‘ਤੇ ਵੀ ਨਹੀਂ ਛੱਡਣਾ ਪਵੇਗਾ ਕੈਨੇਡਾ! ਇਮੀਗ੍ਰੇਸ਼ਨ ਦੇ ਨਵੇਂ ਨਿਯਮਾਂ ਨਾਲ ਪੰਜਾਬੀਆਂ ਨੂੰ ਵੱਡੀ ਰਾਹਤ    ED ਨੇ ਰੇਡ ਦੌਰਾਨ 1 ਕਰੋੜ ਦੀ ਨਕਦੀ ਜ਼ਬਤ, AAP ਪ੍ਰਧਾਨ ਅਮਨ ਅਰੋੜਾ ਦਾ ਨੇੜਲਾ ਸਾਥੀ ਵੀ ਧੋਖਾਧੜੀ 'ਚ ਸ਼ਾਮਲ    ਲੁਧਿਆਣਾ ਦੇ ਪ੍ਰਾਪਰਟੀ ਡੀਲਰ ਨੇ ਕੀਤੀ ਖ਼ੁਦਕੁਸ਼ੀ, ਮੌਤ ਤੋਂ ਪਹਿਲਾਂ ਵੀਡੀਓ ਬਣਾ 11 ਲੋਕਾਂ ਦੇ ਖੋਲ੍ਹੇ ਰਾਜ਼    ਕਮਲ ਕੌਰ ਭਾਬੀ ਕਤਲ ਕੇਸ ‘ਚ ਵੱਡਾ ਖੁਲਾਸਾ: 5ਵੇਂ ਮੁਲਜ਼ਮ ਦੀ ਪਛਾਣ    ਕਮਲ ਕੌਰ ਭਾਬੀ ਕਤਲ ਕੇਸ ‘ਚ ਵੱਡਾ ਖੁਲਾਸਾ: 5ਵੇਂ ਮੁਲਜ਼ਮ ਦੀ ਪਛਾਣ    MP ਅੰਮ੍ਰਿਤਪਾਲ ਸਿੰਘ ‘ਤੇ ਲਾਏ ਚਾਰਜਾਂ ਨੂੰ ਡਿਸਚਾਰਜ ਕਰਨ ਦੀ ਮੰਗ, ਅੰਮ੍ਰਿਤਸਰ ਕੋਰਟ ‘ਚ ਅਰਜ਼ੀ ਦਾਇਰ   
ED ਰੇਡ ਮਾਮਲੇ ’ਚ ਅਮਨ ਅਰੋੜਾ ਦਾ ਵੱਡਾ ਬਿਆਨ: “ਇੱਕ ਪੈਸਾ ਵੀ ਸਾਬਤ ਹੋਇਆ ਤਾਂ ਸਿਆਸਤ ਛੱਡ ਦਿਆਂਗਾ”
May 8, 2026
Aman-Arora-On-Ed

ED ਰੇਡ ਮਾਮਲੇ ’ਚ ਅਮਨ ਅਰੋੜਾ ਦਾ ਵੱਡਾ ਬਿਆਨ: “ਇੱਕ ਪੈਸਾ ਵੀ ਸਾਬਤ ਹੋਇਆ ਤਾਂ ਸਿਆਸਤ ਛੱਡ ਦਿਆਂਗਾ”

 
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਅਮਨ ਅਰੋੜਾ ਈਡੀ ਦੀ ਜਾਂਚ ਵਿੱਚ ਫਸ ਗਏ ਹਨ। ਆਪਣੇ ’ਤੇ ਲੱਗੇ ਇਲਜ਼ਾਮਾਂ ਬਾਰੇ ਸਪੱਸ਼ਟੀਕਰਨ ਦਿੰਦਿਆਂ ਅਰੋੜਾ ਨੇ ਕਿਹਾ ਕਿ ਮੈਨੂੰ ਬਦਨਾਮ ਕਰਨ ਲਈ ਰੇਡ ’ਚ ਬੇਵਜ੍ਹਾ ਮੇਰਾ ਨਾਮ ਜੋੜਿਆ ਗਿਆ ਹੈ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੇਰੇ ਬਾਰੇ ਕੂੜ ਪ੍ਰਚਾਰ ਕੀਤਾ ਗਿਆ ਹੈ। ਉਨ੍ਹਾਂ ਨੇ ਈਡੀ ਉੱਤੇ ਇਲਜ਼ਾਮ ਲਗਾਇਆ ਕਿ ਏਜੰਸੀ ਨੇ ਪਹਿਲਾਂ ਛਾਪਿਆਂ ਬਾਰੇ ਦੋ ਪ੍ਰੈੱਸ ਨੋਟ ਜਾਰੀ ਕੀਤੇ ਸਨ, ਜਿਨ੍ਹਾਂ ਵਿੱਚ ਉਨ੍ਹਾਂ ਦਾ ਨਾਮ ਨਹੀਂ ਸੀ। ਬਾਅਦ ਵਿੱਚ ਉਨ੍ਹਾਂ ਦਾ ਨਾਮ ਜੋੜਿਆ ਗਿਆ, ਜੋ ਰਾਜਨੀਤਿਕ ਬਦਨਾਮੀ ਦੀ ਕੋਸ਼ਿਸ਼ ਹੈ।
ਉਨ੍ਹਾਂ ਈਡੀ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਕਿ ਜੇਕਰ ਏਜੰਸੀ ਉਨ੍ਹਾਂ ਤੱਕ ਪਹੁੰਚਣਾ ਚਾਹੁੰਦੀ ਹੈ ਤਾਂ ਫ਼ੋਨ ਕਰਕੇ ਪੁੱਛਗਿੱਛ ਕਰੇ। ਉਨ੍ਹਾਂ ਕਿਹਾ, “ਮੇਰਾ ਮੋਬਾਈਲ ਫੋਨ ਚੈੱਕ ਕਰ ਲਓ, ਮੈਂ ਕਿਸੇ ਵੀ ਬੇਨਿਯਮੀ ਵਿੱਚ ਸ਼ਾਮਲ ਨਹੀਂ ਹਾਂ।”ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਸਿਆਸਤ ਵਿੱਚ 31 ਸਾਲ ਹੋ ਗਏ ਹਨ ਅਤੇ ਇਹ ਸਭ ਉਨ੍ਹਾਂ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਸਾਫ਼ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਉੱਤੇ ਕੋਈ ਇਲਜ਼ਾਮ ਸਾਬਤ ਹੋ ਗਿਆ ਤਾਂ ਉਹ ਸਿਆਸਤ ਛੱਡ ਦੇਣਗੇ। ਦੱਸ ਦਈਏ ਕਿ ਈਡੀ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਗੌਰਵ ਧੀਰ ਨਾਮਕ ਵਿਅਕਤੀ ਉੱਤੇ ਛਾਪੇ ਮਾਰੇ ਹਨ ਅਤੇ ਉਸ ਨੂੰ ਅਮਨ ਅਰੋੜਾ ਦਾ ਕਰੀਬੀ ਦੱਸਿਆ ਹੈ।

Aman Arora On Ed


Recommended Posts