ਬਰਨਾਲਾ ਲਾਠੀਚਾਰਜ ਦੇ ਵਿਰੋਧ ‘ਚ ਸਫ਼ਾਈ ਸੇਵਕਾਂ ਵੱਲੋਂ ਅੱਜ ‘ਪੰਜਾਬ ਬੰਦ’, ਜਥੇਬੰਦੀਆਂ ਵੱਲੋਂ ਬੰਦ ਦਾ ਸਮਰਥਨ ਕਰਨ ਦੀ ਅਪੀਲ    ਬੇਅਦਬੀ ਕਾਨੂੰਨ ਨੂੰ ਲੈ ਕੇ ਜਥੇਦਾਰ ਦੀ ਦੋ-ਟੂਕ – ‘ਗੁਰੂ ਗ੍ਰੰਥ ਸਾਹਿਬ ’ਤੇ ਕਾਨੂੰਨ ਬਣਾਉਣ ਦਾ ਹੱਕ ਕਿਸੇ ਨੂੰ ਨਹੀਂ’    ਸਿਆਟਲ ਦੇ ‘ਬਾਈਟ ਆਫ਼ ਸਿਆਟਲ ’ ਮੇਲੇ ਵਿੱਚ ਗੋਲੀਬਾਰੀ: ਤਿੰਨ ਮੌਤਾਂ, ਚਾਰ ਜ਼ਖ਼ਮੀ, ਗੈਂਗ ਰੰਜਿਸ਼ ਦਾ ਸ਼ੱਕ    ਐਫ਼ਬੀਆਈ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਭਾਲ, ਅੰਤਰਰਾਸ਼ਟਰੀ ਨਸ਼ਾ ਤਸਕਰੀ ਗਿਰੋਹ ਨਾਲ ਸਬੰਧਾਂ ਦੇ ਦੋਸ਼    ਐਪਲ ਨੇ ਆਈਫੋਨ ਲੀਜ਼ (ਕਿਰਾਏ) ’ਤੇ ਦੇਣ ਦੀ ਨਵੀਂ ਯੋਜਨਾ ਸ਼ੁਰੂ ਕੀਤੀ    ਕਾਂਗਰਸੀ ਖਿੱਚੋਤਾਣ ਵਿਚਾਲੇ ਮੁੜ ਪੰਜਾਬ ਆਉਣਗੇ ਬਘੇਲ, 9 ਦਿਨਾਂ ਦੌਰਾਨ 16 ਜ਼ਿਲ੍ਹਿਆਂ ‘ਚ ਕਰਨਗੇ ਮੀਟਿੰਗਾਂ    ਕਾਂਗਰਸੀ ਖਿੱਚੋਤਾਣ ਵਿਚਾਲੇ ਮੁੜ ਪੰਜਾਬ ਆਉਣਗੇ ਬਘੇਲ, 9 ਦਿਨਾਂ ਦੌਰਾਨ 16 ਜ਼ਿਲ੍ਹਿਆਂ ‘ਚ ਕਰਨਗੇ ਮੀਟਿੰਗਾਂ    ਵਿਸਕਾਂਸਿਨ ਵਿੱਚ ਭਿਆਨਕ ਬਵੰਡਰ ਨੇ ਮਚਾਈ ਤਬਾਹੀ, ਘਰਾਂ ਦੀਆਂ ਛੱਤਾਂ ਉੱਡੀਆਂ, ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ    ਵਾਰਿਸ ਪੰਜਾਬ ਦੇ ਦਾ ਅੱਜ ਚੰਡੀਗੜ੍ਹ ‘ਚ ਪ੍ਰਦਰਸ਼ਨ, ਅੰਮ੍ਰਿਤਪਾਲ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ    ਲੋਕਾਂ ਦੀ ਸੁਰੱਖਿਆ ਧਿਆਨ ਵਿਚ ਰੱਖਦਿਆਂ ਸੰਤ ਸੀਚੇਵਾਲ ਨੇ 6 ਗੰਨਮੈਨ ਥਾਣਿਆਂ ਨੂੰ ਦੇਣ ਦੀ ਕੀਤੀ ਪੇਸ਼ਕਸ਼   
ਕਾਂਗਰਸੀ ਖਿੱਚੋਤਾਣ ਵਿਚਾਲੇ ਮੁੜ ਪੰਜਾਬ ਆਉਣਗੇ ਬਘੇਲ, 9 ਦਿਨਾਂ ਦੌਰਾਨ 16 ਜ਼ਿਲ੍ਹਿਆਂ ‘ਚ ਕਰਨਗੇ ਮੀਟਿੰਗਾਂ
July 29, 2026
Bhaghel-Singh-Punjab-

ਕਾਂਗਰਸੀ ਖਿੱਚੋਤਾਣ ਵਿਚਾਲੇ ਮੁੜ ਪੰਜਾਬ ਆਉਣਗੇ ਬਘੇਲ, 9 ਦਿਨਾਂ ਦੌਰਾਨ 16 ਜ਼ਿਲ੍ਹਿਆਂ ‘ਚ ਕਰਨਗੇ ਮੀਟਿੰਗਾਂ



ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੀ ਧੜੇਬੰਦੀ ਨੂੰ ਲੈ ਕੇ ਹਾਈਕਮਾਨ ਆਰ-ਪਾਰ ਦੇ ਮੂਡ ਵਿਚ ਹੈ। ਹਾਈਕਮਾਨ ਧੜੇਬੰਦੀ ਵਿਰੁੱਧ ਸਖ਼ਤ ਕਾਰਵਾਈ ਕਰਨ ਤੋਂ ਪਹਿਲਾਂ ਜ਼ਮੀਨੀ ਹਕੀਕਤ ਦਾ ਮੁਲਾਂਕਣ ਕਰਨਾ ਚਾਹੁੰਦੀ ਹੈ। ਕਾਂਗਰਸ ਦੇ ਸੂਬਾ ਇੰਚਾਰਜ ਭੁਪੇਸ਼ ਬਘੇਲ ਹੁਣ ਗ੍ਰਾਊਂਡ ਲੈਵਲ ‘ਤੇ ਆ ਕੇ ਬਲਾਕ ਪੱਧਰ ਤੋਂ ਲੈ ਕੇ ਸਾਰੇ ਆਗੂਆਂ ਤੋਂ ਚੰਨੀ ਧੜੇ ਬਾਰੇ ਫੀਡਬੈਕ ਇਕੱਠੇ ਕਰਨਗੇ। ਜਾਣਕਾਰੀ ਮੁਤਾਬਕ ਬਘੇਲ 31 ਜੁਲਾਈ ਨੂੰ ਮੁੜ 9 ਦਿਨਾਂ ਦੇ ਪੰਜਾਬ ਦੌਰੇ ‘ਤੇ ਆਉਣਗੇ ਤੇ 16 ਜ਼ਿਲ੍ਹਿਆਂ ‘ਚ ਮੀਟਿੰਗ ਕਰਨਗੇ। 
ਅਗਲੇ ਨੌਂ ਦਿਨਾਂ ਵਿੱਚ ਉਹ ਜ਼ਿਲ੍ਹਾ ਕਾਰਜਕਾਰੀਆਂ, ਬਲਾਕ ਕਾਰਜਕਾਰਨੀ ਅਧਿਕਾਰੀਆਂ, 2022 ਦੀਆਂ ਚੋਣਾਂ ਲੜਨ ਵਾਲੇ ਆਗੂਆਂ ਦੇ ਨਾਲ-ਨਾਲ ਸਬੰਧਤ ਜ਼ਿਲ੍ਹਿਆਂ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨਾਲ ਮੀਟਿੰਗਾਂ ਕਰਨਗੇ।
ਮੀਟਿੰਗ ਵਿੱਚ ਭੁਪੇਸ਼ ਬਘੇਲ ਪਾਰਟੀ ਆਗੂਆਂ ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਨਾਲ-ਨਾਲ ਰਾਹੁਲ ਗਾਂਧੀ ਦੀਆਂ ਰੈਲੀਆਂ ਲਈ ਥਾਵਾਂ ‘ਤੇ ਚਰਚਾ ਕਰਨਗੇ। ਕਾਂਗਰਸ ਪਾਰਟੀ ਜਲਦੀ ਹੀ ਪੰਜਾਬ ਵਿੱਚ ਰਾਹੁਲ ਗਾਂਧੀ ਲਈ ਚਾਰ ਵੱਡੀਆਂ ਰੈਲੀਆਂ ਕਰਨ ‘ਤੇ ਵਿਚਾਰ ਕਰ ਰਹੀ ਹੈ।
 
ਹਾਲਾਂਕਿ ਇਸ ਤੋਂ ਪਹਿਲਾਂ ਇਹ ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੀ ਧੜੇਬੰਦੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਜੋ ਕਾਂਗਰਸ ਰਾਹੁਲ ਗਾਂਧੀ ਦੇ ਸਟੇਜ ‘ਤੇ ਕਾਂਗਰਸ ਇੱਕਜੁੱਟ ਰਹੇ। ਪਾਰਟੀ ਸੂਤਰਾਂ ਦੀ ਮੰਨੀਏ ਤਾਂ ਰਾਹੁਲ ਦੇ ਪੰਜਾਬ ੌਰੇ ਤੋਂ ਪਹਿਲਾਂ ਹਾਈਕਮਾਨ ਬਾਗੀ ਧੜੇ ‘ਤੇ ਕੋਈ ਠੋਸ ਐਕਸ਼ਨ ਲੈ ਸਕਦਾ ਹੈ। 
ਇਸ ਦੌਰਾਨ ਰਾਹੁਲ ਗਾਂਧੀ ਹੁਣ ਚਰਨਜੀਤ ਸਿੰਘ ਚੰਨੀ ਧੜੇ ਨੂੰ ਬਹੁਤੀ ਮਹੱਤਤਾ ਨਹੀਂ ਦੇ ਰਹੇ ਹਨ। ਪਾਰਟੀ ਸੂਤਰਾਂ ਮੁਤਾਬਕ ਚੰਨੀ ਧੜਾ ਵਾਰ-ਵਾਰ ਰਾਹੁਲ ਗਾਂਧੀ ਨਾਲ ਮੁਲਾਕਾਤ ਦਾ ਸਮਾਂ ਮੰਗ ਰਿਹਾ ਹੈ ਪਰ ਰਾਹੁਲ ਗਾਂਧੀ ਦੇ ਦਫ਼ਤਰ ਤੋਂ ਉਨ੍ਹਾਂ ਨੂੰ ਸਮਾਂ ਨਹੀਂ ਮਿਲ ਰਿਹਾ ਹੈ।
ਚੰਨੀ ਧੜੇ ਨੂੰ ਰਾਹੁਲ ਗਾਂਧੀ ਦੇ ਰੁਝੇਵਿਆਂ ਦਾ ਹਵਾਲਾ ਦਿੰਦੇ ਹੋਏ ਸਮਾਂ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਚੰਨੀ ਧੜੇ ਨੂੰ ਉਮੀਦ ਹੈ ਕਿ ਉਹ 13 ਜੁਲਾਈ ਤੋਂ ਬਾਅਦ ਰਾਹੁਲ ਗਾਂਧੀ ਤੋਂ ਉਨ੍ਹਾਂ ਨੂੰ ਸਮਾਂ ਮਿਲ ਜਾਏਗਾ ਅਤੇ ਉਹ ਇੱਕ ਵਾਰ ਆਪਣਾ ਪੱਖ ਉਨ੍ਹਾਂ ਦੇ ਸਾਹਮਣੇ ਰੱਖਣਗੇ।
ਮੀਟਿੰਗਾਂ ਦੌਰਾਨ ਸੰਗਠਨ ਨੂੰ ਮਜ਼ਬੂਤ ​​ਕਰਨ, ਵਰਕਰਾਂ ਦੇ ਵਿਚਾਰ ਮੰਗਣ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ ‘ਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ। ਪਾਰਟੀ ਲੀਡਰਸ਼ਿਪ ਦਾ ਉਦੇਸ਼ ਨਵਾਂ ਉਤਸ਼ਾਹ ਪੈਦਾ ਕਰਨਾ ਅਤੇ ਵਰਕਰਾਂ ਨੂੰ ਇਕਜੁੱਟ ਕਰਨਾ ਹੈ। ਇਹ ਅਹਿਮ ਦੌਰਾ 31 ਜੁਲਾਈ ਨੂੰ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਵੇਗਾ।

Bhaghel Singh Punjab


Recommended Posts