ਸਿੱਖ ਸੈਂਟਰ ਆਫ਼ ਸਿਆਟਲ, ਬੋਥਲ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਿਕਾਗੋ ਹਵਾਈ ਅੱਡੇ 'ਤੇ ਰਡਾਰ ਸਿਸਟਮ ਖ਼ਰਾਬ, ਉਡਾਣਾਂ ਪ੍ਰਭਾਵਿਤ ਪਾਕਿਸਤਾਨ ਵਿੱਚ ਪੈਟਰੋਲ ਪੰਪ ਬੰਦ ਕਰਨ ਦੀ ਚੇਤਾਵਨੀ ਦੁਸ਼ਮਣਾਂ ਦੇ ਖ਼ਤਰਿਆਂ ਨਾਲ ਨਜਿੱਠਣ ਲਈ ਵਧਾਉਣੀ ਹੋਵੇਗੀ ਆਬਾਦੀ: ਖਾਮੇਨੇਈ UAE ਦੇ ਰਾਸ ਅਲ ਖੈਮਾਹ ਵਿੱਚ ਬੱਸ-ਟਰੱਕ ਦੀ ਟੱਕਰ ਵਿੱਚ 13 ਮੌਤਾਂ ਪ੍ਰਧਾਨ ਮੰਤਰੀ ਮੋਦੀ ਅਤੇ ਜਰਮਨ ਚਾਂਸਲਰ ਨੇ ਕਾਲ 'ਤੇ 'ਫਲਦਾਇਕ ਗੱਲਬਾਤ' ਕੀਤੀ, ਅਮਰੀਕੀ ਫ਼ੌਜ ਦੇ ਸਾਰਜੈਂਟ ਨੇ ਚੀਨ ਨਾਲ ਜੁੜੇ ਲੋਕਾਂ ਨੂੰ ਵੇਚੀਆਂ ਗੋਪਨੀਯ ਫ਼ੌਜੀ ਜਾਣਕਾਰੀਆਂ ਟਰੰਪ ਦੇ ਹਸਤਕਸ਼ੇਪ ਨਾਲ ਐਨਵੀਡੀਆ ਸੀਈਓ ਜੇਨਸਨ ਹੁਆਂਗ ਦੀ ਵਾਪਸੀ ਕੈਨੇਡਾ ਵਿੱਚ ਪਰਵਾਸੀਆਂ ਦੀ ਗਿਣਤੀ ਵਧਾਉਣ ਦੇ ਫ਼ੈਸਲੇ ਦਾ ਵਿਰੋਧ 16 ਦਸੰਬਰ ਨੂੰ ਬਾਂਗਲਾਦੇਸ਼ ਲੌਟਣਾ ਚਾਹੁੰਦੀ ਹੈ ਸ਼ੇਖ ਹਸੀਨਾ

Immigration ਕਾਰੋਬਾਰੀ ਕੋਲੋਂ ਇੱਕ ਕਰੋੜ ਦੀ ਫਿਰੌਤੀ ਦੀ ਮੰਗ; ਦੇਰ ਰਾਤ ਘਰ ਦੇ ਬਾਹਰ ਚਲਾਈਆਂ ਗੋਲੀਆਂ

Immigration ਕਾਰੋਬਾਰੀ ਕੋਲੋਂ ਇੱਕ ਕਰੋੜ ਦੀ ਫਿਰੌਤੀ ਦੀ ਮੰਗ; ਦੇਰ ਰਾ


Punjabi Pechan / ਗੋਇੰਦਵਾਲ ਸਾਹਿਬ

ਫਿਰੌਤੀ ਦੀ ਮੰਗ ਨੂੰ ਲੈ ਕੇ ਉਸ ਨੂੰ ਗੈਂਗਸਟਰਾਂ ਵੱਲੋਂ ਤੀਜੀ ਵਾਰ ਧਮਕਾਇਆ ਗਿਆ ਹੈ

ਗੋਲੀਆਂ ਚਲਾਉਣ ਵਾਲੇ ਨਕਾਬਪੋਸ਼ਾਂ ਨੇ ਆਪਣੇ ਹੀ ਮੋਬਾਈਲ ਫ਼ੋਨ ’ਤੇ ਗੋਲੀਆਂ ਚਲਾਉਣ ਦੀ ਬਣਾਈ ਵੀਡੀਓ

ਥਾਣਾ ਗੋਇੰਦਵਾਲ ਸਾਹਿਬ ਦੇ ਅਧੀਨ ਆਉਂਦੇ ਖੇਤਰ ਵਿੱਚ ਕਾਰੋਬਾਰੀਆਂ ਕੋਲੋਂ ਫਿਰੌਤੀ ਦੀ ਮੰਗ ਨੂੰ ਲੈ ਕੇ ਗੈਂਗਸਟਰਾਂ ਵੱਲੋਂ ਗੋਲੀਆਂ ਚਲਾਉਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ, ਜਿਸ ਦੇ ਚੱਲਦਿਆਂ ਕਸਬਾ ਫਤਿਆਬਾਦ ਅਤੇ ਗੋਇੰਦਵਾਲ ਸਾਹਿਬ ਦੇ ਕਾਰੋਬਾਰੀ ਸਹਿਮ ਦੇ ਮਾਹੌਲ ਵਿੱਚ ਹਨ।

ਅੱਜ ਦੇ ਤਾਜ਼ਾ ਮਾਮਲੇ ਵਿੱਚ ਕਸਬਾ ਗੋਇੰਦਵਾਲ ਸਾਹਿਬ ਦੇ ਇਮੀਗ੍ਰੇਸ਼ਨ ਨਾਲ ਸਬੰਧਤ ਕਾਰੋਬਾਰੀ ਕੋਲੋਂ ਇੱਕ ਕਰੋੜ ਰੁਪਏ ਦੀ ਮੰਗ ਨੂੰ ਲੈ ਕੇ ਬੀਤੀ ਰਾਤ ਉਸ ਦੇ ਘਰ ਬਾਹਰ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ।

ਪੀੜਤ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਫਿਰੌਤੀ ਦੀ ਮੰਗ ਨੂੰ ਲੈ ਕੇ ਉਸ ਨੂੰ ਗੈਂਗਸਟਰਾਂ ਵੱਲੋਂ ਤੀਜੀ ਵਾਰ ਧਮਕਾਇਆ ਗਿਆ ਹੈ। ਪੀੜਤ ਨੇ ਦੱਸਿਆ ਲੰਘੀ ਰਾਤ ਉਸ ਨੂੰ ਆਪਣੇ ਦਫ਼ਤਰ ਦੇ ਫ਼ੋਨ ਨੰਬਰ ਤੇ ਇੱਕ ਕਰੋੜ ਰੁਪਏ ਦੀ ਮੰਗ ਨੂੰ ਲੈ ਕੇ ਧਮਕੀ ਦਿੱਤੀ ਗਈ, ਜਿਸ ਤੋਂ ਬਾਅਦ ਉਸ ਦੇ ਘਰ ਬਾਹਰ ਗੋਲੀਆਂ ਚਲਾਈਆਂ ਗਈਆਂ। ਪੀੜਤ ਰਾਜਵਿੰਦਰ ਨੇ ਦੱਸਿਆ ਕਿ ਉਕਤ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾਉਣ ਸਮੇਂ ਆਪਣੇ ਮੋਬਾਈਲ ਫ਼ੋਨ ਤੇ ਵੀਡੀਓ ਵੀ ਬਣਾਈ ਗਈ।

ਪੀੜਤ ਨੇ ਦੱਸਿਆ ਕਿ ਇਸ ਘਟਨਾ ਤੋਂ ਪਹਿਲਾਂ ਆਈ ਧਮਕੀ ਦੀ ਸ਼ਿਕਾਇਤ ਥਾਣਾ ਗੋਇੰਦਵਾਲ ਸਾਹਿਬ ਨੂੰ ਦਿੱਤੀ ਗਈ ਸੀ, ਪਰ ਥਾਣੇ ਦੇ ਮੁਨਸ਼ੀ ਵੱਲੋਂ ਮੇਰੀ ਦਰਖ਼ਾਸਤ ਨੂੰ ਕਥਿਤ ਤੌਰ ਤੇ ਖ਼ੁਰਦ-ਬੁਰਦ ਕਰ ਦਿੱਤਾ ਗਿਆ, ਜਿਸ ਤੇ ਕੋਈ ਕਾਰਵਾਈ ਨਹੀਂ ਹੋਈ। ਰਾਤ ਵਾਪਰੀ ਘਟਨਾ ਸਬੰਧੀ 112 ਹੈਲਪਲਾਈਨ ਤੇ ਸ਼ਿਕਾਇਤ ਕੀਤੀ ਗਈ ਸੀ, ਜਿਸ ਤੋਂ ਬਾਅਦ ਦੋ ਪੁਲੀਸ ਮੁਲਾਜ਼ਮ ਮੌਕਾ ਦੇਖ ਕੇ ਸਵੇਰੇ ਆਉਣ ਦਾ ਕਹਿ ਕੇ ਨਹੀਂ ਮੁੜੇ। ਪੀੜਤ ਨੇ ਆਖਿਆ ਕਿ ਗੋਇੰਦਵਾਲ ਪੁਲੀਸ ਨੂੰ ਸੂਚਿਤ ਕੀਤਾ ਗਿਆ ਹੈ, ਜੋ ਹੁਣ ਤੱਕ ਮੌਕਾ ਦੇਖਣ ਨਹੀਂ ਆਈ। ਰਾਜਵਿੰਦਰ ਨੇ ਆਖਿਆ ਕਿ ਗੋਲੀ ਚੱਲਣ ਦੀ ਘਟਨਾ ਤੋਂ ਬਾਅਦ ਉਸ ਦਾ ਪਰਿਵਾਰ ਡਰ ਦੇ ਮਾਹੌਲ ਵਿੱਚ ਹੈ।

Immigration businessman receives 1 crore extortion demand shots fired outside his home late at night


The Social 24 ad banner image> The Social 24 ad banner image>

Advertise Here

Reach thousands of visitors daily. High-visibility premium placement.

Get Started
Sports/Health/Entertainmant
Latest