ਇੱਕ ਪੈਰ ‘ਚ ਲੇਡੀਜ਼ ਫੁੱਟਵੇਅਰ, ਦੂਜੇ ‘ਚ ਚੱਪਲ… ਚੰਡੀਗੜ੍ਹ ਪੁਲਿਸ ਦੇ ਹੈੱਡ ਕਾਂਸਟੇਬਲ ਨੇ ਨਸ਼ੇ ‘ਚ ਦੋ ਵਾਹਨਾਂ ਨੂੰ ਮਾਰੀ ਟੱਕਰ
May 15, 2026 / main news
ਇੱਕ ਪੈਰ ‘ਚ ਲੇਡੀਜ਼ ਫੁੱਟਵੇਅਰ, ਦੂਜੇ ‘ਚ ਚੱਪਲ… ਚੰਡੀਗੜ੍ਹ ਪੁਲਿਸ ਦੇ ਹੈੱਡ ਕਾਂਸਟੇਬਲ ਨੇ ਨਸ਼ੇ ‘ਚ ਦੋ ਵਾਹਨਾਂ ਨੂੰ ਮਾਰੀ ਟੱਕਰ
ਵੀਰਵਾਰ ਰਾਤ ਚੰਡੀਗੜ੍ਹ ਪੁਲਿਸ ਦੇ ਇੱਕ ਹੈੱਡ ਕਾਂਸਟੇਬਲ ਨੇ ਸ਼ਰਾਬ ਦੇ ਨਸ਼ੇ ‘ਚ
ਤੇਜ਼ ਰਫ਼ਤਾਰ ਕਾਰ ਨਾਲ ਦੋ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ, ਪੁਲਿਸ
ਕਰਮਚਾਰੀ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਸਥਾਨਕ
ਲੋਕਾਂ ਨੇ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ। ਘਟਨਾ ਤੋਂ ਬਾਅਦ ਮੌਕੇ ‘ਤੇ ਭਾਰੀ ਹੰਗਾਮਾ ਦੇਖਣ
ਨੂੰ ਮਿਲਿਆ ਤੇ ਲੋਕਾਂ ਨੇ ਪੁਲਿਸ ਖਿਲਾਫ਼ ਨਾਅਰੇਬਾਜ਼ੀ ਕੀਤੀ।
ਚਸ਼ਮਦੀਦਾਂ ਦੇ ਅਨੁਸਾਰ, ਹੈੱਡ ਕਾਂਸਟੇਬਲ ਨੇ ਪਹਿਲਾਂ ਇੱਕ ਐਕਟਿਵਾ ਸਵਾਰ ਨੂੰ ਟੱਕਰ ਮਾਰੀ, ਜਿਸ ਕਾਰਨ
ਸਵਾਰ ਸੜਕ ‘ਤੇ ਡਿੱਗ ਪਿਆ। ਇਸ ਤੋਂ ਬਾਅਦ ਹੈੱਡ ਕਾਂਸਟੇਬਲ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ
ਦੌਰਾਨ, ਉਸ ਨੇ ਥੋੜ੍ਹੀ ਦੂਰੀ ‘ਤੇ ਇੱਕ ਹੋਰ ਸਕੂਟੀ ਨੂੰ ਟੱਕਰ ਮਾਰ ਦਿੱਤੀ।
ਸਥਾਨਕ ਲੋਕਾਂ ਨੇ ਹੈੱਡ ਕਾਂਸਟੇਬਲ ਦੀ ਕਾਰ ਨੂੰ ਰੁਕਵਾਇਆ ਤੇ ਉਸ ਨੂੰ ਬਾਹਰ
ਕੱਢਿਆ। ਉਸ ਦੀ ਹਾਲਤ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ, ਦੱਸਿਆ
ਗਿਆ ਕਿ ਪੁਲਿਸ ਅਧਿਕਾਰੀ ਪੂਰੀ ਤਰ੍ਹਾਂ ਨਸ਼ੇ ‘ਚ ਸੀ। ਉਸ ਨੇ ਇੱਕ ਪੈਰ ‘ਚ ਔਰਤ ਦੀ ਜੁੱਤੀ ਤੇ
ਦੂਜੇ ਪੈਰ ‘ਚ ਚੱਪਲ ਪਾਈ ਹੋਈ ਸੀ। ਚਸ਼ਮਦੀਦਾਂ ਨੇ ਕਿਹਾ ਕਿ ਹੈੱਡ ਕਾਂਸਟੇਬਲ ਇੰਨੇ ਨਸ਼ੇ ‘ਚ ਸੀ
ਕਿ ਉਸ ਨੂੰ ਆਪਣੇ ਹਾਲਾਤਾਂ ਦਾ ਵੀ ਕੁੱਝ ਪਤਾ ਨਹੀਂ ਸੀ।
ਘਟਨਾ ਤੋਂ ਬਾਅਦ, ਮੌਕੇ ‘ਤੇ ਭੀੜ ਇਕੱਠੀ ਹੋ ਗਈ ਤੇ ਚੰਡੀਗੜ੍ਹ ਵਿਰੁੱਧ ਨਾਅਰੇਬਾਜ਼ੀ ਕੀਤੀ।
ਚੰਡੀਗੜ੍ਹ ਪੁਲਿਸ ਦੇ ਕੰਮਕਾਜ ‘ਤੇ ਸਵਾਲ ਚੁੱਕਦੇ ਹੋਏ ਲੋਕਾਂ ਨੇ ਕਿਹਾ ਕਿ ਜੇਕਰ ਕਾਨੂੰਨ ਦੀ
ਪਾਲਣਾ ਕਰਵਾਉਣ ਵਾਲੇ ਖ਼ੁਦ ਕਾਨੂੰਨ ਦੀ ਉਲੰਘਣਾ ਕਰਦੇ ਹਨ ਤਾਂ ਆਮ ਨਾਗਰਿਕ ਦੀ ਸੁਰੱਖਿਆ ਕੌਣ
ਕਰੇਗਾ?
ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਫੁਟੇਜ
‘ਚ, ਲੋਕਾਂ ਨੂੰ ਦੋਸ਼ੀ ਅਧਿਕਾਰੀ ਵਿਰੁੱਧ ਪ੍ਰਦਰਸ਼ਨ ਕਰਦੇ ਤੇ ਚੰਡੀਗੜ੍ਹ ਪੁਲਿਸ
ਵਿਰੁੱਧ ਨਾਅਰੇਬਾਜ਼ੀ ਕਰਦੇ ਦੇਖਿਆ ਜਾ ਸਕਦਾ ਹੈ। ਪੁਲਿਸ ਵਿਭਾਗ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ
ਦਿੱਤੀ ਹੈ।
police head constabel hit activa scooty drunken