ਪਰਵਿੰਦਰ ਝੋਟਾ ਕੇਸ: 15 ਅਕਤੂਬਰ 'ਪੰਜਾਬ ਬੰਦ' ਦਾ ਰਾਜਨੀਤਿਕ ਪਾਰਟੀਆਂ ਨੇ ਕੀਤਾ ਸਮਰਥਨ ਪੰਜਾਬੀ ਮੂਲ ਦੇ ਜੈਗ ਗਿੱਲ ਬਣਨਗੇ ਕੈਨੇਡਾ ਦੇ ਮਿਸ਼ਨ ਸ਼ਹਿਰ ਦੇ ਮੇਅਰ, ਬਿਨਾਂ ਮੁਕਾਬਲਾ ਜਿੱਤੀ ਚੋਣ ਫ਼ਲਸਤੀਨ ਵਿੱਚ ਚੋਣਾਂ 2027 ਤੱਕ ਟਲਣ ਤੇ ਕੈਨੇਡਾ ਤੇ ਸਹਿਯੋਗੀ ਦੇਸ਼ਾਂ ਨੇ ਜਤਾਇਆ ਅਫ਼ਸੋਸ ਕੀ ਭਾਰਤ ਦਾ ਅਸਲੀ ਬੌਸ ਅੰਬਾਨੀ ਹੈ? ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ 12 ਆਪ ਵਿਧਾਇਕਾਂ ਸਮੇਤ 15 ਆਗੂ 15 ਅਕਤੂਬਰ ਨੂੰ ਤਲਬ ਭਾਜਪਾ ਪੰਜਾਬ ਵੱਲੋਂ ਵੱਖ-ਵੱਖ ਸੈੱਲਾਂ ਦੇ ਕਨਵੀਨਰ ਨਿਯੁਕਤ, ਵਿਧਾਇਕ ਮਨਵਿੰਦਰ ਗਿਆਸਪੁਰਾ ਨੂੰ SGPC ਮੈਂਬਰ ਵੱਲੋਂ ਕਾਨੂੰਨੀ ਨੋਟਿਸ ਜਲੰਧਰ ਚ ਨਸ਼ੀਲੀਆਂ ਗੋਲੀਆਂ ਵੇਚਣ ਦੇ ਦੋਸ਼ ਚ ਪਿਉ-ਪੁੱਤ ਗ੍ਰਿਫ਼ਤਾਰ, ਨਿਗਮ ਹਾਊਸ ਬੈਠਕ ਵਿੱਚ ਵਿਵਾਦ ਤੋਂ ਬਾਅਦ ਨਿਗਮ ਮੁਲਾਜ਼ਮਾਂ ਦਾ ਮੇਅਰ ਹਾਊਸ ਬਾਹਰ ਧਰਨਾ ਆਪ ਪਾਰਟੀ ਨੇ ਆਪਣੀ ਹੀ ਮਹਿਲਾ ਪਾਰਸ਼ਦ ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ

ਭਾਜਪਾ ਪੰਜਾਬ ਵੱਲੋਂ ਵੱਖ-ਵੱਖ ਸੈੱਲਾਂ ਦੇ ਕਨਵੀਨਰ ਨਿਯੁਕਤ,

ਭਾਜਪਾ ਪੰਜਾਬ ਵੱਲੋਂ ਵੱਖ-ਵੱਖ ਸੈੱਲਾਂ ਦੇ ਕਨਵੀਨਰ ਨਿਯੁਕਤ,


Punjabi Pechan / Chandigarh

ਵਿਨੀਤ ਜੋਸ਼ੀ ਨੂੰ ਮੀਡੀਆ ਸੈੱਲ ਦੀ ਜ਼ਿੰਮੇਵਾਰੀ

ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੀਆਂ

ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਨੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਵੱਖ-ਵੱਖ ਵਰਗਾਂ ਤੱਕ ਪਹੁੰਚ ਵਧਾਉਣ ਲਈ ਸੂਬੇ ਦੇ ਵੱਖ-ਵੱਖ ਸੈੱਲਾਂ ਦੇ ਕਨਵੀਨਰਾਂ ਅਤੇ ਸਹਿ-ਕਨਵੀਨਰਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ। ਪ੍ਰਦੇਸ਼ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਪ੍ਰਵਾਨਗੀ ਨਾਲ ਜਾਰੀ ਸੂਚੀ ਅਨੁਸਾਰ, ਵਿਨੀਤ ਜੋਸ਼ੀ ਨੂੰ ਮੀਡੀਆ ਸੈੱਲ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੀਆਂ।nbsp;

ਪ੍ਰਦੇਸ਼ ਸੈੱਲ ਕੋਆਰਡੀਨੇਟਰ ਬਿਕਰਮਜੀਤ ਸਿੰਘ ਚੀਮਾ ਦੇ ਦਸਤਖ਼ਤਾਂ ਹੇਠ ਜਾਰੀ ਸੂਚੀ ਵਿੱਚ ਰਾਜਿੰਦਰ ਸਿੰਘ ਮਰਵਾਹਾ ਨੂੰ ਵਪਾਰ ਸੈੱਲ ਦਾ ਕਨਵੀਨਰ ਅਤੇ ਜਸਪ੍ਰੀਤ ਸਿੰਘ ਹਾਬੀ ਨੂੰ ਸਹਿ-ਕਨਵੀਨਰ ਬਣਾਇਆ ਗਿਆ ਹੈ। ਐਡਵੋਕੇਟ ਐੱਨ.ਕੇ. ਸ਼ਰਮਾ ਨੂੰ ਕਾਨੂਨੀ ਸੈੱਲ, ਸੇਵਾਮੁਕਤ ਆਈ.ਏ.ਐੱਸ. ਗੁਰਜੋਤ ਮਲ੍ਹੀ ਨੂੰ ਐਕਸ-ਆਫ਼ੀਸ਼ੀਓ ਸੈੱਲ ਅਤੇ ਪੀ.ਕੇ.ਐੱਸ. ਭਾਰਦਵਾਜ ਨੂੰ ਬੁੱਧੀਜੀਵੀ ਸੈੱਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਹੋਰ ਨਿਯੁਕਤੀਆਂ ਤਹਿਤ ਰੋਹਿਤ ਕੁਮਾਰ ਅਗਰਵਾਲ ਨੂੰ ਰਾਈਸ ਟ੍ਰੇਡ ਸੈੱਲ, ਰਾਜੇਸ਼ ਕੁਮਾਰ ਮਿਸ਼ਰਾ ਨੂੰ ਪੂਰਵਾਂਚਲ ਸੈੱਲ, ਡਾ. ਸੀਮਤ ਗਰਗ ਨੂੰ ਮੈਡੀਕਲ ਸੈੱਲ, ਹਾਬੀ ਧਾਲੀਵਾਲ ਨੂੰ ਕਲਚਰਲ ਸੈੱਲ, ਕਰਨਲ ਸੁਭਾਸ਼ ਡਢਵਾਲ ਨੂੰ ਐਕਸ-ਸਰਵਿਸਮੈਨ ਸੈੱਲ, ਗੁਰਤੇਜ ਸਿੰਘ ਝੰਜੇੜੀ ਨੂੰ ਟਰਾਂਸਪੋਰਟ ਸੈੱਲ ਅਤੇ ਕੀਮਤੀ ਰਾਵਲ ਨੂੰ ਆਰ.ਟੀ.ਆਈ. ਸੈੱਲ ਦਾ ਕਨਵੀਨਰ ਬਣਾਇਆ ਗਿਆ ਹੈ। ਰਾਜਿੰਦਰ ਮਹਾਜਨ ਨੂੰ ਇੰਡਸਟਰੀ ਸੈੱਲ ਦਾ ਕਨਵੀਨਰ ਅਤੇ ਕਪਿਲ ਅਗਰਵਾਲ ਤੇ ਬੌਬੀ ਜਿੰਦਲ ਨੂੰ ਸਹਿ-ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚਮਕੀਲਾ ਸਿੰਘ ਨੂੰ ਜੀ ਰਾਮ ਜੀ ਸੈੱਲ, ਮਨਜੀਤ ਸਿੰਘ ਬੁੱਟਰ ਨੂੰ ਡੀ.ਐੱਨ.ਟੀ. ਸੈੱਲ, ਸੰਜੀਵ ਤਿਵਾੜੀ ਨੂੰ ਯੂ.ਪੀ. ਸੈੱਲ ਅਤੇ ਅਸ਼ਵਨੀ ਕੁਮਾਰ ਸ਼ਰਮਾ ਨੂੰ ਟ੍ਰੇਡ ਯੂਨੀਅਨ ਸੈੱਲ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਡਾ. ਰਾਜੀਵ ਆਹੂਜਾ ਨੂੰ ਦਿਵਿਆਂਗ ਸ਼ਕਤੀ ਸੈੱਲ, ਡਾ. ਸੰਜੀਵ ਸਚਦੇਵਾ ਨੂੰ ਆੜ੍ਹਤੀ ਸੈੱਲ, ਅਮਰਜੀਤ ਸਿੰਘ ਨੂੰ ਪੰਜਾਬ ਪ੍ਰਦੇਸ਼ ਆਧਿਆਤਮਿਕ ਸੰਸਥਾਨ ਸੰਪਰਕ ਸੈੱਲ ਦਾ ਕਨਵੀਨਰ ਬਣਾਇਆ ਗਿਆ ਹੈ। ਰਾਜਾ ਸਿੰਘ ਅਤੇ ਸੰਤ ਪ੍ਰਦੀਪਾਨੰਦ ਇਸ ਸੈੱਲ ਦੇ ਸਹਿ-ਕਨਵੀਨਰ ਹੋਣਗੇ। ਇਸੇ ਤਰ੍ਹਾਂ ਸੰਜੀਵ ਅਟਵਾਲ ਨੂੰ ਮਜ਼ਦੂਰ ਸੈੱਲ, ਗੁਰਵਿੰਦਰ ਸਿੰਘ ਜੌਲੀ ਨੂੰ ਸਪੋਰਟਸ ਸੈੱਲ, ਕਮਲਜੀਤ ਸਿੰਘ ਹੇਅਰ ਨੂੰ ਐੱਨ.ਆਰ.ਆਈ. ਸੈੱਲ, ਰਣਜੀਤ ਸਿੰਘ ਹੀਰਾ ਨੂੰ ਐੱਮ.ਐੱਸ.ਐੱਮ.ਈ. ਸੈੱਲ, ਅਮਿਤ ਡੋਗਰਾ ਨੂੰ ਹਿਮਾਚਲ ਸੈੱਲ, ਸਮਰਤਾ ਕੌਰ ਨੂੰ ਬੇਟੀ ਬਚਾਓ-ਬੇਟੀ ਪੜ੍ਹਾਓ ਸੈੱਲ, ਅਤੁਲ ਸ਼ਰਮਾ ਨੂੰ ਕੋ-ਆਪ੍ਰੇਟਿਵ ਸੈੱਲ, ਮਨਜਿੰਦਰ ਸਿੰਘ ਰੋਮੀ ਨੂੰ ਐੱਨ.ਜੀ.ਓ. ਸੈੱਲ ਅਤੇ ਦੀਪਾਂਸ਼ੂ ਘਈ ਨੂੰ ਪਬਲਿਸਿਟੀ ਸੈੱਲ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ।

ਪਾਰਟੀ ਦੀ ਸੂਬਾਈ ਲੀਡਰਸ਼ਿਪ ਅਨੁਸਾਰ, ਇਨ੍ਹਾਂ ਨਿਯੁਕਤੀਆਂ ਦਾ ਉਦੇਸ਼ ਵੱਖ-ਵੱਖ ਪੇਸ਼ੇਵਰ ਅਤੇ ਸਮਾਜਿਕ ਵਰਗਾਂ ਨਾਲ ਤਾਲਮੇਲ ਵਧਾਉਣਾ ਅਤੇ ਸੰਗਠਨਾਤਮਕ ਗਤੀਵਿਧੀਆਂ ਨੂੰ ਮਜ਼ਬੂਤ ਕਰਨਾ ਹੈ।

Bjp punjab appoints conveners of various cells


Sports/Health/Entertainmant

Advertise Here

Reach thousands of visitors daily. High-visibility premium placement.

Get Started
Latest