ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ ਪੰਜਾਬ ਨੂੰ ਕਾਰਵਾਈ ਚਾਹੀਦੀ ਹੈ, ਪ੍ਰਚਾਰ ਨਹੀਂ: ਸਪਲਾਈ ਚੇਨ ਨੂੰ ਤੋੜਿਆ ਜਾਣਾ ਚਾਹੀਦਾ ਹੈ: ਭਾਜਪਾ ਸਵੀਡਨ ਤੋਂ ਹਰਿਆਣਾ ਦੇ ਵਿਕਾਸ ਨੂੰ ਨਵੀਂ ਗਤੀ ਮੁੰਬਈ ਦੇ ਜੁਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ਤੇ ਗੋਲੀਬਾਰੀ ਅਲਬਰਟਾ ਦੇ ਫ਼ੌਜੀ ਅੱਡੇ ਤੇ ਜ਼ੋਰਦਾਰ ਧਮਾਕੇ ਮਗਰੋਂ ਭਿਆਨਕ ਅੱਗ ਹੋਰਮੁਜ਼ ਜਲਡਮਰੂਮੱਧ ਚ ਡੁੱਬੇ ਕਾਰਗੋ ਜਹਾਜ਼ ਤੋਂ ਆਈਫੋਨ ਤੇ ਪਰਫਿਊਮ ਲੁੱਟਣ ਪਹੁੰਚੇ ਈਰਾਨੀ ਮਛੇਰੇ ਪੈਰਿਸ ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਾ ਤੇ ਲੁੱਟਮਾਰ ਕ੍ਰਿਸਮਸ ਦੀ ਭੀੜ ਤੋਂ ਪਹਿਲਾਂ ਏਅਰ ਨਿਊਜ਼ੀਲੈਂਡ ਸਖ਼ਤ ਕਰੇਗੀ ਨਿਯਮ

ਟਰੱਕ ਸਟਾਪ ਤੇ ਡੋਡਿਆਂ ਨੂੰ ਵੇਚਣ ਦੇ ਦੋਸ਼ ਵਿੱਚ ਤਿੰਨ ਵਿਅਕਤੀ ਗ੍ਰਿਫ਼ਤਾਰ,100 ਪੌਂਡ ਡੋਡੇ ਬਰਾਮਦ

ਟਰੱਕ ਸਟਾਪ ਤੇ ਡੋਡਿਆਂ ਨੂੰ ਵੇਚਣ ਦੇ ਦੋਸ਼ ਵਿੱਚ ਤਿੰਨ ਵਿਅਕਤੀ ਗ੍ਰਿਫ਼


ਟਰੱਕ ਸਟਾਪ ਤੇ ਡੋਡਿਆਂ ਨੂੰ ਵੇਚਣ ਦੇ ਦੋਸ਼ ਵਿੱਚ ਤਿੰਨ ਵਿਅਕਤੀ ਗ੍ਰਿਫ਼ਤਾਰ,100 ਪੌਂਡ ਡੋਡੇ ਬਰਾਮਦ

 
ਡਿਲਨ, ਮੋਂਟਾਨਾ: (ਪੰਜਾਬੀ ਪਹਿਚਾਣ )ਬੀਵਰਹੈੱਡ ਕਾਊਂਟੀ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਡਿਲਨ ਸ਼ਹਿਰ ਦੇ ਦੱਖਣ ਵੱਲ ਸਥਿਤ ਇੱਕ ਟਰੱਕ ਸਟਾਪ ’ਤੇ ਛਾਪੇਮਾਰੀ ਕਰਕੇ ਇੱਕ ਕਥਿਤ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਦੇ ਪ੍ਰੋਸੈਸਿੰਗ ਅਤੇ ਵਿਕਰੀ ਰੈਕੇਟ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ।
 
ਬੀਵਰਹੈੱਡ ਕਾਊਂਟੀ ਦੇ ਸ਼ੈਰਿਫ਼ ਡੇਵਿਡ ਵੈਂਡਟ ਅਨੁਸਾਰ, ਇਸ ਕਾਰਵਾਈ ਵਿੱਚ ਲਗਭਗ 30 ਤੋਂ 35 ਅਧਿਕਾਰੀਆਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਇਸ ਛਾਪੇਮਾਰੀ ਦਾ ਮਕਸਦ ਇਹ ਸਪੱਸ਼ਟ ਸੰਦੇਸ਼ ਦੇਣਾ ਸੀ ਕਿ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਸਥਾਨਕ ਭਾਈਚਾਰੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
 
ਅਧਿਕਾਰੀਆਂ ਦੇ ਮੁਤਾਬਕ ਛਾਪੇ ਦੌਰਾਨ 100 ਪੌਂਡ ਤੋਂ ਵੱਧ ਸੁੱਕੇ  ਡੋਡੇ  ਬਰਾਮਦ ਕੀਤੇ ਗਏ। ਦੋਸ਼ ਹੈ ਕਿ ਟਰੱਕ ਸਟਾਪ ਦਾ ਮਾਲਕ ਅਤੇ ਦੋ ਹੋਰ ਵਿਅਕਤੀ ਇਨ੍ਹਾਂ ਡੋਡੇ  ਬੇਸਮੈਂਟ ਵਿੱਚ ਪੀਸ ਕੇ ਸਨ ਤੇ ਉਥੋਂ ਲੰਘਣ ਵਾਲੇ ਟਰੱਕ ਡਰਾਈਵਰਾਂ ਨੂੰ ਵੇਚਦੇ ਸਨ।
 
ਸ਼ੈਰਿਫ਼ ਵੈਂਡਟ ਨੇ ਦੱਸਿਆ ਕਿ ਇਹ ਇੱਕ ਅਜਿਹਾ ਨਿਯੰਤਰਿਤ ਪਦਾਰਥ ਹੈ ਜਿਸਦਾ ਪ੍ਰਭਾਵ ਓਪੀਓਇਡ ਜਾਂ ਫੈਂਟੈਨਿਲ ਵਰਗੇ ਨਸ਼ਿਆਂ ਨਾਲ ਮਿਲਦਾ-ਜੁਲਦਾ ਹੋ ਸਕਦਾ ਹੈ। ਉਨ੍ਹਾਂ ਦੇ ਅਨੁਸਾਰ, ਇਸ ਨੂੰ ਚਾਹ ਦੇ ਰੂਪ ਵਿੱਚ ਵੀ ਵਰਤਿਆ ਜਾਂਦਾ ਹੈ, ਜਿਸ ਨਾਲ ਨਸ਼ੇ ਵਾਲਾ ਅਸਰ ਪੈਦਾ ਹੁੰਦਾ ਹੈ।
 
ਜਾਂਚ ਅਧਿਕਾਰੀਆਂ ਨੂੰ ਇਸ ਕਥਿਤ ਗਤੀਵਿਧੀ ਬਾਰੇ ਕਰੀਬ ਡੇਢ ਹਫ਼ਤਾ ਪਹਿਲਾਂ ਸੂਚਨਾ ਮਿਲੀ ਸੀ। ਇੱਕ ਟਰੱਕ ਡਰਾਈਵਰ ਨੇ ਲੀਮਾ ਨੇੜੇ ਸਥਿਤ ਵੇਅ ਸਟੇਸ਼ਨ ’ਤੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੂੰ ਇਸ ਟਰੱਕ ਸਟਾਪ ’ਤੇ ਡੋਡੇ ਖਰੀਦਣ ਦੀ ਪੇਸ਼ਕਸ਼ ਕੀਤੀ ਗਈ ਸੀ। ਇਸ ਜਾਣਕਾਰੀ ਤੋਂ ਬਾਅਦ ਪੁਲਿਸ ਨੇ ਨਿਗਰਾਨੀ ਸ਼ੁਰੂ ਕੀਤੀ, ਸਬੂਤ ਇਕੱਠੇ ਕੀਤੇ ਅਤੇ ਫਿਰ ਛਾਪੇਮਾਰੀ ਨੂੰ ਅੰਜਾਮ ਦਿੱਤਾ।
 
ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਬੀਵਰਹੈੱਡ ਕਾਊਂਟੀ ਜੇਲ੍ਹ ਵਿੱਚ ਰੱਖਿਆ ਗਿਆ ਹੈ। ਹਰੇਕ ਲਈ 7,50,000 ਡਾਲਰ ਦੀ ਜ਼ਮਾਨਤ ਰਕਮ ਨਿਰਧਾਰਤ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਸ਼ੱਕੀ ਵਿਅਕਤੀਆਂ ਦੀ ਪਹਿਚਾਣ ਜਲਦ ਜਨਤਕ ਕੀਤੀ ਜਾਵੇਗੀ।
 
ਪੁਲਿਸ ਵੱਲੋਂ ਲਗਾਏ ਗਏ ਦੋਸ਼ਾਂ ਦੀ ਅਦਾਲਤ ਵਿੱਚ ਪੁਸ਼ਟੀ ਹੋਣੀ ਬਾਕੀ ਹੈ ਅਤੇ ਸਾਰੇ ਦੋਸ਼ੀ ਕਾਨੂੰਨੀ ਤੌਰ ’ਤੇ ਦੋਸ਼ ਸਾਬਤ ਹੋਣ ਤੱਕ ਬੇਦੋਸ਼ ਮੰਨੇ ਜਾਂਦੇ ਹਨ।

Selling Poppy Husk At Truck Stop


Sports/Health/Entertainmant

Advertise Here

Reach thousands of visitors daily. High-visibility premium placement.

Get Started
Latest