ਸਟਾਕਟਨ ਗੁਰਦੁਆਰਾ ਸਾਹਿਬ ਵਿਖੇ 21 ਨਵੰਬਰ ਨੂੰ ਹੋਵੇਗੀ ਪੰਥਕ ਕਾਨਫਰੰਸ ਪਿਆਰ, ਸੈਕਸ ਅਤੇ ਧੋਖਾ: ਸੀਬੀਆਈ ਨੇ ਯੂਏਈ ਤੋਂ ਭਾਰਤ ਲਿਆਇਆ ਵਾਂਛਿਤ ਠੱਗ ਨਿਊਜ਼ੀਲੈਂਡ ਦੇ ਪੇਰੈਂਟ ਰੈਜ਼ਿਡੈਂਟ ਵੀਜ਼ਾ ਦੀ ਉਡੀਕ ਕਰ ਰਹੇ ਪਰਿਵਾਰਾਂ ਲਈ ਵੱਡੀ ਖ਼ੁਸ਼ਖ਼ਬਰੀ ਨਿਖਿਲ ਗੁਪਤਾ ਨੂੰ ਪੰਨੂੰ ਕਤਲ ਦੀ ਸਾਜ਼ਿਸ਼ ਮਾਮਲੇ ਵਿੱਚ 19 ਸਾਲ 7 ਮਹੀਨੇ ਦੀ ਕੈਦ ਦੀ ਸਜ਼ਾ ਨਿਊਜ਼ੀਲੈਂਡ ਦੀ ਫ਼ੌਜ 'ਤੇ ਸਾਈਬਰ ਹਮਲਾ ਬਰੈਂਪਟਨ ਦੇ ਸਟੈਲੈਂਟਿਸ ਪਲਾਂਟ ਦੀ ਵਿਕਰੀ ਰੁਕਣ ਦੀਆਂ ਉਮੀਦਾਂ ਘੱਟ ਬ੍ਰਿਟਿਸ਼ ਕੋਲੰਬੀਆ ਵਿੱਚ ਲਗਭਗ 100 ਸਾਲਾਂ ਬਾਅਦ ਕੰਜ਼ਰਵੇਟਿਵ ਸਰਕਾਰ, ਲੋਰਨ ਡੋਰਕਸਨ ਅੱਜ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ ਸੈਨਹੋਜ਼ੇ 'ਚ 14 ਸਾਲਾ ਯਾਤਰੀ ਨਾਲ ਕਥਿਤ ਛੇੜਛਾੜ: ਉਬਰ ਡਰਾਈਵਰ 'ਤੇ ਦੋਸ਼ ਅਮਰੀਕੀ ਸਰਹੱਦ 'ਤੇ ਇਮੀਗ੍ਰੇਸ਼ਨ ਐਨਕਾਊਂਟਰਾਂ ਦਾ ਰਿਕਾਰਡ ਹੇਠਲਾ ਪੱਧਰ ਨਿਊਯਾਰਕ 'ਚ 2026 ਦੌਰਾਨ 92 ਫ਼ੀਸਦੀ ਅਸਾਇਲਮ ਕੇਸ ਰੱਦ

ਲਾਸ ਏਂਜਲਸ ’ਚ ਮਾਲਗੱਡੀਆਂ ਤੋਂ 22.5 ਮਿਲੀਅਨ ਡਾਲਰ ਦਾ ਸਾਮਾਨ ਚੋਰੀ, 13 ਗ੍ਰਿਫ਼ਤਾਰ

ਲਾਸ ਏਂਜਲਸ ’ਚ ਮਾਲਗੱਡੀਆਂ ਤੋਂ 22.5 ਮਿਲੀਅਨ ਡਾਲਰ ਦਾ ਸਾਮਾਨ ਚੋਰੀ, 1


Punjabi Pehchan / Los Angeles,CA

ਨਾਈਕੀ ਦੇ ਜੁੱਤੇ, ਕੀਮਤੀ ਔਜ਼ਾਰ ਅਤੇ ਇਲੈਕਟ੍ਰਾਨਿਕ ਸਾਮਾਨ ਦੀ ਚੋਰੀ ਦੇ ਮਾਮਲੇ ’ਚ 14 ਵਿਅਕਤੀਆਂ ਖ਼ਿਲਾਫ਼ ਦੋਸ਼ ਆਇਦ

ਲਾਸ ਏਂਜਲਸ, ਕੈਲੀਫੋਰਨੀਆ (ਪੰਜਾਬੀ ਪਹਿਚਾਣ ਬਿਊਰੋ) — ਦੱਖਣੀ ਕੈਲੀਫੋਰਨੀਆ ਵਿੱਚ ਮਾਲਗੱਡੀਆਂ ਤੋਂ ਕਰੋੜਾਂ ਡਾਲਰ ਦਾ ਸਾਮਾਨ ਚੋਰੀ ਕਰਨ ਵਾਲੇ ਇੱਕ ਕਥਿਤ ਗਰੋਹ ਦਾ ਫੈਡਰਲ ਜਾਂਚ ਏਜੰਸੀਆਂ ਨੇ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ 14 ਵਿਅਕਤੀਆਂ ਖ਼ਿਲਾਫ਼ ਦੋਸ਼ ਆਇਦ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 13 ਨੂੰ ਵੀਰਵਾਰ ਸਵੇਰੇ ਗ੍ਰਿਫ਼ਤਾਰ ਕਰ ਲਿਆ ਗਿਆ।
ਫੈਡਰਲ ਵਕੀਲਾਂ ਮੁਤਾਬਕ, ਗਰੋਹ ਨੇ ਪਿਛਲੇ ਕੁਝ ਸਾਲਾਂ ਦੌਰਾਨ ਘੱਟੋ-ਘੱਟ 36 ਮਾਲਗੱਡੀਆਂ ਨੂੰ ਨਿਸ਼ਾਨਾ ਬਣਾਇਆ ਸੀ। ਚੋਰੀ ਕੀਤੇ ਸਾਮਾਨ ਦੀ ਕੀਮਤ 22.5 ਮਿਲੀਅਨ ਡਾਲਰ ਤੋਂ ਵੱਧ ਦੱਸੀ ਜਾ ਰਹੀ ਹੈ।
ਅਧਿਕਾਰੀਆਂ ਨੇ ਈਸਟ ਲਾਸ ਏਂਜਲਸ ਦੇ ਰਹਿਣ ਵਾਲੇ 21 ਸਾਲਾ ਨੇਥਨ ਡੈਨੀਅਲ ਐਂਜਲ ਨੂੰ ਗਰੋਹ ਦਾ ਕਥਿਤ ਸਰਗਨਾ ਦੱਸਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਚੋਰੀ ਕੀਤੇ ਨਾਈਕੀ ਦੇ ਜੁੱਤੇ, ਮਿਲਵਾਕੀ ਕੰਪਨੀ ਦੇ ਔਜ਼ਾਰ ਅਤੇ ਇਲੈਕਟ੍ਰਾਨਿਕ ਸਾਮਾਨ ਨੂੰ ਸੋਸ਼ਲ ਮੀਡੀਆ ਅਤੇ ਸਥਾਨਕ ਵਪਾਰੀਆਂ ਰਾਹੀਂ ਵੇਚਿਆ ਜਾਂਦਾ ਸੀ।
ਫੈਡਰਲ ਅਧਿਕਾਰੀਆਂ ਵੱਲੋਂ ਮੁਲਜ਼ਮਾਂ ਖ਼ਿਲਾਫ਼ 17 ਦੋਸ਼ਾਂ ਵਾਲਾ ਦੋਸ਼-ਪੱਤਰ ਦਾਇਰ ਕੀਤਾ ਗਿਆ ਹੈ। ਜੇਕਰ ਅਦਾਲਤ ਵਿੱਚ ਦੋਸ਼ ਸਾਬਤ ਹੁੰਦੇ ਹਨ ਤਾਂ ਮੁਲਜ਼ਮਾਂ ਨੂੰ ਪੰਜ ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ।

Los angeles 22 million train cargo theft


Sports/Health/Entertainmant

Advertise Here

Reach thousands of visitors daily. High-visibility premium placement.

Get Started
Latest