ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ ਪੰਜਾਬ ਨੂੰ ਕਾਰਵਾਈ ਚਾਹੀਦੀ ਹੈ, ਪ੍ਰਚਾਰ ਨਹੀਂ: ਸਪਲਾਈ ਚੇਨ ਨੂੰ ਤੋੜਿਆ ਜਾਣਾ ਚਾਹੀਦਾ ਹੈ: ਭਾਜਪਾ ਸਵੀਡਨ ਤੋਂ ਹਰਿਆਣਾ ਦੇ ਵਿਕਾਸ ਨੂੰ ਨਵੀਂ ਗਤੀ ਮੁੰਬਈ ਦੇ ਜੁਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ਤੇ ਗੋਲੀਬਾਰੀ ਅਲਬਰਟਾ ਦੇ ਫ਼ੌਜੀ ਅੱਡੇ ਤੇ ਜ਼ੋਰਦਾਰ ਧਮਾਕੇ ਮਗਰੋਂ ਭਿਆਨਕ ਅੱਗ ਹੋਰਮੁਜ਼ ਜਲਡਮਰੂਮੱਧ ਚ ਡੁੱਬੇ ਕਾਰਗੋ ਜਹਾਜ਼ ਤੋਂ ਆਈਫੋਨ ਤੇ ਪਰਫਿਊਮ ਲੁੱਟਣ ਪਹੁੰਚੇ ਈਰਾਨੀ ਮਛੇਰੇ ਪੈਰਿਸ ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਾ ਤੇ ਲੁੱਟਮਾਰ ਕ੍ਰਿਸਮਸ ਦੀ ਭੀੜ ਤੋਂ ਪਹਿਲਾਂ ਏਅਰ ਨਿਊਜ਼ੀਲੈਂਡ ਸਖ਼ਤ ਕਰੇਗੀ ਨਿਯਮ

ਵੈਨਕੂਵਰ ਵਿੱਚ ਸੱਤਾ ਤਬਦੀਲੀ: ਪੀਟ ਫਰਾਈ ਬਣੇ ਨਵੇਂ ਮੇਅਰ, ਗ੍ਰੀਨ ਅਤੇ COPE ਦਾ ਕੌਂਸਲ ’ਤੇ ਦਬਦਬਾ

ਵੈਨਕੂਵਰ ਵਿੱਚ ਸੱਤਾ ਤਬਦੀਲੀ: ਪੀਟ ਫਰਾਈ ਬਣੇ ਨਵੇਂ ਮੇਅਰ, ਗ੍ਰੀਨ ਅਤੇ


Punjabi Pehchan / Vancouver,CA

ਕੇਨ ਸਿਮ ਨੂੰ ਹਾਰ; ਦੇਵਯਾਨੀ ਸਿੰਘ ਸਮੇਤ 10 ਕੌਂਸਲਰ ਚੁਣੇ ਗਏ

ਵੈਨਕੂਵਰ, 18 ਅਕਤੂਬਰ — ਪੰਜਾਬੀ ਪਹਿਚਾਣ ਬਿਊਰੋ: ਵੈਨਕੂਵਰ ਦੀਆਂ 17 ਅਕਤੂਬਰ ਨੂੰ ਹੋਈਆਂ ਨਗਰ ਨਿਗਮ ਚੋਣਾਂ ਵਿੱਚ ਵੋਟਰਾਂ ਨੇ ਸ਼ਹਿਰ ਦੀ ਅਗਵਾਈ ਬਦਲ ਦਿੱਤੀ ਹੈ। ਗ੍ਰੀਨ ਪਾਰਟੀ ਦੇ ਪੀਟ ਫਰਾਈ ਨੇ ਮੌਜੂਦਾ ਮੇਅਰ ਕੇਨ ਸਿਮ ਨੂੰ ਹਰਾ ਕੇ ਮੇਅਰ ਦੀ ਚੋਣ ਜਿੱਤ ਲਈ ਹੈ। ਦੋ ਵਾਰ ਕੌਂਸਲਰ ਰਹਿ ਚੁੱਕੇ ਫਰਾਈ ਲਈ ਇਹ ਜਿੱਤ ਸ਼ਹਿਰ ਦੀ ਸਿਆਸਤ ਵਿੱਚ ਅਹਿਮ ਤਬਦੀਲੀ ਹੈ। 
ਸ਼ਹਿਰ ਵੱਲੋਂ ਜਾਰੀ ਮੁੱਢਲੇ ਨਤੀਜਿਆਂ ਅਨੁਸਾਰ ਫਰਾਈ ਨੂੰ 98,494 ਵੋਟਾਂ ਮਿਲੀਆਂ। ਕੌਂਸਲ ਦੀਆਂ 10 ਸੀਟਾਂ ਵਿੱਚੋਂ ਗ੍ਰੀਨ ਅਤੇ COPE ਨੇ ਚਾਰ-ਚਾਰ, ਜਦਕਿ OneCity ਅਤੇ ABC Vancouver ਨੇ ਇੱਕ-ਇੱਕ ਸੀਟ ਜਿੱਤੀ। 
ਕੇਨ ਸਿਮ ਨੇ ਹਾਰ ਸਵੀਕਾਰ ਕਰਦਿਆਂ ਫਰਾਈ ਨੂੰ ਵਧਾਈ ਦਿੱਤੀ ਅਤੇ ਵੋਟਰਾਂ ਦੇ ਫ਼ੈਸਲੇ ਦਾ ਸਤਿਕਾਰ ਕਰਨ ਦੀ ਗੱਲ ਆਖੀ। ਜਿੱਤ ਤੋਂ ਬਾਅਦ ਫਰਾਈ ਨੇ ਲੋਕਾਂ ਦੇ ਭਰੋਸੇ ਲਈ ਧੰਨਵਾਦ ਕੀਤਾ ਅਤੇ ਆਪਣੀ ਟੀਮ ਨਾਲ ਸ਼ਹਿਰ ਲਈ ਕੰਮ ਕਰਨ ਦਾ ਵਾਅਦਾ ਕੀਤਾ। ਸਿਮ ਦੀ ABC Vancouver ਵੱਲੋਂ ਮਾਈਕ ਕਲਾਸਨ ਹੀ ਕੌਂਸਲ ਵਿੱਚ ਮੁੜ ਚੁਣੇ ਗਏ। 
ਸਕੂਲ ਬੋਰਡ ਅਤੇ ਪਾਰਕ ਬੋਰਡ ਦੇ ਨਤੀਜੇ
ਸਕੂਲ ਬੋਰਡ ਲਈ ਸੂਜ਼ੀ ਮਾਹ, ਮੈਲਨੀ ਚੈਂਗ, ਗਵੈਨ ਗੀਸਬ੍ਰੈਖਟ, ਡੈਰਿਕ ਓਕੀਫ਼, ਕ੍ਰਿਸਟਾ ਸਿਗਰਡਸਨ, ਜੂਲੀ ਸਟ੍ਰਿਲੈਸਕੀ, ਅਲੀਸ਼ਾ ਮੈਸੌਂਗਸੌਂਗ, ਰੋਰੀ ਬਰਾਊਨ ਅਤੇ ਸਟੀਵ ਕਾਰਡਵੈੱਲ ਚੁਣੇ ਗਏ ਹਨ। ਪਾਰਕ ਬੋਰਡ ਦੀਆਂ ਸੱਤ ਸੀਟਾਂ ਵਿੱਚੋਂ COPE ਨੇ ਚਾਰ ਅਤੇ ਗ੍ਰੀਨ ਨੇ ਤਿੰਨ ਜਿੱਤੀਆਂ। 
ਅੰਤਿਮ ਪੁਸ਼ਟੀ 21 ਅਕਤੂਬਰ ਨੂੰ
ਇਹ ਨਤੀਜੇ ਹਾਲੇ ਗੈਰ-ਅਧਿਕਾਰਤ ਹਨ। ਮੁੱਖ ਚੋਣ ਅਧਿਕਾਰੀ ਵੱਲੋਂ ਅੰਤਿਮ ਨਤੀਜੇ 21 ਅਕਤੂਬਰ ਨੂੰ ਸ਼ਾਮ 4 ਵਜੇ ਤੱਕ ਐਲਾਨੇ ਜਾਣਗੇ। ਨਵੀਂ ਕੌਂਸਲ, ਪਾਰਕ ਬੋਰਡ ਅਤੇ ਸਕੂਲ ਬੋਰਡ ਦਾ ਸਹੁੰ ਚੁੱਕ ਸਮਾਗਮ 2 ਨਵੰਬਰ 2026 ਨੂੰ ਹੋਵੇਗਾ

Vancouver Election Results Vancouver School Trustees Vancouver School Board Punjabi Pehchan


Sports/Health/Entertainmant

Advertise Here

Reach thousands of visitors daily. High-visibility premium placement.

Get Started
Latest