ਬੰਦੀ ਛੋੜ ਦਿਵਸ ਨੂੰ ਸਮਰਪਿਤ ਲਿੰਡਨ ਦੇ ਗੁਰਦੁਆਰਾ ਸਾਹਿਬ ਵਿਖੇ 7 ਤੇ 8 ਨਵੰਬਰ ਨੂੰ ਮਹਾਨ ਗੁਰਮਤਿ ਸਮਾਗਮ
October 23, 2026 / religious
Gurpreet Singh Dhanju /
Lynden,WA
ਲਿੰਡਨ ਵਿਖੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਮਹਾਨ ਗੁਰਮਤਿ ਸਮਾਗਮ 7 ਅਤੇ 8 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ।
ਲਿੰਡਨ (ਬੈਲਿੰਗਹੈਮ), ਵਾਸ਼ਿੰਗਟਨ — ਗੁਰੂ ਨਾਨਕ ਗੁਰਸਿੱਖ ਗੁਰਦੁਆਰਾ ਸਾਹਿਬ ਜੀ, ਲਿੰਡਨ ਵਿਖੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਮਹਾਨ ਗੁਰਮਤਿ ਸਮਾਗਮ 7 ਅਤੇ 8 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ।
ਪ੍ਰਬੰਧਕਾਂ ਵੱਲੋਂ ਜਾਰੀ ਪੋਸਟਰ ਅਨੁਸਾਰ, ਸਮਾਗਮ ਵਿੱਚ ਪ੍ਰਸਿੱਧ ਢਾਡੀ ਜਥਾ ਗਿਆਨੀ ਤਰਸੇਮ ਸਿੰਘ ਜੀ ਮੋਰਾਂਵਾਲੀ ਸਮੇਤ ਢਾਡੀ, ਕਥਾਵਾਚਕ ਅਤੇ ਰਾਗੀ ਜਥੇ ਹਾਜ਼ਰੀ ਭਰਨਗੇ। ਸੰਗਤਾਂ ਨੂੰ ਗੁਰਬਾਣੀ ਕੀਰਤਨ, ਕਥਾ ਅਤੇ ਢਾਡੀ ਵਾਰਾਂ ਰਾਹੀਂ ਗੁਰ ਇਤਿਹਾਸ ਨਾਲ ਜੋੜਿਆ ਜਾਵੇਗਾ।
ਸ਼ਨੀਵਾਰ, 7 ਨਵੰਬਰ ਨੂੰ ਸ਼ਾਮ ਦੇ ਦੀਵਾਨ 5:30 ਵਜੇ ਤੋਂ ਰਾਤ 8:00 ਵਜੇ ਤੱਕ ਸਜਣਗੇ। ਐਤਵਾਰ, 8 ਨਵੰਬਰ ਨੂੰ ਸਵੇਰ ਦੇ ਦੀਵਾਨ 10:30 ਵਜੇ ਤੋਂ ਦੁਪਹਿਰ 1:00 ਵਜੇ ਤੱਕ, ਜਦਕਿ ਸ਼ਾਮ ਦੇ ਦੀਵਾਨ 5:00 ਵਜੇ ਤੋਂ ਰਾਤ 9:00 ਵਜੇ ਤੱਕ ਹੋਣਗੇ।
ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਪਰਿਵਾਰਾਂ ਸਮੇਤ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ ਦੀ ਨਿਮਰ ਬੇਨਤੀ ਕੀਤੀ ਹੈ।
ਸਥਾਨ: ਗੁਰੂ ਨਾਨਕ ਗੁਰਸਿੱਖ ਗੁਰਦੁਆਰਾ ਸਾਹਿਬ ਜੀ, ਲਿੰਡਨ (ਬੈਲਿੰਗਹੈਮ)
ਪਤਾ: 176 E Pole Road / 6934 Meridian St, Lynden, WA 98264
Bandi Chhor Divas Lynden Gurdwara Bellingham Sikh Community Guru Nanak Gursikh Gurdwara Giani Tarsem Singh Moranwali Washington Sikh Events Punjabi Pehchan