Canada ‘ਚੋਂ ਆਈ ਮੰਦਭਾਗੀ ਖ਼ਬਰ: 25 ਸਾਲਾ ਭਾਰਤੀ ਨੌਜਵਾਨ ਦੀ ਕਾਰ ’ਚੋਂ ਮਿਲੀ ਲਾਸ਼ ਭਾਰਤ ਅਤੇ ਇਟਲੀ ਵਪਾਰਕ ਅਤੇ ਨਿਵੇਸ਼ ਸਬੰਧਾਂ ਨੂੰ ਹੁਲਾਰਾ ਦੇਣ ਲਈ ਸਹਿਮਤ ਟਕੋਮਾ ਦਾ ICE ਹਿਰਾਸਤੀ ਕੇਂਦਰ 453 ਮਿਲੀਅਨ ਡਾਲਰ ’ਚ ਅਮਰੀਕੀ ਸਰਕਾਰ ਨੇ ਖਰੀਦਿਆ ਗ੍ਰੈਨਾਈਟ ਬੇਅ ’ਚ ਗੁਰਦੁਆਰਾ ਸਾਹਿਬ ਦੇ ਬੋਰਡ ਦੀ ਚਾਰ ਵਾਰ ਭੰਨਤੋੜ ਕਰਨ ਵਾਲਾ ਸ਼ੱਕੀ ਗ੍ਰਿਫ਼ਤਾਰ ਜੀਟੀਏ 6 ਭਾਰਤ ਵਿੱਚ ਅਧਿਕਾਰਤ ਤੌਰ 'ਤੇ ਲਾਂਚ ਰਣਬੀਰ ਕਪੂਰ ਖਾਨ ਸੁਪਰਸਟਾਰਾਂ ਨੂੰ ਪਛਾੜ ਕੇ ਬਾਲੀਵੁੱਡ ਦਾ ਨੰਬਰ 1 ਅਦਾਕਾਰ ਬਣਨ ਵੱਲ? ਆਇਰਲੈਂਡ ਦੇ ਹਵਾਈ ਅੱਡੇ 'ਤੇ ਇੱਕ ਵਿਅਕਤੀ ਨੇ ਅਮਰੀਕੀ ਫ਼ੌਜੀ ਜਹਾਜ਼ ਕੀਤਾ ਤਬਾਹ ਟਰੰਪ, ਪੁਤਿਨ 19 ਨਵੰਬਰ ਨੂੰ ਕਰਨਗੇ ਦੁਵੱਲੀ ਗੱਲਬਾਤ ਮੋਡੈਸਟੋ ਜੇਲ੍ਹ ਬਾਹਰ ਗਰਭਵਤੀ ਔਰਤ ਨੂੰ ਹਿਰਾਸਤ ’ਚ ਲਿਆ, ICE ਏਜੰਟਾਂ ’ਤੇ ਪੈਪਰ ਸਪਰੇਅ ਕਰਨ ਦਾ ਦੋਸ਼ ਐਪਲ ਆਊਟੇਜ: ICloud, ਐਪ ਸਟੋਰ, ਐਪਲ ਪੇ, ਸੰਗੀਤ ਅਤੇ ਹੋਰ ਸੇਵਾਵਾਂ ਬੰਦ ਕਿਉਂ ਸਨ?

Canada ‘ਚੋਂ ਆਈ ਮੰਦਭਾਗੀ ਖ਼ਬਰ: 25 ਸਾਲਾ ਭਾਰਤੀ ਨੌਜਵਾਨ ਦੀ ਕਾਰ ’ਚੋਂ ਮਿਲੀ ਲਾਸ਼

Canada ‘ਚੋਂ ਆਈ ਮੰਦਭਾਗੀ ਖ਼ਬਰ: 25 ਸਾਲਾ ਭਾਰਤੀ ਨੌਜਵਾਨ ਦੀ ਕਾਰ ’ਚੋਂ


Punjabi Pehchan / Chandigarh

– ਤੁਸ਼ਾਰ ਸ਼ਰਮਾ ਦੀ ਮੌਤ ਨੂੰ ਲੈ ਕੇ ਕਤਲ ਦਾ ਸ਼ੱਕ

– ਪੁਲਿਸ ਨੇ ਟਾਰਗੇਟ ਕਿਲਿੰਗ ਸਮੇਤ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਸ਼ੁਰੂ

ਚੰਡੀਗੜ੍ਹ, 19 ਨਵੰਬਰ 2026  ਵਿਦੇਸ਼ ਤੋਂ ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਲੈਂਗਲੀ ਇਲਾਕੇ ਵਿੱਚ ਇੱਕ ਸੜੀ ਹੋਈ ਕਾਰ ਦੇ ਅੰਦਰੋਂ 25 ਸਾਲਾ ਭਾਰਤੀ ਨੌਜਵਾਨ ਤੁਸ਼ਾਰ ਸ਼ਰਮਾ ਦੀ ਲਾਸ਼ ਮਿਲੀ ਹੈ। ਪੁਲਿਸ ਨੇ ਇਸ ਮਾਮਲੇ ਨੂੰ ਸ਼ੱਕੀ ਕਤਲ ਮੰਨਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ, ਤੁਸ਼ਾਰ ਸ਼ਰਮਾ ਸਰੀ ਦਾ ਰਹਿਣ ਵਾਲਾ ਸੀ। ਪੁਲਿਸ ਨੇ ਕਾਰ ਵਿੱਚੋਂ ਮਿਲੇ ਮਨੁੱਖੀ ਅਵਸ਼ੇਸ਼ਾਂ ਦੀ ਪਛਾਣ ਕਰਕੇ ਉਸ ਦੀ ਸ਼ਨਾਖਤ ਕੀਤੀ ਹੈ। ਫਿਲਹਾਲ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਦਾ ਕਤਲ ਕਦੋਂ ਅਤੇ ਕਿਹੜੇ ਹਾਲਾਤਾਂ ਵਿੱਚ ਕੀਤਾ ਗਿਆ।

ਪੁਲਿਸ ਮੁਤਾਬਕ 29 ਅਕਤੂਬਰ ਦੀ ਰਾਤ ਕਰੀਬ 10:30 ਵਜੇ ਲੈਂਗਲੀ ਦੇ ਰੌਲਿਨਸਨ ਕ੍ਰੇਸੈਂਟ ਇਲਾਕੇ ਵਿੱਚ ਇੱਕ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਪੁਲਿਸ ਅਤੇ ਫਾਇਰ ਵਿਭਾਗ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ। ਅੱਗ ਬੁਝਾਉਣ ਦੌਰਾਨ ਕਾਰ ਦੇ ਅੰਦਰ ਮਨੁੱਖੀ ਅਵਸ਼ੇਸ਼ ਮਿਲੇ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਕਤਲ ਦੇ ਐਂਗਲ ਤੋਂ ਸ਼ੁਰੂ ਕੀਤੀ ਗਈ। ਪੁਲਿਸ ਵੱਲੋਂ ਕਤਲ ਦੇ ਕਾਰਨਾਂ ਅਤੇ ਸੰਭਾਵਿਤ ਟਾਰਗੇਟ ਕਿਲਿੰਗ ਦੇ ਪਹਿਲੂ ਸਮੇਤ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ।

Tragic News From Canada Body Of 25 year old Indian Man Found In Car


Sports/Health/Entertainmant

Advertise Here

Reach thousands of visitors daily. High-visibility premium placement.

Get Started
Latest