ਆਖ਼ਰਕਾਰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਨਾ ਹੀ ਪਵੇਗਾ: ਟਰੰਪ ਕੈਨੇਡਾ ਤੋਂ ਵੱਖ ਹੋਣ ਦੇ ਮੁੱਦੇ ’ਤੇ ਅਲਬਰਟਾ ਦੀ ਪ੍ਰੀਮੀਅਰ ਨੇ ਪਾਈ ਵੋਟ, ਦੇਸ਼ ਨਾਲ ਰਹਿਣ ਦੀ ਕੀਤੀ ਅਪੀਲ ਭਾਰਤ ਦੀਆਂ ਸੰਵਿਧਾਨਕ ਸੰਸਥਾਵਾਂ ਵਿਰੁੱਧ ਮੁਹਿੰਮ: ਹਾਰਵਰਡ ਦੇ ਵਿਦਵਾਨ ਸਰਕਾਰ ਨੇ ਗੰਨਾ ਕਿਸਾਨਾਂ ਵੱਲੋਂ ਉਠਾਏ ਮੁੱਦਿਆਂ ਦੀ ਪੜਚੋਲ ਲਈ ਕਮੇਟੀ ਬਣਾਈ ਆਈਸ ਏਜੰਟਾਂ ਨੂੰ ਰੋਜ਼ਾਨਾ 3,000 ਗ੍ਰਿਫ਼ਤਾਰੀਆਂ ਦਾ ਟੀਚਾ ਦੇਣ ਦੀ ਰਿਪੋਰਟ ਪੰਜਾਬ ਭਰ ਦੇ ਸਮੂਹ ਟੋਲ ਪਲਾਜ਼ੇ ਅੱਜ 15 ਅਕਤੂਬਰ ਨੂੰ ਆਉਣ-ਜਾਣ ਵਾਲੇ ਵਾਹਨਾਂ ਲਈ ਮੁਫ਼ਤ ਕੀਤੇ ਜਾਣਗੇ ਕਤਲ ਦੇ ਦੋਸ਼ ਵਿੱਚ ਮੁਸਕਾਨ ਰਸਤੋਗੀ ਅਤੇ ਉਸਦੇ ਪ੍ਰੇਮੀ ਸਾਹਿਲ ਨੂੰ ਮੌਤ ਦੀ ਸਜ਼ਾ ਸੁਣਾਈ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ₹78 ਕਰੋੜ ਦੀ ਜ਼ਮੀਨ ਖਰੀਦ ਤੇ ਐਫ.ਆਈ.ਆਰ. ਦੀ ਮੰਗ: ਈ.ਡੀ. ਪਰਵਿੰਦਰ ਝੋਟਾ ਕੇਸ: 15 ਅਕਤੂਬਰ 'ਪੰਜਾਬ ਬੰਦ' ਦਾ ਰਾਜਨੀਤਿਕ ਪਾਰਟੀਆਂ ਨੇ ਕੀਤਾ ਸਮਰਥਨ ਪੰਜਾਬੀ ਮੂਲ ਦੇ ਜੈਗ ਗਿੱਲ ਬਣਨਗੇ ਕੈਨੇਡਾ ਦੇ ਮਿਸ਼ਨ ਸ਼ਹਿਰ ਦੇ ਮੇਅਰ, ਬਿਨਾਂ ਮੁਕਾਬਲਾ ਜਿੱਤੀ ਚੋਣ

ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਡਾ. ਅਬਦੁਲ ਰਹਿਮਾਨ ਨਾਲ ਸਾਹਿਤਕ ਮਿਲਣੀ

ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਡਾ. ਅਬਦੁਲ ਰਹਿਮਾਨ ਨਾਲ ਸਾਹਿਤਕ ਮਿ


Gurpreet Singh Dhanju / Kent,WA

ਗੁਰੂ ਨਾਨਕ ਸਾਹਿਬ ਬਾਰੇ ਲਿਖੀ ਪੁਸਤਕ ’ਤੇ ਵਿਚਾਰ-ਚਰਚਾ; ਕਵੀ ਦਰਬਾਰ ਵਿੱਚ ਸਾਂਝੇ ਪੰਜਾਬ ਦੀਆਂ ਬਾਤਾਂ

ਕੈਂਟ, ਵਾਸ਼ਿੰਗਟਨ — ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ.) ਵੱਲੋਂ ਸ਼ਨਿਚਰਵਾਰ, 10 ਅਕਤੂਬਰ 2026 ਨੂੰ ਕੈਂਟ ਸਥਿਤ ਰੰਧਾਵਾ ਫਾਊਂਡੇਸ਼ਨ ਵਿਖੇ ਲਹਿੰਦੇ ਪੰਜਾਬ ਤੋਂ ਆਏ ਡਾ. ਅਬਦੁਲ ਰਹਿਮਾਨ ਨਾਲ ਰੂਬਰੂ ਅਤੇ ਸਾਹਿਤਕ ਮਿਲਣੀ ਕਰਵਾਈ ਗਈ। ਖੁਸ਼ਗਵਾਰ ਮਾਹੌਲ ਵਿੱਚ ਹੋਏ ਇਸ ਸਮਾਗਮ ਦੌਰਾਨ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ, ਪੰਜਾਬੀ ਸਾਹਿਤ ਅਤੇ ਸਾਂਝੀ ਸੱਭਿਆਚਾਰਕ ਵਿਰਾਸਤ ਬਾਰੇ ਵਿਚਾਰ ਸਾਂਝੇ ਕੀਤੇ ਗਏ।
ਲਾਹੌਰ ਦੀ ਯੂਨੀਵਰਸਿਟੀ ਦੇ ਸੇਵਾਮੁਕਤ ਪ੍ਰੋਫੈਸਰ ਡਾ. ਅਬਦੁਲ ਰਹਿਮਾਨ ਨੇ ਆਪਣੀ ਅੰਗਰੇਜ਼ੀ ਪੁਸਤਕ ‘ਗੁਰੂ ਨਾਨਕ’ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੁਸਤਕ ਲਿਖਣ ਦਾ ਮਕਸਦ ਪਾਕਿਸਤਾਨ ਦੇ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਦੇ ਜੀਵਨ ਅਤੇ ਉਪਦੇਸ਼ਾਂ ਨਾਲ ਜਾਣੂ ਕਰਵਾਉਣਾ ਹੈ, ਤਾਂ ਜੋ ਉਹ ਇਨ੍ਹਾਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾ ਸਕਣ।
ਉਨ੍ਹਾਂ ਦੱਸਿਆ ਕਿ ਪੁਸਤਕ ਵਿੱਚ ਇਤਿਹਾਸਕ ਗੁਰਦੁਆਰਿਆਂ ਦੀਆਂ ਤਸਵੀਰਾਂ ਅਤੇ ਉਨ੍ਹਾਂ ਦੇ ਇਤਿਹਾਸ ਦੇ ਨਾਲ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ, ਸੂਫ਼ੀਆਂ ਨਾਲ ਮੁਲਾਕਾਤਾਂ ਅਤੇ ਕਰਤਾਰਪੁਰ ਸਾਹਿਬ ਵਿਖੇ ਬਿਤਾਏ ਜੀਵਨ ਦੇ ਆਖ਼ਰੀ ਸਮੇਂ ਦਾ ਵੀ ਵਰਣਨ ਕੀਤਾ ਗਿਆ ਹੈ।
ਡਾ. ਰਹਿਮਾਨ ਨੇ ‘ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ’ ਦੇ ਉਪਦੇਸ਼ ਦੀ ਮਹੱਤਤਾ ਉਜਾਗਰ ਕਰਦਿਆਂ ਸੇਵਾ, ਮਨੁੱਖੀ ਭਲਾਈ ਅਤੇ ਸੱਚੇ ਸੌਦੇ ਦੇ ਸੰਦੇਸ਼ ਨੂੰ ਜੀਵਨ ਵਿੱਚ ਅਪਣਾਉਣ ਦੀ ਗੱਲ ਕੀਤੀ। ਗੁਰਬਾਣੀ ਦੀ ਪੰਕਤੀ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਦਾ ਹਵਾਲਾ ਦਿੰਦਿਆਂ ਉਨ੍ਹਾਂ ਔਰਤਾਂ ਦੇ ਸਤਿਕਾਰ ਅਤੇ ਬਰਾਬਰੀ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਸਮੁੱਚੀ ਮਨੁੱਖਤਾ ਲਈ ਅਨਮੋਲ ਹਨ।
ਸਮਾਗਮ ਦੀ ਸ਼ੁਰੂਆਤ ਮਲਕੀਤ ਸਿੰਘ ਗਿੱਲ ‘ਮਿੱਤਰ’ ਨੇ ਹਾਰਮੋਨੀਅਮ ਨਾਲ ਗੁਰਬਾਣੀ ਦਾ ਸ਼ਬਦ ਗਾਇਨ ਕਰਕੇ ਕੀਤੀ। ਸਭਾ ਦੇ ਪ੍ਰਧਾਨ ਕਰਨੈਲ ਸਿੰਘ ਕੈਲ ਨੇ ਹਾਜ਼ਰੀਨ ਦਾ ਸਵਾਗਤ ਕੀਤਾ ਅਤੇ ਆਪਣੀ ਕਵਿਤਾ ਪੇਸ਼ ਕੀਤੀ। ਇਸ ਮਗਰੋਂ ਹੋਏ ਕਵੀ ਦਰਬਾਰ ਵਿੱਚ ਕਵੀਆਂ ਨੇ ਕਵਿਤਾਵਾਂ, ਗੀਤਾਂ ਅਤੇ ਗ਼ਜ਼ਲਾਂ ਰਾਹੀਂ ਸਾਂਝੇ ਪੰਜਾਬ, ਮਨੁੱਖੀ ਸਾਂਝ ਅਤੇ ਉਸਾਰੂ ਸਮਾਜਿਕ ਵਿਚਾਰਾਂ ਨੂੰ ਪੇਸ਼ ਕੀਤਾ।
ਸਾਹਿਤਕ ਮਿਲਣੀ ਵਿੱਚ ਅਮਰਜੀਤ ਸਿੰਘ ਤਰਸਿੱਕਾ, ਮਲਕੀਤ ਸਿੰਘ ਮਿੱਤਰ, ਡਾ. ਅਬਦੁਲ ਰਹਿਮਾਨ, ਸੰਤੋਖ ਸਿੰਘ ਥਿੰਦ, ਬਲਵੀਰ ਸਿੰਘ ਲਹਿਰਾ, ਹਰਪਾਲ ਸਿੱਧੂ, ਸਾਧੂ ਸਿੰਘ ਝੱਜ, ਸਰਬਜੀਤ ਸਿੰਘ ਨੂਰ, ਮਨਜੀਤ ਕੌਰ ਗਿੱਲ, ਮਲਕੀਤ ਕੌਰ, ਕਮਲਜੀਤ ਕੌਰ, ਜੀਤਾ ਉੱਪਲ ਨਵੇਂ ਪਿੰਡੀਆ, ਰਾਮ ਸਿੰਘ ਧਾਲੀਵਾਲ, ਜਰਨੈਲ ਸਿੰਘ ਘੁੰਮਣ, ਅਵਤਾਰ ਸਿੰਘ ਆਦਮਪੁਰੀ ਅਤੇ ਗੁਰਪ੍ਰੀਤ ਸੋਹਲ ਨੇ ਸ਼ਮੂਲੀਅਤ ਕੀਤੀ। ਸਾਹਿਤਕਾਰਾਂ ਨੇ ਡਾ. ਰਹਿਮਾਨ ਨੂੰ ਉਨ੍ਹਾਂ ਦੀ ਪੁਸਤਕ ਲਈ ਵਧਾਈ ਦਿੱਤੀ ਅਤੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ।
ਸਟੇਜ ਦਾ ਸੰਚਾਲਨ ਅਵਤਾਰ ਸਿੰਘ ਆਦਮਪੁਰੀ ਅਤੇ ਗੁਰਪ੍ਰੀਤ ਸੋਹਲ ਨੇ ਕੀਤਾ, ਜਦਕਿ ਤਸਵੀਰਾਂ ਅਤੇ ਵੀਡੀਓ ਬਣਾਉਣ ਦੀ ਜ਼ਿੰਮੇਵਾਰੀ ਹਰਪਾਲ ਸਿੱਧੂ ਅਤੇ ਜੀਤਾ ਉੱਪਲ ਨੇ ਨਿਭਾਈ। ਪ੍ਰਬੰਧਕਾਂ ਵੱਲੋਂ ਹਾਜ਼ਰੀਨ ਲਈ ਚਾਹ-ਪਾਣੀ ਦਾ ਵੀ ਇੰਤਜ਼ਾਮ ਕੀਤਾ ਗਿਆ।


Dr Abdul Rahman Guru Nanak Book Punjabi Literary Event Seattle Kent Washington Literary Gathering Punjabi Poetry Seattle Randhawa Foundation Punjabi Pehchan


Sports/Health/Entertainmant

Advertise Here

Reach thousands of visitors daily. High-visibility premium placement.

Get Started
Latest