< ">
ਪੰਜਾਬ ਕਾਂਗਰਸ 'ਚ 'ਆਲ ਇਜ਼ ਵੈੱਲ', ਰਾਣਾ ਗੁਰਜੀਤ ਨੇ ਅਫ਼ਵਾਹਾਂ 'ਤੇ ਲਗਾਇਆ ਵਿਰਾਮ    'ਸ਼ਾਮ 5 ਵਜੇ ਪੰਜਾਬ 'ਚ ਛਾ ਜਾਂਦਾ ਸੀ ਸਨਾਟਾ'— ਬਿੱਟੂ ਨੇ ਯਾਦ ਕਰਵਾਇਆ ਖ਼ੌਫ਼ਨਾਕ ਦੌਰ    'ਸ਼ਾਮ 5 ਵਜੇ ਪੰਜਾਬ 'ਚ ਛਾ ਜਾਂਦਾ ਸੀ ਸਨਾਟਾ'— ਬਿੱਟੂ ਨੇ ਯਾਦ ਕਰਵਾਇਆ ਖ਼ੌਫ਼ਨਾਕ ਦੌਰ    ਗਿਆਨੀ ਹਰਪ੍ਰੀਤ ਸਿੰਘ ਨੇ ਮੰਗਿਆ 'ਟਰੁੱਥ ਕਮਿਸ਼ਨ'    ਹਾਈਕੋਰਟ ਪਹੁੰਚਿਆ 'ਸਤਲੁਜ' ਫ਼ਿਲਮ ਵਿਵਾਦ,ਫਿਲਮ ਨੂੰ ਬੈਨ ਕਰਨ 'ਤੇ ਪਾਈ ਗਈ ਪਟੀਸ਼ਨ     ਮੁਹਾਲੀ 'ਚ ਨਿਹੰਗ ਜਸਦੀਪ ਸਣੇ 10 'ਤੇ FIR, ਗੁਰਦੁਆਰਾ ਸਿੰਘ ਸ਼ਹੀਦਾਂ ਦੇ ਬਾਹਰ ਕੁੱਟਮਾਰ ਦਾ ਮਾਮਲਾ    “42 ਸਾਲ ਸ਼ਹੀਦਾਂ ਦੇ ਨਾਲ ਸਮਾਗਮ ਦੌਰਾਨ 1984 ਦੇ ਸ਼ਹੀਦਾਂ ਨੂੰ ਭਾਵਪੂਰਤ ਸ਼ਰਧਾਂਜਲੀ    ਕਾਂਗਰਸ 'ਚ ਧੜੇਬੰਦੀ ਵਿਚਾਲੇ ਚੰਨੀ ਧੜੇ ਦੀ ਵੱਡੀ ਰਣਨੀਤਕ ਬੈਠਕ    ਕਾਂਗਰਸ 'ਚ ਧੜੇਬੰਦੀ ਵਿਚਾਲੇ ਚੰਨੀ ਧੜੇ ਦੀ ਵੱਡੀ ਰਣਨੀਤਕ ਬੈਠਕ    ਰਾਜਾ ਵੜਿੰਗ ਨੇ ਕਾਂਗਰਸ ਨੂੰ ਧੜਿਆਂ 'ਚ ਵੰਡਿਆ, ਚੰਨੀ 'ਤੇ ਵੀ ਬਿੱਟੂ ਦਾ ਵੱਡਾ ਹਮਲਾ   
“42 ਸਾਲ ਸ਼ਹੀਦਾਂ ਦੇ ਨਾਲ ਸਮਾਗਮ ਦੌਰਾਨ 1984 ਦੇ ਸ਼ਹੀਦਾਂ ਨੂੰ ਭਾਵਪੂਰਤ ਸ਼ਰਧਾਂਜਲੀ
July 9, 2026
Heartfelt-Tribute-Paid-To-The-19

“42 ਸਾਲ ਸ਼ਹੀਦਾਂ ਦੇ ਨਾਲ ਸਮਾਗਮ ਦੌਰਾਨ 1984 ਦੇ ਸ਼ਹੀਦਾਂ ਨੂੰ ਭਾਵਪੂਰਤ ਸ਼ਰਧਾਂਜਲੀ

 
ਟੁਲੇਰੀ, ਕੈਲੀਫੋਰਨੀਆ (ਗੁਰਪ੍ਰੀਤ ਸਿੰਘ ਧੰਜੂ) — ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੈਲੀਫੋਰਨੀਆ ਇਕਾਈ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ 1984 ਦੇ ਸਮੂਹ  ਸ਼ਹੀਦਾਂ ਦੀ ਪਾਵਨ ਯਾਦ ਨੂੰ ਸਮਰਪਿਤ “42 ਸਾਲ ਸ਼ਹੀਦਾਂ ਦੇ ਨਾਲ” ਸਮਾਗਮ ਗੁਰਦੁਆਰਾ ਦਰਮੇਸ਼ ਦਰਬਾਰ ਸਾਹਿਬ, ਟੁਲੇਰੀ ਵਿਖੇ ਬੜੀ ਸ਼ਰਧਾ, ਸਤਿਕਾਰ ਅਤੇ ਪੰਥਕ ਜਜ਼ਬੇ ਨਾਲ ਕਰਵਾਇਆ ਗਿਆ।
 
26 ਤੋਂ 28 ਜੂਨ ਤੱਕ ਆਯੋਜਿਤ ਇਸ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਵਿਸ਼ਾਲ ਕੀਰਤਨ ਦਰਬਾਰ ਸਜਾਏ ਗਏ। ਇਸ ਮੌਕੇ ਭਾਈ ਭਿੰਡਰਪਾਲ ਸਿੰਘ ਕਥਾਵਾਚਕ, ਢਾਡੀ ਜੱਥਾ ਭਾਈ ਅਮਰਜੀਤ ਸਿੰਘ ਜੋਹਲ ਅਤੇ ਭਾਈ ਸੁਖਵਿੰਦਰ ਸਿੰਘ ਵਿਦਿਆਰਥੀ (ਦਮਦਮੀ ਟਕਸਾਲ) ਨੇ ਗੁਰਬਾਣੀ ਕੀਰਤਨ, ਕਥਾ ਅਤੇ ਢਾਡੀ ਵਾਰਾਂ ਰਾਹੀਂ ਸੰਗਤ ਨੂੰ ਗੁਰਮਤਿ ਅਤੇ ਸਿੱਖ ਇਤਿਹਾਸ ਨਾਲ ਜੋੜਿਆ।
 
ਸਮਾਗਮ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਪੰਥਕ ਬੁਲਾਰਿਆਂ ਨੇ 1984 ਦੇ ਘੱਲੂਘਾਰੇ ਅਤੇ ਸਿੱਖ ਕੌਮ ਵੱਲੋਂ ਦਿੱਤੀਆਂ ਮਹਾਨ ਕੁਰਬਾਨੀਆਂ ਨੂੰ ਯਾਦ ਕਰਦਿਆਂ ਸ਼ਹੀਦਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਸ਼ਹੀਦਾਂ ਦੀ ਵਿਰਾਸਤ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਕੌਮੀ ਚੇਤਨਾ ਹੋਰ ਮਜ਼ਬੂਤ ਹੋ ਸਕੇ।
 
ਇਸ ਮੌਕੇ ਭਾਈ ਤਰਲੋਕ ਸਿੰਘ, ਡਾ. ਅਮਰਜੀਤ ਸਿੰਘ, ਭਾਈ ਅਮ੍ਰਿਤਪਾਲ ਸਿੰਘ, ਭਾਈ ਪਵਨਦੀਪ ਸਿੰਘ (ਵਰਜੀਨੀਆ), ਜਸਵਿੰਦਰ ਸਿੰਘ, ਬੀਬੀ ਮਨਦੀਪ ਕੌਰ, ਭਾਈ ਸੁਖਵਿੰਦਰ ਸਿੰਘ (ਦਮਦਮੀ ਟਕਸਾਲ), ਢਾਡੀ ਭਾਈ ਅਮਰਜੀਤ ਸਿੰਘ ਜੋਹਲ, ਪਾਲ ਸਿੰਘ, ਗੁਰਮੀਤ ਸਿੰਘ ਸਿੱਧੂ ਅਕਾਲੀ, ਤਰਸੇਮ ਸਿੰਘ (ਪ੍ਰਧਾਨ, ਕੈਲੀਫੋਰਨੀਆ), ਹਰਦੀਪ ਸਿੰਘ ਖਾਲਸਾ, ਸਰਬਜੀਤ ਸਿੰਘ ਦਿੱਲੀ, ਜਰਨੈਲ ਸਿੰਘ (ਮੀਤ ਪ੍ਰਧਾਨ, ਸਟਾਕਟਨ), ਅਰਵਿੰਦਰ ਸਿੰਘ (ਯੂਥ ਪ੍ਰਧਾਨ), ਗੁਰਜੀਤ ਸਿੰਘ (ਪ੍ਰਧਾਨ, ਫਰਿਜ਼ਨੋ), ਜਸਵਿੰਦਰ ਸਿੰਘ ਗਰੇਵਾਲ (ਪ੍ਰਧਾਨ, ਬੇਕਰਜ਼ਫ਼ੀਲਡ), ਹਰਵਿੰਦਰ ਸਿੰਘ (ਪ੍ਰਧਾਨ, ਟਰੇਸੀ), ਪ੍ਰਬਜੀਤ ਸਿੰਘ (ਪ੍ਰਧਾਨ, ਰੀਵਰਸਾਈਡ), ਤੀਰਥ ਸਿੰਘ (ਪ੍ਰਧਾਨ, ਸੈਕਰਾਮੈਂਟੋ), ਰਾਜਪਾਲ ਸਿੰਘ (ਪ੍ਰਧਾਨ, ਕਿਸਾਨ ਯੂਨੀਅਨ), ਡਾ. ਪਾਲ ਸਿੰਘ ਜ਼ਖ਼ਮੀ, ਅਰਸ਼ਦੀਪ ਸਿੰਘ ਵਿਰਕ, ਸੰਦੀਪ ਸਿੰਘ, ਗਗਨਦੀਪ ਸਿੰਘ ਵਿਰਕ, ਗੁਰਵਿੰਦਰ ਸਿੰਘ ਸੰਧੂ, ਜਸਵੀਰ ਸਿੰਘ, ਗੁਰਮੇਲ ਸਿੰਘ ਸੰਘਾ, ਗੁਰਤੇਜ ਸਿੰਘ (ਬੇਕਰਜ਼ਫ਼ੀਲਡ), ਅਜਮੇਰ ਸਿੰਘ, ਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਤੂਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
 
ਸਮਾਗਮ ਦੇ ਅੰਤ ਵਿੱਚ ਸਮੂਹ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰਦਿਆਂ ਸੰਗਤ ਨੂੰ ਪੰਥਕ ਏਕਤਾ, ਗੁਰਮਤਿ ਜੀਵਨ ਅਤੇ ਕੌਮੀ ਅਸੂਲਾਂ ’ਤੇ ਦ੍ਰਿੜ੍ਹ ਰਹਿਣ ਦਾ ਸੰਦੇਸ਼ ਦਿੱਤਾ ਗਿਆ।2019 ਵਿੱਚ ਵੀ ਹਾਈ ਕੋਰਟ ਤੋਂ ਪੈਰੋਲ ਮਿਲੀ ਸੀ।
ਟਾਂਡਾ FIR 81/1996 ਮਾਮਲੇ ਨੂੰ ਲੈ ਕੇ ਹੈਬੀਅਸ ਕੋਰਪਸ ਪਟੀਸ਼ਨ ਦਾਇਰ ਕੀਤੀ, ਜੋ ਬਾਅਦ ਵਿੱਚ ਵਾਪਸ ਲੈ ਲਈ ਗਈ

Heartfelt Tribute Paid To The 1984 Sikh Martyrs


Recommended Posts