ਪੰਜਾਬ ਕਾਂਗਰਸ 'ਚ 'ਆਲ ਇਜ਼ ਵੈੱਲ', ਰਾਣਾ ਗੁਰਜੀਤ ਨੇ ਅਫ਼ਵਾਹਾਂ 'ਤੇ ਲਗਾਇਆ ਵਿਰਾਮ
July 9, 2026
ਕਾਫੀ ਦਿਨਾਂ ਤੋਂ ਪੰਜਾਬ ਕਾਂਗਰਸ ਵਿਚ ਹਲਚਲ ਦੀਆਂ ਖਬਰਾਂ ਵਿਚਾਲੇ ਪਾਰਟੀ ਵਿਚ ਹੁਣ ਲੀਡਰਾਂ ਦੇ ਬੋਲ ਬਦਲੇ ਨਜ਼ਰ ਆ ਰਹੇ ਹਨ। ਕਾਂਗਰਸ ਪ੍ਰਧਾਨ ਬਦਲਣ ਵਾਲੀ ਚਰਚਾ ‘ਤੇ ਸੀਨੀਅਰ ਲੀਡਰਾਂ ਨੇ ਸਾਰੀ ਪੰਜਾਬ ਕਾਂਗਰਸ ਦੇ ਇਕਜੁੱਟ ਹੋਣ ਦੀ ਗੱਲ ਕਹੀ। ਕਪੂਰਥਲਾ ਤੋਂ MLA ਰਾਣਾ ਗੁਰਜੀਤ ਨੇ ਕਿਹਾ ਕਿ ਕਾਂਗਰਸ ਵਿਚ ‘ਆਲ ਇਜ਼
ਕਾਫੀ ਦਿਨਾਂ ਤੋਂ ਪੰਜਾਬ ਕਾਂਗਰਸ ਵਿਚ ਹਲਚਲ ਦੀਆਂ ਖਬਰਾਂ ਵਿਚਾਲੇ ਪਾਰਟੀ ਵਿਚ ਹੁਣ ਲੀਡਰਾਂ ਦੇ ਬੋਲ ਬਦਲੇ ਨਜ਼ਰ ਆ ਰਹੇ ਹਨ। ਕਾਂਗਰਸ ਪ੍ਰਧਾਨ ਬਦਲਣ ਵਾਲੀ ਚਰਚਾ ‘ਤੇ ਸੀਨੀਅਰ ਲੀਡਰਾਂ ਨੇ ਸਾਰੀ ਪੰਜਾਬ ਕਾਂਗਰਸ ਦੇ ਇਕਜੁੱਟ ਹੋਣ ਦੀ ਗੱਲ ਕਹੀ। ਕਪੂਰਥਲਾ ਤੋਂ MLA ਰਾਣਾ ਗੁਰਜੀਤ ਨੇ ਕਿਹਾ ਕਿ ਕਾਂਗਰਸ ਵਿਚ ‘ਆਲ ਇਜ਼
ਕਾਫੀ ਦਿਨਾਂ ਤੋਂ ਪੰਜਾਬ ਕਾਂਗਰਸ ਵਿਚ ਹਲਚਲ ਦੀਆਂ ਖਬਰਾਂ ਵਿਚਾਲੇ ਪਾਰਟੀ ਵਿਚ
ਹੁਣ ਲੀਡਰਾਂ ਦੇ ਬੋਲ ਬਦਲੇ ਨਜ਼ਰ ਆ ਰਹੇ ਹਨ। ਕਾਂਗਰਸ ਪ੍ਰਧਾਨ ਬਦਲਣ ਵਾਲੀ ਚਰਚਾ ‘ਤੇ ਸੀਨੀਅਰ
ਲੀਡਰਾਂ ਨੇ ਸਾਰੀ ਪੰਜਾਬ ਕਾਂਗਰਸ ਦੇ ਇਕਜੁੱਟ ਹੋਣ ਦੀ ਗੱਲ ਕਹੀ। ਕਪੂਰਥਲਾ ਤੋਂ MLA ਰਾਣਾ
ਗੁਰਜੀਤ ਨੇ ਕਿਹਾ ਕਿ ਕਾਂਗਰਸ ਵਿਚ ‘ਆਲ ਇਜ਼ ਵੈੱਲ’ ਹੈ।
ਉਥੇ ਹੀ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈਹ ਕਿ ਸਾਰੀ ਪੰਜਾਬ ਕਾਂਗਰਸ
ਇਕਜੁਟ ਹੈ। ਅਸੀਂ ਸਾਰੇ ਮਿਲ ਕੇ ਇਸ ਨੂੰ ਸੁਲਝਾ ਲਵਾਂਗੇ। MLA ਪਰਗਟ
ਸਿੰਘ ਨੇ ਕਿਹਾ ਕਿ ਕਾਂਗਰਸ ਵਿਚ ਕਿਸੇ ਤਰ੍ਹਾਂ ਦਾ ਡੈੱਡਲਾਕ ਨਹੀਂ ਹੈ।
ਵਿਧਾਇਕ ਰਾਣਾ ਗੁਰਜੀਤ ਨੇ ਕਿਹਾ ਕਿ ਕਪੂਰਥਲਾ ਵਿੱਚ ਮੇਅਰ ਦੀ ਚੋਣ ਵਿੱਚ ਹੋਈ
ਮਨਮਾਨੀ ਸਬੰਧੀ ਸਾਡੀ ਇੱਕ ਮੀਟਿੰਗ ਹੋਈ ਸੀ। ਮੇਰੀ ਬਘੇਲ ਨਾਲ ਕੋਈ ਮੁਲਾਕਾਤ ਨਹੀਂ ਹੋਈ,
ਨਾ ਹੀ ਮੈਂ ਉਨ੍ਹਾਂ ਨਾਲ ਫ਼ੋਨ ‘ਤੇ ਗੱਲ ਕੀਤੀ। ਮੈਂ ਸੂਰਜ ਠਾਕੁਰ ਨਾਲ ਗੱਲ ਕੀਤੀ
ਹੈ ਅਤੇ ਮੈਂ ਉਨ੍ਹਾਂ ਨੂੰ ਵੀ ਮਿਲਾਂਗਾ।
ਰਾਣਾ ਗੁਰਜੀਤ ਨੇ ਕਿਹਾ ਕਿ ਸਭ ਠੀਕ ਹੈ। ਕੋਈ ਵੀ ਹਾਈਕਮਾਨ ਤੋਂ ਬਾਹਰ ਨਹੀਂ ਹੈ,
ਕੋਈ ਵੀ ਇਸ ਤੋਂ ਉੱਪਰ ਨਹੀਂ ਹੈ। ਸਮਾਂ ਆਉਣ ‘ਤੇ ਸਭ ਕੁਝ ਠੀਕ ਹੋ ਜਾਵੇਗਾ। ਇਹ
ਹਾਈਕਮਾਨ ਨਾਲ ਮੁਲਾਕਾਤ ਦੇ ਮਾਮਲੇ ‘ਤੇ ਰਾਣਾ ਗੁਰਜੀਤ ਨੇ ਕਿਹਾ ਕਿ ਇਹ ਸਾਡਾ ਅੰਦਰੂਨੀ ਮਾਮਲਾ
ਹੈ।
ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਤੇ ਸਾਂਸਦ ਚਰਨਜੀਤ ਚੰਨੀ ਰਾਸ਼ਟਰੀ ਪ੍ਰਧਾਨ
ਮਲਿਕਾਰਜੁਨ ਖੜਗੇ, ਪ੍ਰਿਯੰਕਾ ਗਾਂਧੀ, ਰਾਹੁਲ ਗਾਂਧੀ ਜਾਂ ਉਨ੍ਹਾਂ ਦੀ ਟੀਮ ਨਾਲ ਮੁਲਾਕਾਤ ਕਰਨ ਲਈ ਦਿੱਲੀ ਜਾਣਾ ਚਾਹੁੰਦੇ
ਸਨ, ਪਰ ਉਨ੍ਹਾਂ ਨੂੰ ਸਮਾਂ ਨਹੀਂ ਮਿਲ ਸਕਿਆ। ਇਸ ਤੋਂ ਬਾਅਦ ਚੰਨੀ ਧੜੇ ਨੇ ਚੰਡੀਗੜ੍ਹ
ਵਿੱਚ ਵਿਧਾਇਕ ਰਾਣਾ ਗੁਰਜੀਤ ਦੇ ਘਰ ਤੀਜੀ ਮੀਟਿੰਗ ਬੁਲਾਈ, ਜਿੱਥੇ
ਬਘੇਲ ਨੂੰ ਮਿਲਣ ਦਾ ਫੈਸਲਾ ਕੀਤਾ ਗਿਆ। ਚੰਨੀ ਧੜੇ ਦੇ ਦੋ ਆਗੂ ਏਆਈਸੀਸੀ ਪੰਜਾਬ ਦੇ ਇੰਚਾਰਜ
ਭੁਪੇਸ਼ ਬਘੇਲ ਨੂੰ ਮਿਲਣਗੇ ਅਤੇ ਆਪਣਾ ਪੱਖ ਪੇਸ਼ ਕਰਨਗੇ।
ਦੱਸ ਦੇਈਏ ਕਿ AICC ਦੇ ਪੰਜਾਬ ਦੇ ਇੰਚਾਰਜ ਬਘੇਲ ਨੇ ਦੂਜੀ ਵਾਰ ਕਿਹਾ ਹੈ ਕਿ ਪੰਜਾਬ ਵਿੱਚ ਹਾਈਕਮਾਨ
ਦਾ ਫੈਸਲਾ ਨਹੀਂ ਬਦਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿਪ੍ਰਧਾਨ ਬਦਲਣਾ ਕੋਈ ਗੁੱਡੇ-ਗੁੱਡੀ ਦੀ
ਖੇਡ ਨਹੀਂ ਹੈ।
Rana Gurjeet Statement
Recommended Posts
Religious
@Punjabi Pehchan
@Punjabi Pehchan
@Punjabi Pehchan
Latest
Most Visited Stories