ਟਕੋਮਾ ਦਾ ICE ਹਿਰਾਸਤੀ ਕੇਂਦਰ 453 ਮਿਲੀਅਨ ਡਾਲਰ ’ਚ ਅਮਰੀਕੀ ਸਰਕਾਰ ਨੇ ਖਰੀਦਿਆ ਗ੍ਰੈਨਾਈਟ ਬੇਅ ’ਚ ਗੁਰਦੁਆਰਾ ਸਾਹਿਬ ਦੇ ਬੋਰਡ ਦੀ ਚਾਰ ਵਾਰ ਭੰਨਤੋੜ ਕਰਨ ਵਾਲਾ ਸ਼ੱਕੀ ਗ੍ਰਿਫ਼ਤਾਰ ਜੀਟੀਏ 6 ਭਾਰਤ ਵਿੱਚ ਅਧਿਕਾਰਤ ਤੌਰ 'ਤੇ ਲਾਂਚ ਰਣਬੀਰ ਕਪੂਰ ਖਾਨ ਸੁਪਰਸਟਾਰਾਂ ਨੂੰ ਪਛਾੜ ਕੇ ਬਾਲੀਵੁੱਡ ਦਾ ਨੰਬਰ 1 ਅਦਾਕਾਰ ਬਣਨ ਵੱਲ? ਆਇਰਲੈਂਡ ਦੇ ਹਵਾਈ ਅੱਡੇ 'ਤੇ ਇੱਕ ਵਿਅਕਤੀ ਨੇ ਅਮਰੀਕੀ ਫ਼ੌਜੀ ਜਹਾਜ਼ ਕੀਤਾ ਤਬਾਹ ਟਰੰਪ, ਪੁਤਿਨ 19 ਨਵੰਬਰ ਨੂੰ ਕਰਨਗੇ ਦੁਵੱਲੀ ਗੱਲਬਾਤ ਮੋਡੈਸਟੋ ਜੇਲ੍ਹ ਬਾਹਰ ਗਰਭਵਤੀ ਔਰਤ ਨੂੰ ਹਿਰਾਸਤ ’ਚ ਲਿਆ, ICE ਏਜੰਟਾਂ ’ਤੇ ਪੈਪਰ ਸਪਰੇਅ ਕਰਨ ਦਾ ਦੋਸ਼ ਐਪਲ ਆਊਟੇਜ: ICloud, ਐਪ ਸਟੋਰ, ਐਪਲ ਪੇ, ਸੰਗੀਤ ਅਤੇ ਹੋਰ ਸੇਵਾਵਾਂ ਬੰਦ ਕਿਉਂ ਸਨ? ਗ੍ਰੈਨਾਈਟ ਬੇਅ ’ਚ ਬਣਨ ਵਾਲੇ ਗੁਰਦੁਆਰਾ ਸਾਹਿਬ ਦੇ ਬੋਰਡ ਨਾਲ ਚਾਰ ਵਾਰ ਤੋੜਫੋੜ, ਸ਼ੈਰਿਫ਼ ਨੇ ਮੰਗੀ ਲੋਕਾਂ ਦੀ ਮਦਦ ਰੂਸ ਵਿੱਚ ਵੱਡਾ ਹਵਾਈ ਹਾਦਸਾ: ਫੌਜੀ ਟਰਾਂਸਪੋਰਟ ਜਹਾਜ਼ ਹਾਦਸਾਗ੍ਰਸਤ

ਗ੍ਰੈਨਾਈਟ ਬੇਅ ’ਚ ਗੁਰਦੁਆਰਾ ਸਾਹਿਬ ਦੇ ਬੋਰਡ ਦੀ ਚਾਰ ਵਾਰ ਭੰਨਤੋੜ ਕਰਨ ਵਾਲਾ ਸ਼ੱਕੀ ਗ੍ਰਿਫ਼ਤਾਰ

ਗ੍ਰੈਨਾਈਟ ਬੇਅ ’ਚ ਗੁਰਦੁਆਰਾ ਸਾਹਿਬ ਦੇ ਬੋਰਡ ਦੀ ਚਾਰ ਵਾਰ ਭੰਨਤੋੜ ਕਰਨ


Punjabi Pehchan / Granite Bay,CA

ਗ੍ਰੈਨਾਈਟ ਬੇਅ, ਕੈਲੀਫੋਰਨੀਆ, 18 ਨਵੰਬਰ (ਪੰਜਾਬੀ ਪਹਿਚਾਣ ਬਿਊਰੋ)  ਪਲੇਸਰ ਕਾਊਂਟੀ ਸ਼ੈਰਿਫ਼ ਦਫ਼ਤਰ ਨੇ ਗ੍ਰੈਨਾਈਟ ਬੇਅ ਵਿੱਚ ਗੁਰਦੁਆਰਾ ਸਾਹਿਬ ਲਈ ਨਿਰਧਾਰਤ ਜ਼ਮੀਨ ’ਤੇ ਲੱਗੇ ਧਾਰਮਿਕ ਬੋਰਡ ਦੀ ਵਾਰ-ਵਾਰ ਭੰਨਤੋੜ ਕਰਨ ਦੇ ਦੋਸ਼ ਹੇਠ ਇੱਕ ਸ਼ੱਕੀ ਵਿਅਕਤੀ ਦੀ ਪਛਾਣ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸ਼ੈਰਿਫ਼ ਦਫ਼ਤਰ ਅਨੁਸਾਰ ਸਿਏਰਾ ਕਾਲਜ ਬੁਲੇਵਾਰਡ ਅਤੇ ਪੋਲੋ ਰੈਂਚ ਪਲੇਸ ਨੇੜੇ ਲੱਗੇ ਇਸ ਬੋਰਡ ਨੂੰ ਚਾਰ ਵਾਰ ਨੁਕਸਾਨ ਪਹੁੰਚਾਇਆ ਗਿਆ ਸੀ।
ਪਹਿਲੀ ਘਟਨਾ ਜੂਨ ਦੇ ਅੱਧ ਵਿੱਚ, ਦੂਜੀ 16 ਸਤੰਬਰ ਅਤੇ ਤੀਜੀ 27 ਸਤੰਬਰ ਨੂੰ ਵਾਪਰੀ ਸੀ। 22 ਅਕਤੂਬਰ ਨੂੰ ਬੋਰਡ ਮੁੜ ਲਗਾਇਆ ਗਿਆ, ਪਰ 8 ਨਵੰਬਰ ਨੂੰ ਇੱਕ ਵਾਰ ਫਿਰ ਇਸ ਨੂੰ ਕੱਟ ਕੇ ਸੁੱਟ ਦਿੱਤਾ ਗਿਆ।
ਜਾਂਚ ਅਧਿਕਾਰੀਆਂ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਸ਼ੱਕੀ ਵਿਅਕਤੀ ਦੀਆਂ ਤਸਵੀਰਾਂ ਹਾਸਲ ਕੀਤੀਆਂ ਸਨ। ਸ਼ੈਰਿਫ਼ ਦਫ਼ਤਰ ਵੱਲੋਂ ਉਸ ਦੀ ਪਛਾਣ ਲਈ ਲੋਕਾਂ ਤੋਂ ਸਹਿਯੋਗ ਮੰਗਿਆ ਗਿਆ ਸੀ।
ਸਿੱਖ ਕੋਲੀਸ਼ਨ ਨੇ ਇਨ੍ਹਾਂ ਘਟਨਾਵਾਂ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਸਿੱਖ ਭਾਈਚਾਰੇ ਵਿਰੁੱਧ ਨਫ਼ਰਤ ਅਤੇ ਵਿਤਕਰੇ ਦੀਆਂ ਘਟਨਾਵਾਂ ਨੂੰ ਰੋਕਣ ਦੀ ਲੋੜ ’ਤੇ ਜ਼ੋਰ ਦਿੱਤਾ।
ਸ਼ੈਰਿਫ਼ ਦਫ਼ਤਰ ਨੇ ਹੁਣ ਸ਼ੱਕੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰ ਦਿੱਤੀ ਹੈ। ਹਾਲਾਂਕਿ ਜਾਰੀ ਕੀਤੀ ਜਾਣਕਾਰੀ ਵਿੱਚ ਉਸ ਦਾ ਨਾਮ ਅਤੇ ਉਸ ਵਿਰੁੱਧ ਲਗਾਈਆਂ ਗਈਆਂ ਧਾਰਾਵਾਂ ਦਾ ਵੇਰਵਾ ਨਹੀਂ ਦਿੱਤਾ ਗਿਆ।

Granite bay sikh sign vandalism suspect arrested


Sports/Health/Entertainmant

Advertise Here

Reach thousands of visitors daily. High-visibility premium placement.

Get Started
Latest