ਮਹਾਰਾਸ਼ਟਰ ‘ਚ TET ਦਾ ਪੇਪਰ ਲੀਕ, ਭਲਕੇ ਹੋਣ ਵਾਲੀ ਪ੍ਰੀਖਿਆ ਮੁਲਤਵੀ
June 27, 2026 / main news
ਮਹਾਰਾਸ਼ਟਰ ‘ਚ TET ਦਾ ਪੇਪਰ ਲੀਕ, ਭਲਕੇ ਹੋਣ ਵਾਲੀ ਪ੍ਰੀਖਿਆ ਮੁਲਤਵੀ
NEET ਪ੍ਰੀਖਿਆ ਦਾ ਪੇਪਰ ਲੀਕ ਹੋਣ ਤੋਂ ਬਾਅਦ ਜਿਥੇ ਦੇਸ਼ ਭਰ ਵਿੱਚ ਹੰਗਾਮਾ ਮਚਿਆ ਹੋਇਆ
ਹੈ ਇਸ ਵਿਚਾਲੇ ਹੀ ਹੁਣ ਟੀਈਟੀ (TET) ਦਾ ਪੇਪਰ ਲੀਕ ਹੋਣ ਦੀ ਘਟਨਾ ਨੇ ਸਿੱਖਿਆ ਵਿਭਾਗ ਦੀ ਮਾੜੀ ਕਾਰਜਪ੍ਰਣਾਲੀ ਨੂੰ ਇੱਕ
ਵਾਰ ਫਿਰ ਉਜਾਗਰ ਕਰ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਵਿੱਚ ਅਧਿਆਪਕ ਯੋਗਤਾ ਪ੍ਰੀਖਿਆ (TET)
ਦਾ ਪ੍ਰਸ਼ਨ ਪੱਤਰ ਪ੍ਰੀਖਿਆ ਤੋਂ ਕਰੀਬ 24 ਘੰਟੇ
ਪਹਿਲਾਂ ਲੀਕ ਹੋ ਗਿਆ। ਇਹ ਪ੍ਰੀਖਿਆ ਐਤਵਾਰ ਨੂੰ ਹੋਣੀ ਸੀ। ਮਹਾਰਾਸ਼ਟਰ ਸਟੇਟ ਐਗਜ਼ਾਮੀਨੇਸ਼ਨ
ਕੌਂਸਲ (MSEC) ਨੇ ਇਸ ਤੋਂ ਬਾਅਦ ਪ੍ਰੀਖਿਆ ਮੁਲਤਵੀ ਕਰ ਦਿੱਤੀ। ਨਵੀਆਂ ਤਰੀਕਾਂ ਦਾ ਐਲਾਨ ਬਾਅਦ
ਵਿੱਚ ਕੀਤਾ ਜਾਵੇਗਾ।
ਪੁਲਿਸ ਮੁਤਾਬਕ, ਪ੍ਰਸ਼ਨ ਪੱਤਰ ਲੀਕ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਥਾਣੇ ਦੇ ਭਿਵੰਡੀ ਇਲਾਕੇ
ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ। ਇਸ ਤੋਂ ਬਾਅਦ ਐਗਜ਼ਾਮੀਨੇਸ਼ਨ ਕੌਂਸਲ ਦੇ ਅਧਿਕਾਰੀਆਂ
ਨੂੰ ਬੁਲਾਇਆ ਗਿਆ ਅਤੇ ਜ਼ਬਤ ਕੀਤੇ ਗਏ ਪੇਪਰ ਦੀ ਪੁਸ਼ਟੀ ਕਰਵਾਈ ਗਈ।
ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ,
ਹਾਲਾਂਕਿ ਉਨ੍ਹਾਂ ਦੀ ਗਿਣਤੀ ਨਹੀਂ ਦੱਸੀ ਗਈ। ਇਹ ਕਾਰਵਾਈ ਪ੍ਰੀਖਿਆ ਤੋਂ 24
ਘੰਟੇ ਪਹਿਲਾਂ ਕੀਤੀ ਗਈ। ਇਸ ਪ੍ਰੀਖਿਆ ਵਿੱਚ 4.28 ਲੱਖ ਤੋਂ
ਵੱਧ ਉਮੀਦਵਾਰ ਸ਼ਾਮਲ ਹੋਣ ਵਾਲੇ ਸਨ। ਮਹਾਰਾਸ਼ਟਰ ਵਿੱਚ ਅਧਿਆਪਕ ਬਣਨ ਲਈ ਜਾਂ ਜੋ ਪਹਿਲਾਂ ਤੋਂ
ਹੀ ਸਰਕਾਰੀ ਅਧਿਆਪਕ ਹਨ, ਉਨ੍ਹਾਂ ਲਈ ਵੀ TET ਲਾਜ਼ਮੀ ਹੈ।
Pepar Leak