ਨੂਰਪੁਰ ਬੇਦੀ ‘ਚ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ, ਨੌਜਵਾਨ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪਾ ਲਈ ਜ਼ਿੰਮੇਵਾਰੀ
May 11, 2026
ਨੂਰਪੁਰ ਬੇਦੀ ‘ਚ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ, ਨੌਜਵਾਨ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪਾ ਲਈ ਜ਼ਿੰਮੇਵਾਰੀ
ਨੂਰਪੁਰ ਬੇਦੀ ਦੇ ਇੱਕ ਸ਼ੋਅਰੂਮ ਅੱਗੇ ਦੇਰ ਸ਼ਾਮ ਗੋਲੀਬਾਰੀ ਵਿੱਚ ਇੱਕ 25
ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਮੇਲ ਸਿੰਘ ਉਰਫ਼ ਹਰਪਾਲ ਸਿੰਘ
ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਸ਼ਾਹਪੁਰ ਬੇਲਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ
ਹਰਮੇਲ ਸਿੰਘ ਆਪਣੇ ਇੱਕ ਸਾਥੀ ਨਾਲ ਆਜਮਪੁਰ ਨੇੜੇ ਭੁੱਲਰ ਇਲੈਕਟ੍ਰਾਨਿਕਸ ਤੋਂ ਸਾਮਾਨ ਖਰੀਦ ਕੇ
ਵਾਪਸ ਆ ਰਿਹਾ ਸੀ।
ਸੜਕ ’ਤੇ ਖੜ੍ਹੇ ਕੁਝ ਅਣਪਛਾਤੇ ਨੌਜਵਾਨਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ।
ਗੰਭੀਰ ਰੂਪ ਵਿੱਚ ਜ਼ਖ਼ਮੀ ਹਰਮੇਲ ਨੂੰ ਸਿੰਘਪੁਰ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ,
ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ ਨੂੰ ਪੋਸਟਮਾਰਟਮ ਲਈ
ਸਿਵਲ ਹਸਪਤਾਲ ਰੂਪਨਗਰ ਭੇਜਿਆ ਗਿਆ ਹੈ।
ਇਸ ਹੱਤਿਆ ਦੀ ਜ਼ਿੰਮੇਵਾਰੀ ਹਰਜੋਤ ਸਿੰਘ ਸਿੱਧੂ ਪਿੰਡ ਸ਼ਾਹਪੁਰ ਬੇਲਾ ਨੇ ਲਈ ਹੈ।
ਉਸ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਖੁਲਾਸਾ ਕੀਤਾ ਕਿ ਮਈ 2019 ਵਿੱਚ
ਹਰਮੇਲ ਸਿੰਘ ਵੱਲੋਂ ਉਸ ਦੇ ਭਰਾ ਦਾ ਕਤਲ ਕੀਤਾ ਗਿਆ ਸੀ। ਚਾਰ ਸਾਲ ਬਾਅਦ ਜਮਾਨਤ ’ਤੇ ਬਾਹਰ ਆਉਣ
ਤੋਂ ਬਾਅਦ ਹਰਮੇਲ ਸਿੰਘ ਉਸ ਦੇ ਪਰਿਵਾਰ ਨੂੰ ਧਮਕੀਆਂ ਦੇ ਰਿਹਾ ਸੀ ਅਤੇ ਤੰਗ ਕਰ ਰਿਹਾ ਸੀ। ਇਸ
ਲਈ ਉਸ ਨੇ ਬਦਲਾ ਲੈ ਲਿਆ ਅਤੇ ਕਤਲ ਦੀ ਪੂਰੀ ਜ਼ਿੰਮੇਵਾਰੀ ਲਈ ਹੈ। ਉਸ ਨੇ ਪੁਲਿਸ ਨੂੰ ਅਪੀਲ
ਕੀਤੀ ਕਿ ਉਸ ਤੋਂ ਇਲਾਵਾ ਕਿਸੇ ਹੋਰ ਨੂੰ ਤੰਗ ਨਾ ਕੀਤਾ ਜਾਵੇ।
ਇਸ ਘਟਨਾ ਨੇ ਇਲਾਕੇ ਵਿੱਚ ਤਣਾਅ ਪੈਦਾ ਕਰ ਦਿੱਤਾ ਹੈ। ਪੁਲਿਸ ਹਰਜੋਤ ਸਿੰਘ ਸਿੱਧੂ
ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।
Nurpur bedi youth takes responsibility
Recommended Posts
Religious
@Punjabi Pehchan
@Punjabi Pehchan
@Punjabi Pehchan
@Punjabi Pehchan
Latest
Most Visited Stories