ਇੱਕਤਰਫ਼ਾ ਪਿਆਰ ਬਣਿਆ ਕਤਲ ਦੀ ਵਜ੍ਹਾ, ਡੇਢ ਸਾਲ ਦੇ ਬੱਚੇ ਦੇ ਕਾਤਲ ਨੂੰ ਫਾਂਸੀ     ਰਾਜਪਾਲ ਯਾਦਵ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ, ਤਿੰਨ ਮਹੀਨੇ ਦੀ ਕੈਦ ਕਾਇਮ    ਕੇਂਦਰ ਖ਼ਿਲਾਫ਼ ਕਿਸਾਨਾਂ ਦਾ ਚੰਡੀਗੜ੍ਹ ’ਚ ਰੋਸ ਪ੍ਰਦਰਸ਼ਨ,ਜਾਣੋ ਕੀ ਹੈ ਕਾਰਨ     ਘਰ ਦਾ ਕਿਰਾਇਆ ਮੰਗਣ 'ਤੇ ਪ੍ਰਵਾਸੀ ਪਰਿਵਾਰ ਵੱਲੋਂ ਮਕਾਨ ਮਾਲਕ 'ਤੇ ਜਾਨਲੇਵਾ ਹਮਲਾ    ਮੋਰਿੰਡਾ 'ਚ ਸਿਆਸੀ ਤਣਾਅ, ਚੰਨੀ ਬੋਲੇ- "ਪਰਚਾ ਮੇਰੇ 'ਤੇ ਕਰੋ, ਕੌਂਸਲਰਾਂ ਨੂੰ ਨਾ ਤੰਗ ਕਰੋ"    ਮੋਰਿੰਡਾ 'ਚ ਸਿਆਸੀ ਤਣਾਅ, ਚੰਨੀ ਬੋਲੇ- "ਪਰਚਾ ਮੇਰੇ 'ਤੇ ਕਰੋ, ਕੌਂਸਲਰਾਂ ਨੂੰ ਨਾ ਤੰਗ ਕਰੋ"    ਮੋਰਿੰਡਾ 'ਚ ਸਿਆਸੀ ਤਣਾਅ, ਚੰਨੀ ਬੋਲੇ- "ਪਰਚਾ ਮੇਰੇ 'ਤੇ ਕਰੋ, ਕੌਂਸਲਰਾਂ ਨੂੰ ਨਾ ਤੰਗ ਕਰੋ"    'ਸਤਲੁਜ' ਫ਼ਿਲਮ 'ਤੇ ਪਾਬੰਦੀ ਦਾ ਵਿਰੋਧ, SGPC ਵੱਲੋਂ ਵੱਡਾ ਰੋਸ ਪ੍ਰਦਰਸ਼ਨ    ਅਲਕੋਹਲ ਵਾਲੀਆਂ ਦਵਾਈਆਂ ਦੀ ਵਿਕਰੀ 'ਤੇ ਰੋਕ, ਡਾਕਟਰ ਦੀ ਪਰਚੀ ਹੋਵੇਗੀ ਲਾਜ਼ਮੀ    ਕਾਂਗਰਸ ‘ਚ ਵੱਡੀ ਨਿਯੁਕਤੀ: ਐਡਵੋਕੇਟ ਉੱਜਵਲ ਭਸੀਨ ਨੂੰ ਮਿਲੀ ਇਹ ਜ਼ਿੰਮੇਵਾਰੀ   
'ਸਤਲੁਜ' ਫ਼ਿਲਮ 'ਤੇ ਪਾਬੰਦੀ ਦਾ ਵਿਰੋਧ, SGPC ਵੱਲੋਂ ਵੱਡਾ ਰੋਸ ਪ੍ਰਦਰਸ਼ਨ
July 10, 2026
-sgpc-will-take-out-protest

'ਸਤਲੁਜ' ਫ਼ਿਲਮ 'ਤੇ ਪਾਬੰਦੀ ਦਾ ਵਿਰੋਧ, SGPC ਵੱਲੋਂ ਵੱਡਾ ਰੋਸ ਪ੍ਰਦਰਸ਼ਨ

ਦਿਲਜੀਤ ਦੁਸਾਂਝ ‘ਸਤਲੁਜ’ ਫ਼ਿਲਮ ‘ਤੇ ਰੋਕ ਖ਼ਿਲਾਫ਼ SGPC ਦਾ ਵੱਡਾ ਐਲਾਨ ਕੀਤਾ ਗਿਆ ਹੈ। ਫਿਲਮ ਨੂੰ ਲੈ ਕੇ ਰੋਸ ਭਖਦਾ ਜਾ ਰਿਹਾ ਹੈ ਤੇ ਹੁਣ SGPC ਵਲੋਂ ਅੰਮ੍ਰਿਤਸਰ ਵਿਚ ‘ਸਤਲੁਜ’ ਫ਼ਿਲਮ ‘ਤੇ ਪਾਬੰਦੀ ਖ਼ਿਲਾਫ਼ ਰੋਸ ਮਾਰਚ ਕੱਢਣ ਦਾ ਫੈਸਲਾ ਲਿਆ ਹੈ। ਉਨ੍ਹਾਂ ਵੱਲੋਂ ਡੀਸੀ ਦਫ਼ਤਰ ਤੱਕ ਰੋਸ ਮਾਰਚ ਕੱਢਿਆ ਜਾਵੇਗਾ ਤੇ ਡੀਸੀ ਰਾਹੀਂ ਸਰਕਾਰ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। SGPC ਦਾ ਕਹਿਣਾ ਹੈ ਕਿ ਇਹ ਰੋਸ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਹੋਵੇਗਾ।
ਦੱਸ ਦੇਈਏ ਕਿ ਫਿਲਮ ਨੂੰ Zee5 OTT ‘ਤੇ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ ਕਿ ਰਿਲੀਜ਼ ਦੇ 2 ਦਿਨ ਬਾਅਦ ਹਟਾ ਦਿੱਤਾ ਗਿਆ ਸੀ। ਜਿਸ ਕਰਕੇ ਹੁਣ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਰੋਸ ਮਾਰਚ ਤਹਿਤ ਫਿਲਮ ਨੂੰ ਵਾਪਸ ਲਿਆਉਣ ਲਈ ਮੰਗ ਕੀਤੀ ਜਾਵੇਗੀ। ਰੋਸ ਮਾਰਚ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਜ਼ਿਲ੍ਹੇ ਦੇ ਡੀਸੀ ਦਫਤਰ ਵਿਖੇ ਸਮਾਪਤ ਹੋਵੇਗਾ, ਜਿਥੇ SGPC ਦੇ ਨੁਮਾਇੰਦੇ ਫਿਲਮ ‘ਤੇ ਲੱਗੀਆਂ ਪਾਬੰਦੀਆਂ ਤੇ ਰੋਕਾਂ ਨੂੰ ਵਾਪਸ ਲੈਣ ਦੀ ਮੰਗ ਕਰਨਗੇ।
SGPC ਦੇ ਸਕੱਤਰ ਨੇ ਕਿਹਾ ਕਿ ਹਾਲ ਹੀ ਵਿਚ ਰਿਲੀਜ ਹੋਈ ਫਿਲਮ ਸਤੁਲਜ ਨੂੰ ਲੈ ਕੇ ਸਿੱਖ ਸਮਾਜ ਵਿਚ ਚਰਚਾਵਾਂ ਚੱਲ ਰਹੀਆਂ ਹ ਨਤੇ ਫਿਲਮ ‘ਤੇ ਲਗਾਈ ਗਈ ਪਾਬੰਦੀ ‘ਤੇ ਵੱਡਾ ਰੋਸ ਹੈ। ਫਿਲਮ ਮਨੁੱਖੀ ਅਧਿਕਾਰ ਦੇ ਨਾਲ ਜੁੜੇ ਇਤਿਹਾਸਕ ਤੱਥਾਂ ਨੂੰ ਦਰਸਾਉਂਦਾ ਹੈ ਤੇ ਇਸ ‘ਤੇ ਪਾਬੰਦੀ ਲਗਾਉਣਾ ਸੱਚ ਨੂੰ ਦਬਾਉਣਾ ਹੈ। SGPC ਨੇ ਸਤਲੁਜ ‘ਤੇ ਲੱਗੀ ਪਾਬੰਦੀ ਦੇ ਵਿਰੋਧ ਵਿਚ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ। ਰੋਸ ਮਾਰਚ ਦਾ ਮੁੱਖ ਉਦੇਸ਼ ਫਿਲਮ ‘ਤੇ ਲਗਾਈ ਪਾਬੰਦੀ ਦਾ ਵਿਰੋਧ ਦਰਜ ਕਰਵਾਉਣਾ ਤੇ ਸਰਕਾਰ ਨੂੰ ਇਹ ਪਾਬੰਦੀ ਨੂੰ ਹਟਾਉਣ ਦੀ ਮੰਗ ਕਰਨਾ ਹੈ। ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਸਤਲੁਜ ‘ਤੇ ਲੱਗੀ ਰੋਕ ਹਟਾਉਣ ਲਈ SGPC ਵੱਲੋਂ ਡੀਸੀ ਦਫਤਰ ਤੱਕ ਰੋਸ ਮਾਰਚ ਕੱਢਿਆ ਜਾਵੇਗਾ।
 
 

sgpc will take out protest


Recommended Posts