ਜਿਬੂਤੀ ਨੇੜੇ ਕਿਸ਼ਤੀ ਪਲਟਣ ਨਾਲ 15 ਬੱਚਿਆਂ ਸਮੇਤ 109 ਪ੍ਰਵਾਸੀਆਂ ਦੀ ਮੌਤ ਉੱਤਰੀ ਪੈਨਸਿਲਵੇਨੀਆ 'ਚ ਗੋਲੀਬਾਰੀ; ਨੌਂ ਲੋਕਾਂ ਦੀ ਮੌਤ ਰੂਸ ਨਾਲ ਅਮਰੀਕਾ ਦੇ ਡੀਜ਼ਲ ਸਮਝੌਤੇ ’ਤੇ ਕਾਰਨੀ ਨੇ ਜਤਾਇਆ ਇਤਰਾਜ਼ ਮੰਡੀ ਦੇ ਹਾਲਾਤ ਦੇਖ ਕੇ ਆ ਜਾਵੇਗਾ ਰੋਣਾ! ਹੋਟਲ ਵਿੱਚ ਮਹਿਲਾ ਦਾ ਕਤਲ, ਬੁਆਏਫ੍ਰੈਂਡ ਨੇ ਪੇਟ ਵਿੱਚ ਚਾਕੂ ਮਾਰ ਕੇ ਭੱਜਾ ਐਨ.ਜੀ.ਟੀ. ਦੀ ਟੀਮ ਨੇ ਹੰਬੜਾ ਵਿੱਚ ਪੰਜ ਪੇਪਰ ਮਿੱਲਾਂ ਤੇ ਦਿੱਤੀ ਦਬਿਸ਼ ਵਿਜੀਲੈਂਸ ਬਿਊਰੋ ਨੇ ਏ.ਐਸ.ਆਈ. ਨੂੰ 80,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ 110 ਗ੍ਰਾਮ ਹੈਰੋਇਨ, 61 ਗ੍ਰਾਮ ਆਈਸ, ₹5,000 ਡਰੱਗ ਮਨੀ ਅਤੇ ਕਾਰ ਸਮੇਤ ਇੱਕ ਨਸ਼ਾ ਤਸਕਰ ਗ੍ਰਿਫ਼ਤਾਰ ਮੋਗਾਂਬੋ ਮੋਦੀ ਲੋਕਤੰਤਰ ਨੂੰ ਨਸ਼ਟ ਕਰ ਰਿਹਾ ਹੈ ਪੰਜਾਬ ਕਾਂਗਰਸ ਵਿੱਚ ਸੀ.ਐੱਮ. ਪਦ ਨੂੰ ਲੈ ਕੇ ਹਲਚਲ, ਪਰਗਟ ਸਿੰਘ ਬੋਲੇ- ਮੈਂ ਵੀ ਦੌੜ ਵਿੱਚ ਸ਼ਾਮਲ

ਫੌਜੀ ਪਿਤਾ ਨੇ ਪੁੱਤ ਨੂੰ ਉਤਾਰਿਆ ਮੌਤ ਦੇ ਘਾਟ, ਫਿਰ ਖੁਦ ਦੇ ਵੀ ਮੁਕਾਏ ਸਾਹ

ਫੌਜੀ ਪਿਤਾ ਨੇ ਪੁੱਤ ਨੂੰ ਉਤਾਰਿਆ ਮੌਤ ਦੇ ਘਾਟ, ਫਿਰ ਖੁਦ ਦੇ ਵੀ ਮੁਕਾਏ


ਫੌਜੀ ਪਿਤਾ ਨੇ ਪੁੱਤ ਨੂੰ ਉਤਾਰਿਆ ਮੌਤ ਦੇ ਘਾਟ, ਫਿਰ ਖੁਦ ਦੇ ਵੀ ਮੁਕਾਏ ਸਾਹ



ਲੁਧਿਆਣਾ ਤੋਂ ਰੂਹ ਕੰਬਾਊਂ ਵਾਰਦਾਤ ਸਾਹਮਣੇ ਆਈ ਹੈ ਜਿਥੇ ਇਕ ਰਿਟਾਇਰਡ ਫੌਜੀ ਨੇ ਆਪਣੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਉਸ ਨੇ ਸੜਕ ‘ਤੇ ਭਜਾ-ਭਜਾ ਕੇ ਆਪਣੇ ਪੁੱਤ ਨੂੰ ਮੌਤ ਦੇ ਘਾਟ ਉਤਾਰਿਆ। ਇੰਨਾ ਹੀ ਨਹੀਂ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਪਿਤਾ ਨੇ ਵੀ ਜ਼ਹਿਰੀਲੀ ਚੀਜ਼ ਨਿਗਲ ਲਈ ਜਿਸ ਮਗਰੋਂ ਉਸ ਦੀ ਵੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪਿਤਾ ਦੂਜਾ ਵਿਆਹ ਕਰਵਾਉਣਾ ਚਾਹੁੰਦਾ ਸੀ ਤੇ ਇਸ ਵਿਚ ਪਿਤਾ ਆਪਣੇ ਪੁੱਤ ਨੂੰ ਰੁਕਾਵਟ ਸਮਝ ਰਿਹਾ ਸੀ। ਪਤਨੀ ਦੀ ਮੌਤ ਮਗਰੋਂ ਪਿਤਾ ਦੂਜਾ ਵਿਆਹ ਕਰਵਾਉਣਾ ਚਾਹੁੰਦਾ ਸੀ ਜਦੋਂ ਕਿ ਪੁੱਤ ਇਸ ਦਾ ਵਿਰੋਧ ਕਰਦਾ ਸੀ। ਦੋਵਾਂ ਵਿਚਾਲੇ ਕਈ ਵਾਰ ਝਗੜੇ ਵੀ ਹੋ ਚੁੱਕੇ ਹਨ।
ਮ੍ਰਿਤਕ ਦੀ ਪਛਾਣ ਗੁਰਸ਼ਰਨ ਸਿੰਘ ਉਰਫ ਗਿੰਨੀ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਪਿਤਾ ਸੁਰਿੰਦਰ ਸਿੰਘ ਤੇ ਪੁੱਤ ਵਿਚਾਲੇ ਬੀਤੀ ਰਾਤ ਝਗੜਾ ਹੋਇਆ। ਝਗੜਾ ਇੰਨਾ ਵਧ ਗਿਆ ਕਿ ਫੌਜ ਤੋਂ ਰਿਟਾਇਰਡ ਸੁਰਿੰਦਰ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ। ਸੁਰਿੰਦਰ ਨੇ ਆਪਣੇ ਪੁੱਤ ਗੁਰਸ਼ਰਨ ਦੇ ਗੋਲੀ ਚਲਾਈ। ਗੋਲੀ ਉਸ ਦੀ ਬਾਂਹ ਵਿਚ ਲੱਗੀ ਤਾਂ ਉਹ ਘਰ ਤੋਂ ਬਾਹਰ ਦੌੜਿਆ। ਫਿਰ ਸੜਕ ‘ਤੇ ਵੀ ਪਿਓ ਨੇ ਪੁੱਤ ‘ਤੇ ਗੋਲੀਆਂ ਚਲਾਈਆਂ। ਗੁਰਸ਼ਰਨ ਨੂੰ ਇਕ ਹੋਰ ਗੋਲੀ ਲੱਗੀ ਤੇ ਉਹ ਗੰਭੀਰ ਜਖਮੀ ਹੋ ਗਿਆ ਤੇ ਸੜਕ ‘ਤੇ ਡਿੱਗ ਗਿਆਤੇ ਉਸ ਦੀ ਮੌਤ ਹੋ ਗਈ।
ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਪਿਤਾ ਘਰ ਪਰਤਿਆ ਤੇ ਉਸ ਨੇ ਜ਼ਹਰਿਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਵੀ ਸਮਾਪਤ ਕਰ ਲਈ। ਗੁਆਂਢੀਆਂ ਨੇ ਪੂਰੀ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
 

Father killed his son in ludhiana


Sports/Health/Entertainmant

Advertise Here

Reach thousands of visitors daily. High-visibility premium placement.

Get Started
Latest