ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ ਪੰਜਾਬ ਨੂੰ ਕਾਰਵਾਈ ਚਾਹੀਦੀ ਹੈ, ਪ੍ਰਚਾਰ ਨਹੀਂ: ਸਪਲਾਈ ਚੇਨ ਨੂੰ ਤੋੜਿਆ ਜਾਣਾ ਚਾਹੀਦਾ ਹੈ: ਭਾਜਪਾ ਸਵੀਡਨ ਤੋਂ ਹਰਿਆਣਾ ਦੇ ਵਿਕਾਸ ਨੂੰ ਨਵੀਂ ਗਤੀ ਮੁੰਬਈ ਦੇ ਜੁਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ਤੇ ਗੋਲੀਬਾਰੀ ਅਲਬਰਟਾ ਦੇ ਫ਼ੌਜੀ ਅੱਡੇ ਤੇ ਜ਼ੋਰਦਾਰ ਧਮਾਕੇ ਮਗਰੋਂ ਭਿਆਨਕ ਅੱਗ ਹੋਰਮੁਜ਼ ਜਲਡਮਰੂਮੱਧ ਚ ਡੁੱਬੇ ਕਾਰਗੋ ਜਹਾਜ਼ ਤੋਂ ਆਈਫੋਨ ਤੇ ਪਰਫਿਊਮ ਲੁੱਟਣ ਪਹੁੰਚੇ ਈਰਾਨੀ ਮਛੇਰੇ ਪੈਰਿਸ ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਾ ਤੇ ਲੁੱਟਮਾਰ ਕ੍ਰਿਸਮਸ ਦੀ ਭੀੜ ਤੋਂ ਪਹਿਲਾਂ ਏਅਰ ਨਿਊਜ਼ੀਲੈਂਡ ਸਖ਼ਤ ਕਰੇਗੀ ਨਿਯਮ

ਸਰੀ ਚੋਣਾਂ: ਡੱਗ ਮੈਕਕੱਲਮ ਮੁੜ ਮੇਅਰ; ਸੇਫ਼ ਸਰੀ ਕੋਅਲੀਸ਼ਨ ਨੇ ਅੱਠ ਵਿੱਚੋਂ ਸੱਤ ਕੌਂਸਲ ਸੀਟਾਂ ਜਿੱਤੀਆਂ

ਸਰੀ ਚੋਣਾਂ: ਡੱਗ ਮੈਕਕੱਲਮ ਮੁੜ ਮੇਅਰ; ਸੇਫ਼ ਸਰੀ ਕੋਅਲੀਸ਼ਨ ਨੇ ਅੱਠ ਵਿ


Punjabi Pehchan / Surrey ,BC

ਹੈਰੀ ਬੈਂਸ, ਮਨਦੀਪ ਸਿੰਘ ਨਾਗਰਾ, ਮੀਰਾ ਗਿੱਲ ਅਤੇ ਸੁਹਾਨਾ ਗਿੱਲ ਵੀ ਜੇਤੂ; ਸਕੂਲ ਬੋਰਡ ਲਈ ਗੈਰੀ ਥਿੰਦ ਮੁੜ ਚੁਣੇ ਗਏ

ਸਰੀ, 18 ਅਕਤੂਬਰ (ਪੰਜਾਬੀ ਪਹਿਚਾਣ): ਸਰੀ ਦੀਆਂ ਨਗਰ ਨਿਗਮ ਚੋਣਾਂ ਵਿੱਚ ਡੱਗ ਮੈਕਕੱਲਮ ਨੇ ਮੇਅਰ ਦੀ ਕੁਰਸੀ ’ਤੇ ਵਾਪਸੀ ਕੀਤੀ ਹੈ। ਉਨ੍ਹਾਂ ਦੀ ਸੇਫ਼ ਸਰੀ ਕੋਅਲੀਸ਼ਨ ਨੇ ਅੱਠ ਕੌਂਸਲਰ ਸੀਟਾਂ ਵਿੱਚੋਂ ਸੱਤ ਜਿੱਤ ਕੇ ਨਵੀਂ ਕੌਂਸਲ ਵਿੱਚ ਮਜ਼ਬੂਤ ਬਹੁਮਤ ਹਾਸਲ ਕੀਤਾ ਹੈ। ਬਾਕੀ ਇੱਕ ਸੀਟ ਸਰੀ ਕਨੈਕਟ ਦੇ ਹੈਰੀ ਬੈਂਸ ਨੇ ਜਿੱਤੀ ਹੈ। ਇਹ ਵੇਰਵੇ ਉਪਲਬਧ ਗ਼ੈਰ-ਅਧਿਕਾਰਤ ਨਤੀਜਿਆਂ ’ਤੇ ਆਧਾਰਿਤ ਹਨ। 
ਮੈਕਕੱਲਮ ਨੇ ਮੌਜੂਦਾ ਮੇਅਰ ਬ੍ਰੈਂਡਾ ਲੌਕ ਨੂੰ ਹਰਾਇਆ ਹੈ। ਲੌਕ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ। ਸਾਲ 2022 ਵਿੱਚ ਲੌਕ ਤੋਂ ਹਾਰਨ ਵਾਲੇ ਮੈਕਕੱਲਮ ਪਹਿਲਾਂ ਵੀ 1996 ਤੋਂ 2005 ਅਤੇ 2018 ਤੋਂ 2022 ਤੱਕ ਸਰੀ ਦੇ ਮੇਅਰ ਰਹਿ ਚੁੱਕੇ ਹਨ। 


ਹੈਰੀ ਬੈਂਸ ਨੇ ਕੌਂਸਲਰਾਂ ਦੀ ਦੌੜ ਵਿੱਚ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ। ਅੱਠਵੀਂ ਅਤੇ ਆਖ਼ਰੀ ਜੇਤੂ ਸੀਟ ’ਤੇ ਚੇਨੀ ਕਲੋਕ ਰਹੇ। 


ਸਰੀ ਦੇ ਹਿੱਸੇ ਦੀਆਂ ਛੇ ਸਕੂਲ ਟਰੱਸਟੀ ਸੀਟਾਂ ਵਿੱਚੋਂ ਪੰਜ ਸਰੀ ਫ਼ਸਟ ਐਜੂਕੇਸ਼ਨ ਅਤੇ ਇੱਕ ਸਰੀ ਨਾਓ ਨੂੰ ਮਿਲੀ ਹੈ। 
ਜਿੱਤ ਮਗਰੋਂ ਮੈਕਕੱਲਮ ਨੇ ਆਪਣੇ ਸੰਬੋਧਨ ਵਿੱਚ ਮਨਦੀਪ ਸਿੰਘ ਨਾਗਰਾ ਨੂੰ ਡਿਪਟੀ ਮੇਅਰ ਬਣਾਉਣ ਦਾ ਐਲਾਨ ਕੀਤਾ। ਚੋਣ ਮੁਹਿੰਮ ਦੌਰਾਨ ਜਨਤਕ ਸੁਰੱਖਿਆ, ਜਬਰੀ ਵਸੂਲੀ, ਪੁਲੀਸ ਪ੍ਰਬੰਧ, ਜਾਇਦਾਦ ਟੈਕਸ ਅਤੇ ਸ਼ਹਿਰ ਦੇ ਵਿਕਾਸ ਨਾਲ ਜੁੜੀਆਂ ਲੋੜਾਂ ਪ੍ਰਮੁੱਖ ਮੁੱਦੇ ਰਹੇ। ਨਵੀਂ ਅਗਵਾਈ ਸਾਹਮਣੇ ਹੁਣ ਇਨ੍ਹਾਂ ਮਸਲਿਆਂ ’ਤੇ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਹੋਵੇਗੀ।

Surrey School Board Election Results 2026


Sports/Health/Entertainmant

Advertise Here

Reach thousands of visitors daily. High-visibility premium placement.

Get Started
Latest