ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੰਗੀ ਗਈ 5 ਕਰੋੜ ਦੀ ਫਿਰੌਤੀ    ਮਾਨਸਾ ‘ਚ ਗੁਰੂ ਘਰ ‘ਚ ਹੋਈ ਬੇਅਦਬੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ‘ਤੇ ਲਿਖੀ ਗਈ ਗਲਤ ਸ਼ਬਦਾਵਲੀ    ਕਿਰਲੀ ਵਾਲਾ ਖਾਣਾ ਖਾਣ ਤੋਂ ਬਾਅਦ 30 ਵਿਦਿਆਰਥਣਾਂ ਦੀ ਹਾਲਤ ਵਿਗੜੀ    ਬਘੇਲ ਨੇ ਵੇਣੂਗੋਪਾਲ ਨੂੰ ਸੌਂਪੀ ਰਿਪੋਰਟ, ਬਾਜਵਾ ਅਚਾਨਕ ਦਿੱਲੀ ਤਲਬ, ਕੀ ਬਣ ਸਕਦੇ ਹਨ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ?    ਓਨਟਾਰੀਓ ਕੈਲੀਫੋਰਨੀਆ ਹਾਦਸਾ: ਭਾਰਤੀ ਮੂਲ ਦੇ ਟਰੱਕ ਡਰਾਈਵਰ ਨੂੰ 4 ਸਾਲ 8 ਮਹੀਨੇ ਦੀ ਸਜ਼ਾ    ਪੰਜਾਬ ਕਾਂਗਰਸ ਦੇ ਵਿਵਾਦ 'ਤੇ ਹਾਈਕਮਾਨ ਦੀ ਦਖ਼ਲ, ਚੰਨੀ ਸਮੇਤ ਆਗੂ ਦਿੱਲੀ ਪੁੱਜੇ    ਕਰਜ਼ਾ ਚੁੱਕ ਲੰਡਨ ਭੇਜੀ ਪੰਜਾਬਣ ਦਾ ਗੋਰੇ ਨੇ ਚਾਕੂ ਮਾਰ-ਮਾਰ ਕੀਤਾ ਕਤ*ਲ    ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ‘ਤੇ ਫਿਰ ਵਾਧਾ, ਡਰਾਈਵਰਾਂ ‘ਤੇ ਵਧਿਆ ਬੋਝ    ਗੁਆਂਢੀ ਨੇ ਰਚੀ ਕਤਲ ਦੀ ਸਾਜ਼ਿਸ਼, 44 ਹਜ਼ਾਰ ਲੁੱਟ ਕੇ ਹੋਇਆ ਫਰਾਰ, ਗ੍ਰਿਫ਼ਤਾਰ    ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ ਰਾਜਾ ਵੜਿੰਗ!   
ਕਿਰਲੀ ਵਾਲਾ ਖਾਣਾ ਖਾਣ ਤੋਂ ਬਾਅਦ 30 ਵਿਦਿਆਰਥਣਾਂ ਦੀ ਹਾਲਤ ਵਿਗੜੀ
July 15, 2026
Lizard-found-in-hostel-food

ਕਿਰਲੀ ਵਾਲਾ ਖਾਣਾ ਖਾਣ ਤੋਂ ਬਾਅਦ 30 ਵਿਦਿਆਰਥਣਾਂ ਦੀ ਹਾਲਤ ਵਿਗੜੀ

ਮੁਰਲੀਗੰਜ ਬਲਾਕ ਦਫ਼ਤਰ ਕੰਪਲੈਕਸ ਦੇ ਨੇੜੇ ਸਥਿਤ ਡਾ. ਭੀਮਰਾਓ ਅੰਬੇਡਕਰ ਰਿਹਾਇਸ਼ੀ ਸਕੂਲ 'ਚ ਮੰਗਲਵਾਰ ਰਾਤ ਕਰੀਬ 9:30 ਵਜੇ ਖਾਣਾ ਖਾਣ ਤੋਂ ਬਾਅਦ ਅਚਾਨਕ ਲਗਭਗ 30 ਵਿਦਿਆਰਥਣਾਂ ਦੀ ਤਬੀਅਤ ਵਿਗੜ ਗਈ। ਸਾਰੀਆਂ ਬੀਮਾਰ ਵਿਦਿਆਰਥਣਾਂ 6 ਤੋਂ 17 ਸਾਲ ਦੀਆਂ ਹਨ। ਕਿਸੇ ਨੂੰ ਸਿਰ ਦਰਦ, ਪੇਟ ਦਰਦ ਤਾਂ ਕਿਸੇ ਨੂੰ ਉਲਟੀ ਦੀ ਸ਼ਿਕਾਇਤ ਹੋਣ ਲੱਗੀ। ਇੱਕੋ ਸਮੇਂ ਵੱਡੀ ਗਿਣਤੀ 'ਚ ਬੱਚੀਆਂ ਦੇ ਬੀਮਾਰ ਹੋਣ ਕਾਰਨ ਸਕੂਲ ਕੰਪਲੈਕਸ 'ਚ ਅਫ਼ਰਾ-ਤਫ਼ਰੀ ਮਚ ਗਈ। ਕਾਹਲੀ-ਕਾਹਲੀ 'ਚ ਸਾਰੀਆਂ ਵਿਦਿਆਰਥਣਾਂ ਨੂੰ ਐਂਬੂਲੈਂਸ ਰਾਹੀਂ ਸਾਮੁਦਾਇਕ ਸਿਹਤ ਕੇਂਦਰ ਮੁਰਲੀਗੰਜ ਲਿਆਂਦਾ ਗਿਆ।
ਡਾਕਟਰਾਂ ਨੇ ਸਾਰਿਆਂ ਦਾ ਇਲਾਜ ਕੀਤਾ। ਦਬੀ ਜ਼ੁਬਾਨ 'ਚ ਵਿਦਿਆਰਥਣਾਂ ਨੇ ਦੱਸਿਆ ਕਿ ਰਾਤ ਦੇ ਖਾਣੇ 'ਚ ਰੋਟੀ, ਕੱਦੂ ਦੀ ਸਬਜ਼ੀ, ਦਾਲ ਅਤੇ ਖੀਰ ਦਿੱਤੀ ਗਈ ਸੀ। ਦਾਲ 'ਚ ਕਿਰਲੀ ਵਰਗਾ ਕੁਝ ਦਿਖਾਈ ਦਿੱਤਾ ਸੀ। ਖਾਣਾ ਖਾਣ ਦੇ ਕੁਝ ਦੇਰ ਬਾਅਦ ਹੀ ਕਈ ਬੱਚੀਆਂ ਨੂੰ ਪੇਟ ਦਰਦ, ਉਲਟੀ ਅਤੇ ਘਬਰਾਹਟ ਦੀ ਸ਼ਿਕਾਇਤ ਹੋਣ ਲੱਗੀ। ਇਸ ਤੋਂ ਬਾਅਦ ਸਾਰੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸੂਚਨਾ ਮਿਲਦਿਆਂ ਹੀ ਹਸਪਤਾਲ 'ਚ ਵੀ ਦੇਰ ਰਾਤ ਤੱਕ ਅਫ਼ਰਾ-ਤਫ਼ਰੀ ਦਾ ਮਾਹੌਲ ਬਣਿਆ ਰਿਹਾ। ਰਾਤ ਕਰੀਬ ਇੱਕ ਵਜੇ ਤੱਕ ਸਾਰਿਆਂ ਦਾ ਇਲਾਜ ਚੱਲਦਾ ਰਿਹਾ। ਬੀਮਾਰ ਵਿਦਿਆਰਥਣਾਂ 'ਚੋਂ ਮੀਨਾਕਸ਼ੀ ਕੁਮਾਰੀ ਨੇ ਦੱਸਿਆ ਕਿ ਦਾਲ 'ਚ ਕਿਰਲੀ ਵਰਗਾ ਕੁਝ ਦੇਖਿਆ ਸੀ। ਖਾਣਾ ਖਾਣ ਤੋਂ ਬਾਅਦ ਕਈ ਵਿਦਿਆਰਥਣਾਂ ਦੀ ਤਬੀਅਤ ਵਿਗੜ ਗਈ। ਕੁਝ ਵਿਦਿਆਰਥਣਾਂ ਦੀ ਹਾਲਤ ਜ਼ਿਆਦਾ ਖ਼ਰਾਬ ਹੋਣ 'ਤੇ ਉਨ੍ਹਾਂ ਨੂੰ ਗਲੂਕੋਜ਼ (ਸਲਾਈਨ) ਵੀ ਚੜ੍ਹਾਇਆ ਗਿਆ।
ਮੁਰਲੀਗੰਜ ਸੀ.ਐਚ.ਸੀ. 'ਚ ਡਿਊਟੀ 'ਤੇ ਤਾਇਨਾਤ ਡਾ. ਨਿਸ਼ੀਕਾਂਤ ਅਨੁਸਾਰ ਮੁੱਢਲੇ ਇਲਾਜ ਤੋਂ ਬਾਅਦ ਫਿਲਹਾਲ ਸਾਰੀਆਂ ਵਿਦਿਆਰਥਣਾਂ ਦੀ ਹਾਲਤ ਆਮ ਵਾਂਗ ਹੈ। ਕਿਸੇ ਦੀ ਵੀ ਸਥਿਤੀ ਚਿੰਤਾਜਨਕ ਨਹੀਂ ਹੈ। ਇਹ Food Poisoning ਦੇ ਲੱਛਣ ਸਨ, ਸਾਰੀਆਂ ਬੱਚੀਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਹਸਪਤਾਲ 'ਚ ਇਨ੍ਹਾਂ ਵਿਦਿਆਰਥਣਾਂ ਦਾ ਹੋਇਆ ਇਲਾਜ
ਸਾਮੁਦਾਇਕ ਸਿਹਤ ਕੇਂਦਰ ਮੁਰਲੀਗੰਜ 'ਚ ਕੁੱਲ 30 ਵਿਦਿਆਰਥਣਾਂ ਦਾ ਇਲਾਜ ਕੀਤਾ ਗਿਆ। ਜਿਨ੍ਹਾਂ 'ਚ ਪਿੰਕੀ ਕੁਮਾਰੀ (6) ਜਮਾਤ 1, ਅੰਮ੍ਰਿਤਾ ਕੁਮਾਰੀ (15) ਜਮਾਤ 10, ਰਾਣੀ ਕੁਮਾਰੀ (11) ਜਮਾਤ 5, ਸੋਨਿਕਾ ਸੋਨਮ (10) ਜਮਾਤ 5, ਸ਼ਿਵਾਨੀ ਕੁਮਾਰੀ (10) ਜਮਾਤ 5, ਪਾਇਲ ਕੁਮਾਰੀ (7) ਜਮਾਤ 1, ਵਿਜੇਤਾ ਕੁਮਾਰੀ (6) ਜਮਾਤ 1, ਸ਼ਬਨਮ ਕੁਮਾਰੀ (9) ਜਮਾਤ 3, ਨੇਹਾ ਕੁਮਾਰੀ (17) ਜਮਾਤ 11, ਮਧੂ ਕੁਮਾਰੀ (14) ਜਮਾਤ 8, ਸਨਘਨ ਕੁਮਾਰੀ ਜਮਾਤ 5, ਸੀਲਮ ਕੁਮਾਰੀ (06) ਜਮਾਤ 1, ਸੋਨਾਕਸ਼ੀ ਕੁਮਾਰੀ (13) ਜਮਾਤ 7, ਸੋਨਮ ਕੁਮਾਰੀ (14) ਜਮਾਤ 8, ਕਾਜਲ ਕੁਮਾਰੀ (11) ਜਮਾਤ 6, ਸਰਸਵਤੀ ਕੁਮਾਰੀ (7) ਜਮਾਤ 2, ਚੰਦਾ ਕੁਮਾਰੀ (10) ਜਮਾਤ 5, ਨੈਨਾ ਕੁਮਾਰੀ (08) ਜਮਾਤ 3, ਸ਼ਿਵਾਨੀ ਕੁਮਾਰੀ (11) ਜਮਾਤ 6, ਨੀਲੂ ਕੁਮਾਰੀ (11) ਜਮਾਤ 5, ਆਰਤੀ ਕੁਮਾਰੀ (9) ਜਮਾਤ 3, ਰਾਧਾ ਕੁਮਾਰੀ (10) ਜਮਾਤ 5, ਸੋਨੀ ਕੁਮਾਰੀ (14) ਜਮਾਤ 8, ਮੀਨਾਕਸ਼ੀ ਕੁਮਾਰੀ (11) ਜਮਾਤ 6, ਸ਼ਿਵਾਨੀ ਕੁਮਾਰੀ (11) ਜਮਾਤ 6, ਮੋਨਾਲੀ ਕੁਮਾਰੀ (8) ਜਮਾਤ 3, ਅਨੁਪਮ ਕੁਮਾਰੀ (10) ਜਮਾਤ 4, ਆਕ੍ਰਿਤੀ ਕੁਮਾਰੀ (13) ਜਮਾਤ 8, ਬਿਊਟੀ ਕੁਮਾਰੀ (11) ਜਮਾਤ 6, ਅਤੇ ਨਿਅੰਸੀ ਪ੍ਰਿਆ (11) ਜਮਾਤ 6 ਸ਼ਾਮਲ ਹਨ।

Lizard found in hostel food


Recommended Posts