8 ਤਾਮਿਲਨਾਡੂ ਇੰਜੀਨੀਅਰਿੰਗ ਵਿਦਿਆਰਥੀ ਕਾਰ ਦੇ ਐੱਨਐੱਚ ਤੇ ਗੈਰ-ਕਾਨੂੰਨੀ ਢੰਗ ਨਾਲ ਖੜ੍ਹੇ ਲੌਰੀ ਨਾਲ ਟੱਕਰ ਕਾਰਨ ਮਾਰੇ ਗਏ ਤੇਜ਼ ਰਫ਼ਤਾਰ ਟਰੈਕਟਰ ਨੇ ਵਿਦਿਆਰਥਣਾਂ ਨੂੰ ਰੌਂਦਿਆ, ਇੱਕ ਦੀ ਮੌਤ ਵੇਰਕਾ ਮਿਲਕ ਪਲਾਂਟ ਦੇ ਜੀ.ਐਮ. ਨੂੰ ਅਗਵਾ ਕਰਕੇ ਲੁੱਟਿਆ ਲੁਧਿਆਣਾ ਦੀ ਨਾਮੀ ਫਰਨੇਸ ਮਿੱਲ ਦੇ ਡਾਇਰੈਕਟਰਾਂ ਪਿਤਾ-ਪੁੱਤ ਤੇ ਪਰਚਾ ਪੀ.ਐਨ.ਬੀ. ਬੈਂਕ ਵਿੱਚੋਂ ਨਿਕਲੇ 17.29 ਕਰੋੜ ਦੇ ਨਕਲੀ ਨੋਟ! ਐਕਸ਼ਨ ਵਿੱਚ ਆਈ ਐਨ.ਆਈ.ਏ. ਦੀ ਟੀਮ ਸ੍ਰੀਨਗਰ ਏਅਰਪੋਰਟ ਤੇ ਸਵੇਰੇ-ਸਵੇਰੇ ਪਲੇਨ ਖੰਭੇ ਨਾਲ ਟਕਰਾਇਆ, ਯਾਤਰੀ ਬਾਲ-ਬਾਲ ਬਚੇ ਸੀਐਮ ਮਾਨ ਦੀ ਪਤਨੀ ਨੇ ਬਿਕਰਮ ਮਜੀਠੀਆ ਅਤੇ ਸੁਖਪਾਲ ਖੈਹਰਾ ਨੂੰ ਭੇਜਿਆ ਨੋਟਿਸ, ਬਿਜਲੀ ਕੁਨੈਕਸ਼ਨ ਤੇ ਸਵਾਲ, ਹਰਸਿਮਰਨ ਸਿੰਘ ਦੀ SDO ਨਾਲ ਗੱਲਬਾਤ ਵਾਇਰਲ ਧਨਾਸਰੀ ਮਹਲਾ ੧ ਘਰੁ ੧ ਚਉਪਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 04-09-2026 ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ

ਪਾਵਰਕੌਮ ਵੱਲੋਂ 10 ਹਜ਼ਾਰ ਕਰੋੜ ਦਾ ਕਰਜ਼ਾ ਚੁੱਕਣ ਦੀ ਤਿਆਰੀ

ਪਾਵਰਕੌਮ ਵੱਲੋਂ 10 ਹਜ਼ਾਰ ਕਰੋੜ ਦਾ ਕਰਜ਼ਾ ਚੁੱਕਣ ਦੀ ਤਿਆਰੀ


ਪਾਵਰਕੌਮ ਵੱਲੋਂ 10 ਹਜ਼ਾਰ ਕਰੋੜ ਦਾ ਕਰਜ਼ਾ ਚੁੱਕਣ ਦੀ ਤਿਆਰੀ

ਪਾਵਰਕੌਮ ਨੇ ਬਿਨਾਂ ਕਿਸੇ ਸਰਕਾਰੀ ਗਾਰੰਟੀ ਤੋਂ ਮਾਰਕੀਟ ਚੋਂ ਕਰੀਬ 10 ਹਜ਼ਾਰ ਕਰੋੜ ਦਾ ਕਰਜ਼ਾ ਲੈਣ ਦੀ ਤਿਆਰੀ ਖਿੱਚ ਲਈ ਹੈ, ਕਿਉਂਕਿ ਪਾਵਰਕੌਮ ਗੰਭੀਰ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੀ ਹੈ। ਸ਼ਾਇਦ ਇਹ ਪਹਿਲੀ ਵਾਰ ਹੋਵੇ ਕਿ ਪਾਵਰਕੌਮ ਬਿਨਾਂ ਪੰਜਾਬ ਸਰਕਾਰ ਦੀ ਗਾਰੰਟੀ ਤੋਂ ਕਰਜ਼ਾ ਲੈ ਰਹੀ ਹੋਵੇ। ਕੁੱਝ ਸਮਾਂ ਪਹਿਲਾਂ ਤੱਕ ਪਾਵਰਕੌਮ ਨੂੰ ਅਧਿਕਾਰੀ ਮੁਨਾਫ਼ੇ ’ਚ ਦੱਸ ਰਹੇ ਸਨ ਪ੍ਰੰਤੂ ਹੁਣ ਕਰਜ਼ੇ ਚੁੱਕਣ ਦੀ ਨੌਬਤ ਨਵੇਂ ਸੰਕਟਾਂ ਵੱਲ ਇਸ਼ਾਰਾ ਕਰ ਰਹੀ ਹੈ।ਪਾਵਰਕੌਮ ਨੇ ‘ਨਾਨ-ਕਨਵਰਟੀਬਲ ਡਿਬੈਂਚਰਜ਼’ ਅਤੇ ਬਾਂਡ ਜਾਰੀ ਕਰਕੇ 10,000 ਕਰੋੜ ਰੁਪਏ ਜੁਟਾਉਣ ਲਈ ‘ਟਰਾਂਜੈਕਸ਼ਨ ਐਡਵਾਈਜ਼ਰ-ਕਮ-ਮਰਚੈਂਟ ਬੈਂਕਰ/ਅਰੇਂਜਰ’ ਦੀ ਚੋਣ ਵਾਸਤੇ ਸੇਬੀ ਕੋਲ ਰਜਿਸਟਰਡ ’ਕੈਟਾਗਰੀ-1 ਮਰਚੈਂਟ ਬੈਂਕਰਾਂ’ ਤੋਂ ਆਨਲਾਈਨ ਬੋਲੀਆਂ ਮੰਗੀਆਂ ਹਨ। ਪਾਵਰਕੌਮ ਵੱਲੋਂ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਕੋਲ ‘ਸਾਲਾਨਾ ਮਾਲੀਆ ਲੋੜ’ ਦਾ ਕੁੱਝ ਸਮਾਂ ਪਹਿਲਾਂ ਨਵਾਂ ਪ੍ਰਸਤਾਵ ਵੀ ਪੇਸ਼ ਕੀਤਾ ਗਿਆ ਸੀ। ਪਤਾ ਲੱਗਿਆ ਹੈ ਕਿ ਪਾਵਰਕੌਮ ਨੂੰ ਵਿੱਤੀ ਲੋੜਾਂ ਦੀ ਪੂਰਤੀ ਲਈ ਨਵੇਂ ਵਸੀਲੇ ਜੁਟਾਉਣ ਦੇ ਰਾਹ ਪੈਣਾ ਪਿਆ ਹੈ।
ਪਾਵਰਕੌਮ ਦੇ ਅਧਿਕਾਰੀ ਆਖਦੇ ਹਨ ਕਿ ਬਿਜਲੀ ਕੰਪਨੀ ਨੂੰ ਹਾਲੇ ਤੱਕ ਪੰਜਾਬ ਸਰਕਾਰ ਤੋਂ 7,000 ਕਰੋੜ ਰੁਪਏ ਦੀ ਬਿਜਲੀ ਸਬਸਿਡੀ (ਪਿਛਲੇ ਵਿੱਤੀ ਸਾਲ ਅਤੇ ਚੱਲ ਰਹੇ ਵਿੱਤੀ ਸਾਲ ਦੇ ਬਕਾਏ) ਨਹੀਂ ਮਿਲੀ ਹੈ ਅਤੇ ਇਸੇ ਤਰ੍ਹਾਂ  ਸੂਬਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲ ਬਿਜਲੀ ਬਿੱਲਾਂ ਦੇ 2,600 ਕਰੋੜ ਰੁਪਏ ਦੇ ਬਿੱਲ ਬਕਾਇਆ ਖੜ੍ਹੇ ਹਨ। ਜਾਣਕਾਰੀ ਅਨੁਸਾਰ ਪਾਵਰਕੌਮ ਨੂੰ ਪੀਕ ਸੀਜ਼ਨ ’ਚ ਬਿਜਲੀ ਦੀ ਮੰਗ ਦੀ ਪੂਰਤੀ ਲਈ ਮਹਿੰਗੇ ਭਾਅ ਦੀ ਬਿਜਲੀ ਵੀ ਖ਼ਰੀਦ ਕਰਨੀ ਪਈ ਹੈ।
ਮਾਹਿਰ ਆਖਦੇ ਹਨ ਕਿ ਸਰਕਾਰੀ ਗਾਰੰਟੀ ਤੋਂ ਬਿਨਾਂ ਲਏ ਜਾਣ ਵਾਲੇ ਕਰਜ਼ੇ ਵਾਸਤੇ ਪਾਵਰਕੌਮ ਨੂੰ ਆਪਣੀਆਂ ਜਾਇਦਾਦਾਂ ਵੀ ਗਿਰਵੀ ਰੱਖਣੀਆਂ ਪੈ ਸਕਦੀਆਂ ਹਨ। ਇਸ ਤਰ੍ਹਾਂ ਮਰਚੈਂਟ ਬੈਂਕਰ ਨੂੰ ਵੱਧ ਕਮਿਸ਼ਨ ਵੀ ਦੇਣਾ ਪਵੇਗਾ। ਸਵਾਲ ਇਹ ਵੀ ਉੱਠਣ ਲੱਗੇ ਹਨ ਕਿ ਅਗਰ ਪੰਜਾਬ ਸਰਕਾਰ 10 ਹਜ਼ਾਰ ਕਰੋੜ ਦੇ ਬਾਂਡਾਂ ਲਈ ਗਾਰੰਟੀ ਦੇਣ ਲਈ ਤਿਆਰ ਨਹੀਂ ਹੈ ਤਾਂ ਪਾਵਰਕੌਮ ਖ਼ੁਦ ਕਿਉਂ ਦੇਣਦਾਰੀ ਦਾ ਬੋਝ ਆਪਣੇ ਸਿਰ ਲੈ ਰਹੀ ਹੈ। ਨਵਾਂ ਕਰਜ਼ਾ ਸੰਕੇਤ ਕਰਦਾ ਹੈ ਕਿ ਪਾਵਰਕੌਮ ਲਈ ਹੁਣ ਆਉਂਦੇ ਦਿਨ ਸੁਖਾਲੇ ਨਹੀਂ।
 

Powercom prepares to take on a debt


Sports/Health/Entertainmant

Advertise Here

Reach thousands of visitors daily. High-visibility premium placement.

Get Started
Latest