4 ਨਗਰ ਕੌਂਸਲ ਦੇ ਨਤੀਜਿਆਂ ਦਾ ਹੋਇਆ ਐਲਾਨ, ਕਾਦੀਆਂ ‘ਚ ਅਕਾਲੀ ਦਲ ਨੇ ਤੇ ਸ਼ਾਮ ਚੁਰਾਸੀ ‘ਚ AAP ਨੇ ਮਾਰੀ ਬਾਜ਼ੀ
June 13, 2026
4 ਨਗਰ ਕੌਂਸਲ ਦੇ ਨਤੀਜਿਆਂ ਦਾ ਹੋਇਆ ਐਲਾਨ, ਕਾਦੀਆਂ ‘ਚ ਅਕਾਲੀ ਦਲ ਨੇ ਤੇ ਸ਼ਾਮ ਚੁਰਾਸੀ ‘ਚ AAP ਨੇ ਮਾਰੀ ਬਾਜ਼ੀ
ਨਗਰ ਕੌਂਸਲ
ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ। 4 ਨਗਰ ਕੌਂਸਲਾਂ ਗੁਰਦਾਸਪੁਰ, ਕਾਦੀਆਂ, ਸ਼ਾਮ
ਚੁਰਾਸੀ ਤੇ ਦੀਨਾਨਗਰ ਦੇ ਨਤੀਜਿਆਂ ਦਾ ਐਲਾਨ ਹੋ ਚੁੱਕਾ ਹੈ। ਗੁਰਦਾਸਪੁਰ ਵਿਚ 29 ਸੀਟਾਂ
ਵਿਚੋਂ 23 ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। 23 ਸੀਟਾਂ
‘ਤੇ ਕਾਂਗਰਸ ਅੱਗੇ ਚੱਲ ਰਹੀ ਹੈ। ਆਮ ਆਦਮੀ ਪਾਰਟੀ ਨੇ 5 ਸੀਟਾਂ
ਜਿੱਤੀਆਂ ਹਨ ਤੇ ਇਕ ਆਜ਼ਾਦ ਉਮੀਦਵਾਰ ਨੂੰ ਜੇਤੂ ਐਲਾਨਿਆ ਗਿਆ ਹੈ। ਦੱਸ ਦੇਈਏ ਕਿ ਭਾਜਪਾ ਨੇ ਇਸ
ਚੋਣ ਵਿਚ ਸਾਰੇ 29 ਵਾਰਡਾਂ ਵਿਚ ਉਮੀਦਵਾਰ ਖੜ੍ਹੇ ਕੀਤੇ ਸਨ ਪਰ ਉਹ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ।
ਸ਼੍ਰੋਮਣੀ ਅਕਾਲੀ ਦਲ ਨੇ ਕਾਦੀਆਂ ਨਗਰ ਕੌਂਸਲ ਵਾਰਡਾਂ ਵਿੱਚ ਬਹੁਮਤ ਹਾਸਲ ਕਰ ਲਿਆ
ਹੈ। 15 ਵਿਚੋਂ 6 ਸੀਟਾਂ ਅਕਾਲੀ ਦਲ ਦੀ ਝੋਲੀ ਵਿੱਚ ਪਈਆਂ ਹਨ। ਅਕਾਲੀ ਦਲ-6, ਭਾਜਪਾ-1,
ਕਾਂਗਰਸ-4 ਆਮ ਆਦਮੀ ਪਾਰਟੀ-2 ਅਤੇ ਆਜ਼ਾਦ-2 ਸੀਟਾਂ ਜਿੱਤੀਆਂ ਹਨ। ਦੀਨਾਨਗਰ ਚੋਣ ਨਤੀਜੇ ਇਸ ਤਰ੍ਹਾਂ ਹਨ। ਆਮ ਆਦਮੀ ਪਾਰਟੀ : 04
ਸੀਟਾਂ, ਸ਼੍ਰੋਮਣੀ ਅਕਾਲੀ ਦਲ : 0 ਸੀਟਾਂ, ਕਾਂਗਰਸ : 8 ਸੀਟਾਂ, ਭਾਰਤੀ ਜਨਤਾ ਪਾਰਟੀ ): 1 ਸੀਟਾਂ ਅਤੇ ਹੋਰ : 0 ਸੀਟਾਂ ਹਨ।
ਇਸੇ ਤਰ੍ਹਾਂ ਕਾਦੀਆਂ ‘ਚ ਅਕਾਲੀ ਦਲ ਨੇ ਜਿੱਤ ਦੇ ਝੰਡੇ ਗੱਡੇ ਹਨ। 6 ਸੀਟਾਂ
ਅਕਾਲੀ ਦਲ ਦੇ ਹਿੱਸੇ ਵਿਚ ਹਨ। ਆਪ ਦੇ ਹਿੱਸੇ ਦੇ 2 ਤੇ ਭਾਜਪਾ
ਦੇ ਹਿੱਸੇ ਇਕ ਸੀਟ ਆਈ ਹੈ। ਇਸੇ ਤਰ੍ਹਾਂ ਸ਼ਾਮ ਚੁਰਾਸੀ ਵਿਚ 9 ਸੀਟਾਂ
ਵਿਚੋਂ 6 ‘ਤੇ ਆਪ, 2 ‘ਤੇ ਕਾਂਗਰਸ ਨੇ ਬਾਜ਼ੀ ਮਾਰੀ ਹੈ ਜਦੋਂ ਕਿ ਇਕ ਆਜ਼ਾਦ ਉਮੀਦਵਾਰ ਨੇ ਸੀਟ ਹਾਸਲ
ਕੀਤੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਵਾਰਡ ਵਿਚ ਆਪਣਾ ਖਾਤਾ ਨਹੀਂ ਖੋਲ੍ਹ ਸਕੀ
ਹੈ।
Municipal councils Results
Recommended Posts
Religious
@Punjabi Pehchan
@Punjabi Pehchan
@Punjabi Pehchan
@Punjabi Pehchan
Latest
Most Visited Stories