ਪੰਜਾਬ ਦੀ 4 ਨਗਰ ਕੌਂਸਲਾਂ ਵਿਚ ਚੋਣਾਂ 13 ਜੂਨ ਨੂੰ, ਭਲਕੇ ਤੋਂ ਦਾਖਲ ਹੋਣਗੇ ਨਾਮਜ਼ਦਗੀ ਪੱਤਰ    ਪੰਜਾਬ ਨਗਰ ਨਿਗਮ ਚੋਣ ਨਤੀਜੇ, ਸਮਾਣਾ ਤੋਂ ਟਰਾਂਸਜੈਂਡਰ ਉਮੀਦਵਾਰ ਕੋਮਲ ਮਹੰਤ ਨੇ ਜਿੱਤੀ ਚੋਣ    ਪੰਜਾਬੀਆਂ ਨੇ ਇੱਕ ਵਾਰ ਫਿਰ 'ਤੁਹਾਡੀ ਸਰਕਾਰ' ਦੇ ਕੰਮਾਂ 'ਤੇ ਮੋਹਰ ਲਗਾਈ -ਭਗਵੰਤ ਮਾਨ    ਪੰਜਾਬ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਨੇ ਉਡਾਏ ਕਾਂਗਰਸ, SAD ਤੇ BJP ਦੇ ਹੋਸ਼    ਵਿਨੇਸ਼ ਫੋਗਾਟ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ! ਏਸ਼ੀਅਨ ਖੇਡਾਂ 2026 ਦੇ ਟਰਾਇਲਾਂ ਸਬੰਧੀ ਸੁਣਾਇਆ ਵੱਡਾ ਫੈਸਲਾ    ਨਗਰ ਨਿਗਮ ਚੋਣ ਨਤੀਜੇ: ਹੁਣ ਤੱਕ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਕਾਂਗਰਸ, ਭਾਜਪਾ ਤੇ ਅਕਾਲੀ ਦਲ ਨਾਲੋਂ ਵੱਧ ਸੀਟਾਂ    ਪੰਜਾਬ ਨਗਰ ਨਿਗਮ ਚੋਣਾਂ ‘ਚ ‘ਆਪ’ ਦਾ ਜਾਦੂ! 2027 ਦੀਆਂ ਚੋਣਾਂ ਤੋਂ ਪਹਿਲਾਂ ਜਨਤਾ ਦਾ ਮਾਨ ਸਰਕਾਰ ਨੂੰ ਸਮਰਥਨ    ਰਾਜਾ ਵੜਿੰਗ ਦੀਆਂ ਵਧੀਆਂ ਮੁਸ਼ਕਲਾਂ: SC ਕਮਿਸ਼ਨ ਸਖ਼ਤ, ਪੰਜਾਬ ਪੁਲਿਸ ਨੂੰ 1 ਜੁਲਾਈ ਤੱਕ ‘ਐਕਸ਼ਨ ਟੇਕਨ ਰਿਪੋਰਟ’ ਪੇਸ਼ ਕਰਨ ਦੇ ਹੁਕਮ    ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾ ਦੇ ਰੋਸ ਵਜੋਂ ਕਾਂਗਰਸ ਪਾਰਟੀ ਨੇ ਗੱਡਿਆਂ ਤੇ ਸਾਇਕਲਾਂ ਦੀ ਸਵਾਰੀ ਕਰਕੇ ਜਤਾਇਆ ਰੋਸ    ਟ੍ਰੇਨ ‘ਚ ਯਾਤਰੀ ਕੋਲੋਂ ਮਿਲਿਆ 1.22 ਕਰੋੜ ਰੁ. ਨਾਲ ਭਰਿਆ ਬੈਗ, 5,000 ਰੁ. ‘ਚ ਕਰਨੀ ਸੀ ਕਰੋੜਾਂ ਦੀ ਡਿਲੀਵਰੀ   
ਵਿਨੇਸ਼ ਫੋਗਾਟ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ! ਏਸ਼ੀਅਨ ਖੇਡਾਂ 2026 ਦੇ ਟਰਾਇਲਾਂ ਸਬੰਧੀ ਸੁਣਾਇਆ ਵੱਡਾ ਫੈਸਲਾ
May 29, 2026
Vinesh-Phogaat

ਵਿਨੇਸ਼ ਫੋਗਾਟ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ! ਏਸ਼ੀਅਨ ਖੇਡਾਂ 2026 ਦੇ ਟਰਾਇਲਾਂ ਸਬੰਧੀ ਸੁਣਾਇਆ ਵੱਡਾ ਫੈਸਲਾ

 ਸੁਪਰੀਮ ਕੋਰਟ ਨੇ ਓਲੰਪੀਅਨ ਰੈਸਲਰ ਵਿਨੇਸ਼ ਫੋਗਾਟ ਨੂੰ ਏਸ਼ੀਅਨ ਗੇਮਜ਼ ਦੇ ਟਰਾਇਲ ਦੀ ਇਜਾਜ਼ਤ ਦੇ ਦਿੱਤੀ ਹੈ। ਬੀਤੇ 28 ਮਈ ਨੂੰ WFI ਨੇ ਟਰਾਇਲ ਰੋਕਣ ਲਈ ਸੁਪਰੀਮ ਕੋਰਟ ਵਿੱਚ ਅਰਜ਼ੀ ਲਗਾਈ ਸੀ, ਜਿਸ ਨੂੰ ਜਸਟਿਸ ਪੀਐਸ ਨਰਸਿਮ੍ਹਾ ਅਤੇ ਜਸਟਿਸ ਆਲੋਕ ਆਰਾਧੇ ਦੀ ਬੈਂਚ ਨੇ ਖਾਰਜ ਕਰ ਦਿੱਤਾ।
ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਦੇਸ਼ ਪ੍ਰਤੀ ਵਿਨੇਸ਼ ਫੋਗਾਟ ਦੇ ਯੋਗਦਾਨ ਦਾ ਸਨਮਾਨ ਕੀਤਾ। ਇਹ ਟਰਾਇਲ 30 ਅਤੇ 31 ਮਈ ਨੂੰ ਦਿੱਲੀ ਵਿੱਚ ਹੋਣੇ ਹਨ। ਇਨ੍ਹਾਂ ਟਰਾਇਲਾਂ ਵਿੱਚ ਪ੍ਰਦਰਸ਼ਨ ਦੇ ਅਧਾਰ ‘ਤੇ ਸਤੰਬਰ ਵਿੱਚ ਜਾਪਾਨ ਵਿੱਚ ਹੋਣ ਵਾਲੀਆਂ ਏਸ਼ੀਅਨ ਗੇਮਜ਼ ਲਈ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ। ਦਿੱਲੀ ਹਾਈ ਕੋਰਟ ਨੇ 22 ਮਈ ਨੂੰ ਦਿੱਤੇ ਆਪਣੇ ਹੁਕਮਾਂ ਵਿੱਚ ਵਿਨੇਸ਼ ਫੋਗਾਟ ਨੂੰ 30-31 ਮਈ ਨੂੰ ਹੋਣ ਵਾਲੇ ਚੋਣ ਟਰਾਇਲਾਂ ਵਿੱਚ ਭਾਗ ਲੈਣ ਦੀ ਇਜਾਜ਼ਤ ਦਿੱਤੀ ਸੀ। WFI ਨੇ ਇਸੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ।
ਹਾਈ ਕੋਰਟ ਨੇ ਨਿਰਦੇਸ਼ ਦਿੱਤਾ ਸੀ ਕਿ ਟਰਾਇਲ ਦੀ ਪੂਰੀ ਪ੍ਰਕਿਰਿਆ ਦੀ ਵੀਡੀਓ ਰਿਕਾਰਡਿੰਗ ਕਰਵਾਈ ਜਾਵੇ। ਇਸ ਨੂੰ ਪਾਰਦਰਸ਼ੀ ਬਣਾਉਣ ਲਈ ਭਾਰਤੀ ਖੇਡ ਅਥਾਰਟੀ (SAI) ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ (IOA) ਵੱਲੋਂ ਨਿਯੁਕਤ ਕੀਤੇ ਗਏ ਸੁਤੰਤਰ ਸੁਪਰਵਾਈਜ਼ਰਾਂ ਦੀ ਨਿਗਰਾਨੀ ਵਿੱਚ ਕਰਵਾਇਆ ਜਾਵੇ।
 

Vinesh Phogaat


Recommended Posts