ਇੱਕਤਰਫ਼ਾ ਪਿਆਰ ਬਣਿਆ ਕਤਲ ਦੀ ਵਜ੍ਹਾ, ਡੇਢ ਸਾਲ ਦੇ ਬੱਚੇ ਦੇ ਕਾਤਲ ਨੂੰ ਫਾਂਸੀ     ਰਾਜਪਾਲ ਯਾਦਵ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ, ਤਿੰਨ ਮਹੀਨੇ ਦੀ ਕੈਦ ਕਾਇਮ    ਕੇਂਦਰ ਖ਼ਿਲਾਫ਼ ਕਿਸਾਨਾਂ ਦਾ ਚੰਡੀਗੜ੍ਹ ’ਚ ਰੋਸ ਪ੍ਰਦਰਸ਼ਨ,ਜਾਣੋ ਕੀ ਹੈ ਕਾਰਨ     ਘਰ ਦਾ ਕਿਰਾਇਆ ਮੰਗਣ 'ਤੇ ਪ੍ਰਵਾਸੀ ਪਰਿਵਾਰ ਵੱਲੋਂ ਮਕਾਨ ਮਾਲਕ 'ਤੇ ਜਾਨਲੇਵਾ ਹਮਲਾ    ਮੋਰਿੰਡਾ 'ਚ ਸਿਆਸੀ ਤਣਾਅ, ਚੰਨੀ ਬੋਲੇ- "ਪਰਚਾ ਮੇਰੇ 'ਤੇ ਕਰੋ, ਕੌਂਸਲਰਾਂ ਨੂੰ ਨਾ ਤੰਗ ਕਰੋ"    ਮੋਰਿੰਡਾ 'ਚ ਸਿਆਸੀ ਤਣਾਅ, ਚੰਨੀ ਬੋਲੇ- "ਪਰਚਾ ਮੇਰੇ 'ਤੇ ਕਰੋ, ਕੌਂਸਲਰਾਂ ਨੂੰ ਨਾ ਤੰਗ ਕਰੋ"    ਮੋਰਿੰਡਾ 'ਚ ਸਿਆਸੀ ਤਣਾਅ, ਚੰਨੀ ਬੋਲੇ- "ਪਰਚਾ ਮੇਰੇ 'ਤੇ ਕਰੋ, ਕੌਂਸਲਰਾਂ ਨੂੰ ਨਾ ਤੰਗ ਕਰੋ"    'ਸਤਲੁਜ' ਫ਼ਿਲਮ 'ਤੇ ਪਾਬੰਦੀ ਦਾ ਵਿਰੋਧ, SGPC ਵੱਲੋਂ ਵੱਡਾ ਰੋਸ ਪ੍ਰਦਰਸ਼ਨ    ਅਲਕੋਹਲ ਵਾਲੀਆਂ ਦਵਾਈਆਂ ਦੀ ਵਿਕਰੀ 'ਤੇ ਰੋਕ, ਡਾਕਟਰ ਦੀ ਪਰਚੀ ਹੋਵੇਗੀ ਲਾਜ਼ਮੀ    ਕਾਂਗਰਸ ‘ਚ ਵੱਡੀ ਨਿਯੁਕਤੀ: ਐਡਵੋਕੇਟ ਉੱਜਵਲ ਭਸੀਨ ਨੂੰ ਮਿਲੀ ਇਹ ਜ਼ਿੰਮੇਵਾਰੀ   
ਮੋਰਿੰਡਾ 'ਚ ਸਿਆਸੀ ਤਣਾਅ, ਚੰਨੀ ਬੋਲੇ- "ਪਰਚਾ ਮੇਰੇ 'ਤੇ ਕਰੋ, ਕੌਂਸਲਰਾਂ ਨੂੰ ਨਾ ਤੰਗ ਕਰੋ"
July 10, 2026
Charanjit-Channi-Reaches-Morinda

ਮੋਰਿੰਡਾ 'ਚ ਸਿਆਸੀ ਤਣਾਅ, ਚੰਨੀ ਬੋਲੇ- "ਪਰਚਾ ਮੇਰੇ 'ਤੇ ਕਰੋ, ਕੌਂਸਲਰਾਂ ਨੂੰ ਨਾ ਤੰਗ ਕਰੋ"

ਅੱਜ ਸਾਬਕਾ CM ਚਰਨਜੀਤ ਸਿੰਘ ਚੰਨੀ ਦੇ ਗੜ੍ਹ ਮੋਰਿੰਡਾ ਵਿਖੇ ਨਗਰ ਕੌਂਸਲ ਦਾ ਪ੍ਰਧਾਨ ਚੁਣਿਆ ਜਾਣਾ ਹੈ ਪਰ ਇਨ੍ਹਾਂ ਸਭ ਦੇ ਵਿਚਕਾਰ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਅਚਾਨਕ ਮੋਰਿੰਡਾ ਥਾਣੇ ਪਹੁੰਚੇ ਹਨ। ਉਹ ਆਪਣੇ ਕਾਫਲੇ ਨਾਲ ਥਾਣੇ ਪਹੁੰਚੇ ਹਨ। ਥਾਣੇ ਪਹੁੰਚ ਕੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੁਲਿਸ ਸਾਡੇ ਕੌਂਸਲਰਾਂ ਦੇ ਘਰ ਪਹੁੰਚ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਉਨ੍ਹਾਂ ਦੇ ਕੌਂਸਲਰਾਂ ਨੂੰ ਧਮਕਾ ਰਹੀ ਹੈ ਤੇ ਨਾਲ ਹੀ ਉਨ੍ਹਾਂ ‘ਤੇ ਪਰਚੇ ਦਰਜ ਕਰਨ ਦੀ ਗੱਲ ਕਰ ਰਹੀ ਹੈ।
 
ਚੰਨੀ ਨੇ ਕਿਹਾ ਕਿ ਕੌਂਸਲਰਾਂ ਨੂੰ ਫੋਨ ਜਾ ਰਿਹਾ ਹੈ ਕਿ ਕਾਗਜ਼ ਲੈ ਕੇ ਆਓ ਤੁਹਾਡੇ ‘ਤੇ ਪਰਚਾ ਦਰਜ ਕਰਨਾ ਹੈ। ਚੰਨੀ ਨੇ ਕਿਹਾ ਕਿ ਮੇਰੇ ‘ਤੇ ਪਰਚਾ ਦਰਜ ਕਰੋ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਕੌਂਸਲਰਾਂ ਖਿਲਾਫ ਸ਼ਿਕਾਇਤਾਂ ਆਈਆਂ ਸਨ ਜਿਸ ਕਰਕੇ ਉਨ੍ਹਾਂ ਨੂੰ ਥਾਣੇ ਬੁਲਾਇਆ ਗਿਆ ਹੈ ਜਿਸ ‘ਤੇ ਸਾਬਕਾ ਸੀਐੱਮ ਦਾ ਕਹਿਣਾ ਹੈ ਕਿ ਅੱਜ ਜਦੋਂ ਕਿ ਮੋਰਿੰਡਾ ਵਿਚ ਨਗਰ ਕੌਂਸਲ ਦੀਆਂ ਚੋਣਾਂ ਹਨ ਤਾਂ ਸ਼ਿਕਾਇਤਾਂ ਅੱਜ ਹੀ ਆਉਣੀਆਂ ਸਨ। ਉਨ੍ਹਾਂ ਕਿਹਾ ਕਿ ਲੋਕਤੰਤਰ ਦੇਸ਼ ਹੈ, ਅਜਿਹਾ ਕੰਮ ਬੰਦ ਕਰੋ। ਮੇਰੇ 3 ਬੰਦਿਆਂ ਨੂੰ ਚੁੱਕਿਆ ਗਿਆ ਹੈ। ਵੋਟਾਂ ਵਾਲੇ ਦਿਨ ਅਜਿਹਾ ਨਾ ਕਰੋ। ਪੰਜਾਬ ਵਿਚ ਸ਼ੁਰੂ ਤੋਂ ਸਾਫ-ਸੁਥਰਾ ਪ੍ਰਸ਼ਾਸਨ ਰਿਹਾ ਹੈ ਤੇ ਉਸ ਨੂੰ ਬਣੇ ਰਹਿਣ ਦਿਓ। ਮੇਰੇ ਸਾਰੇ ਕੌਂਸਲਰਾਂ ਦੇ ਘਰਾਂ ਅੱਗੇ ਪੁਲਿਸ ਖੜ੍ਹੀ ਹੈ। ਮੇਰੇ ਬੰਦਿਆਂ ਨੂੰ ਪ੍ਰੇਸ਼ਾਨ ਕਿਉਂ ਕੀਤਾ ਜਾ ਰਿਹਾ ਹੈ।
 

Charanjit Channi Reaches Morinda Police Station


Recommended Posts