ਯੂਬਾ ਸਿਟੀ ਨਗਰ ਕੀਰਤਨ ਦੇ ਦੌਰਾਨ ਗੋਲੀਬਾਰੀ ਤੇ ਚਾਕੂਬਾਜ਼ੀ ਦੀਆਂ 2 ਘਟਨਾਵਾਂ ਜਾਂਚ ਜਾਰੀ; ਸੈਕਰਾਮੈਂਟੋ ਦਾ ਨੌਜਵਾਨ ਗ੍ਰਿਫ਼ਤਾਰ
November 2, 2026 / crime
Punjabi Pehchan /
Yuba City,ca
ਦੋਵੇਂ ਘਟਨਾਵਾਂ ਦੀ ਜਾਂਚ ਜਾਰੀ, ਆਪਸੀ ਸਬੰਧ ਦੀ ਅਜੇ ਪੁਸ਼ਟੀ ਨਹੀਂ
ਯੂਬਾ ਸਿਟੀ, ਕੈਲੀਫੋਰਨੀਆ (ਪੰਜਾਬੀ ਪਹਿਚਾਣ ਬਿਊਰੋ): ਸਟਰ ਕਾਊਂਟੀ ਸ਼ੈਰਿਫ਼ ਦਫ਼ਤਰ ਵੱਲੋਂ ਯੂਬਾ ਸਿਟੀ ਨਗਰ ਕੀਰਤਨ ਦੇ ਹਫ਼ਤੇ ਦੌਰਾਨ ਵਾਪਰੀਆਂ ਗੋਲੀਬਾਰੀ ਅਤੇ ਚਾਕੂਬਾਜ਼ੀ ਦੀਆਂ ਦੋ ਵੱਖ-ਵੱਖ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ। ਚਾਕੂਬਾਜ਼ੀ ਵਿੱਚ ਦੋ ਵਿਅਕਤੀ ਜ਼ਖ਼ਮੀ ਹੋਏ ਹਨ ਅਤੇ ਸੈਕਰਾਮੈਂਟੋ ਦੇ ਰਹਿਣ ਵਾਲੇ 28 ਸਾਲਾ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਸ਼ੈਰਿਫ਼ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਸ਼ਨੀਵਾਰ, 31 ਅਕਤੂਬਰ 2026 ਨੂੰ ਟਿਏਰਾ ਬੁਏਨਾ ਰੋਡ ’ਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਸਥਿਤ ਪਾਰਕਿੰਗ ਲਾਟ ‘ਏ’ ਵਿੱਚ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ। ਇਸ ਘਟਨਾ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਰਿਪੋਰਟ ਨਹੀਂ ਮਿਲੀ। ਇੱਕ ਸ਼ੱਕੀ ਵਿਅਕਤੀ ਦੀ ਪਛਾਣ ਕਰ ਲਈ ਗਈ ਹੈ ਅਤੇ ਜਾਂਚਕਰਤਾ ਹੋਰ ਸਬੂਤ ਇਕੱਠੇ ਕਰ ਰਹੇ ਹਨ।
ਐਤਵਾਰ, ਪਹਿਲੀ ਨਵੰਬਰ ਨੂੰ ਨਗਰ ਕੀਰਤਨ ਦੀ ਸਮਾਪਤੀ ਨੇੜੇ ਚਾਕੂਬਾਜ਼ੀ ਦੀ ਵੱਖਰੀ ਘਟਨਾ ਵਾਪਰੀ। ਇਸ ਵਿੱਚ ਸ਼ਾਮਲ ਦੋ ਵਿਅਕਤੀਆਂ ਨੂੰ ਸੱਟਾਂ ਲੱਗੀਆਂ ਅਤੇ ਦੋਵਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਪਹੁੰਚਾਇਆ ਗਿਆ।
ਅਧਿਕਾਰੀਆਂ ਮੁਤਾਬਕ ਦਵਿੰਦਰ ਸਿੰਘ ਨੂੰ ਅਪਰਾਧ ਦੀ ਸਾਜ਼ਿਸ਼, ਸਰੀਰਕ ਅੰਗ ਨੂੰ ਗੰਭੀਰ ਨੁਕਸਾਨ ਪਹੁੰਚਾਉਣ, ਬੰਦੂਕ ਤੋਂ ਇਲਾਵਾ ਹੋਰ ਮਾਰੂ ਹਥਿਆਰ ਨਾਲ ਹਮਲਾ ਕਰਨ, ਮਾਰੂ ਹਥਿਆਰ ਨਾਲ ਹਮਲਾ ਕਰਕੇ ਗੰਭੀਰ ਸਰੀਰਕ ਸੱਟ ਪਹੁੰਚਾਉਣ ਅਤੇ ਕਤਲ ਦੀ ਕੋਸ਼ਿਸ਼ ਦੇ ਸ਼ੱਕ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਸਟਰ ਕਾਊਂਟੀ ਜੇਲ੍ਹ ਵਿੱਚ ਹਿਰਾਸਤ ਅਧੀਨ ਹੈ। ਉਸ ਵਿਰੁੱਧ ਲੱਗੇ ਦੋਸ਼ ਅਦਾਲਤ ਵਿੱਚ ਸਾਬਤ ਹੋਣੇ ਬਾਕੀ ਹਨ। ਦੂਜਾ ਵਿਅਕਤੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਅਤੇ ਉਸ ਦੀ ਹਾਲਤ ਸਥਿਰ ਦੱਸੀ ਗਈ ਹੈ।
ਸ਼ੈਰਿਫ਼ ਦਫ਼ਤਰ ਨੇ ਸਪੱਸ਼ਟ ਕੀਤਾ ਕਿ ਫ਼ਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਗੋਲੀਬਾਰੀ ਅਤੇ ਚਾਕੂਬਾਜ਼ੀ ਦੀਆਂ ਘਟਨਾਵਾਂ ਆਪਸ ਵਿੱਚ ਜੁੜੀਆਂ ਹੋਈਆਂ ਹਨ ਜਾਂ ਨਹੀਂ। ਜਾਂਚਕਰਤਾ ਹੋਰ ਸ਼ਾਮਲ ਵਿਅਕਤੀਆਂ ਦੀ ਪਛਾਣ ਅਤੇ ਭਾਲ ਲਈ ਗੁਰਦੁਆਰਾ ਪ੍ਰਬੰਧਕਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਦਫ਼ਤਰ ਨੇ ਜਾਂਚ ਵਿੱਚ ਸਹਿਯੋਗ ਦੇਣ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਹੈ।
ਦੋਵਾਂ ਵਿੱਚੋਂ ਕਿਸੇ ਵੀ ਘਟਨਾ ਬਾਰੇ ਜਾਣਕਾਰੀ ਰੱਖਣ ਵਾਲੇ ਵਿਅਕਤੀਆਂ ਨੂੰ ਡਿਟੈਕਟਿਵ ਇਵਾਨਜ਼ ਨਾਲ ’ਤੇ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ। ਸ਼ੈਰਿਫ਼ ਦਫ਼ਤਰ ਅਨੁਸਾਰ ਅਗਲੀ ਜਾਣਕਾਰੀ ਬੁੱਧਵਾਰ, 4 ਨਵੰਬਰ ਨੂੰ ਜਾਰੀ ਕੀਤੀ ਜਾਵੇਗੀ।
Yuba city sikh parade shooting stabbing investigation 2026