Trump ਅਤੇ Mamdani ਵ੍ਹਾਈਟ ਹਾਊਸ 'ਚ ਅੱਜ ਹੋਣਗੇ ਆਹਮੋ-ਸਾਹਮਣੇ
November 21, 2025 / international
Punjabi Pehchan /
America
Trump ਅਤੇ Mamdani ਵ੍ਹਾਈਟ ਹਾਊਸ 'ਚ ਅੱਜ ਹੋਣਗੇ ਆਹਮੋ-ਸਾਹਮਣੇ
ਵਾਸ਼ਿੰਗਟਨ/ਨਿਊਯਾਰਕ, 21 ਨਵੰਬਰ 2025: ਅਮਰੀਕਾ ਦੀ ਰਾਜਨੀਤੀ ਅੱਜ ਇਕ ਵੱਡੀ ਘਟਨਾ ਦੇ ਗਵਾਹ ਬਣਨ ਵਾਲੀ ਹੈ। ਨਿਊਯਾਰਕ ਸਿਟੀ ਦੇ ਨਵੇਂ ਮੇਅਰ ਜ਼ੋਹਰਾਨ ਮਮਦਾਨੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਵ੍ਹਾਈਟ ਹਾਊਸ 'ਚ ਮਿਲਣਗੇ। ਇਹ ਬੈਠਕ ਮਮਦਾਨੀ ਦੀ ਬੇਨਤੀ 'ਤੇ ਹੋ ਰਹੀ ਹੈ, ਜਿਸ ਦੀ ਪੁਸ਼ਟੀ ਟਰੰਪ ਨੇ ਕੀਤੀ। ਦੱਸ ਦਈਏ ਕਿ ਚੋਣ ਮੁਹਿੰਮ ਦੌਰਾਨ ਦੋਹਾਂ ਵਿਚਾਲੇ ਛਿੜੀ ਤਿੱਖੀ ਨੋਕ-ਝੋਕ ਕਾਰਨ ਅੱਜ ਦਾ ਸਾਹਮਣਾ ਹਰੇਕ ਪਾਸੇ ਚਰਚਾ ਵਿੱਚ ਹੈ।
'ਕਮਿਊਨਿਸਟ ਮੇਅਰ' ਬਨਾਮ 'ਰਾਸ਼ਟਰਪਤੀ' — ਚੋਣ ਦੌਰਾਨ ਵਧੀ ਖਿਚਤਾਣ
ਟਰੰਪ ਨੇ ਚੋਣ ਮੁਹਿੰਮ ਵਿਚ ਮਮਦਾਨੀ ਲਈ "Communist Mayor" ਦੀ ਉਪਮਾ ਵਰਤੀ ਅਤੇ ਨਿਊਯਾਰਕ ਨੂੰ ਮਿਲਣ ਵਾਲੇ ਅਰਬਾਂ ਡਾਲਰ ਦੇ ਫੈਡਰਲ ਫੰਡ ਰੋਕਣ ਦੀ ਚੇਤਾਵਨੀ ਦੇ ਦਿੱਤੀ। ਹੋਰ, ਉਹਨਾਂ ਵੋਟਿੰਗ ਤੋਂ ਠੀਕ ਪਹਿਲਾਂ ਮਮਦਾਨੀ ਦੇ ਵਿਰੋਧੀ ਐਂਡਰਿਊ ਕੁਓਮੋ ਦਾ ਸਮਰਥਨ ਵੀ ਕੀਤਾ।
ਦੂਜੇ ਪਾਸੇ, ਮਮਦਾਨੀ ਨੇ ਆਪਣੇ ਜਿੱਤ-ਪੱਸਚਾਤ ਭਾਸ਼ਣ ਵਿਚ ਟਰੰਪ 'ਤੇ ਹਲਕਾ ਤੰਜ ਕੱਸਿਆਂ ਕਿਹਾ, "ਜੇਕਰ ਟਰੰਪ ਮੇਰੀ ਜਿੱਤ ਦੀ ਖ਼ਬਰ ਸੁਣ ਰਹੇ ਹਨ ਤਾਂ ਆਪਣੇ ਟੀਵੀ ਦੀ ਆਵਾਜ਼ ਵਧਾ ਲੈਣ।" ਇਹ ਬਿਆਨ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਿਤ ਹੋਇਆ।
ਮੀਟਿੰਗ 'ਚ ਫੰਡਿੰਗ, ਸੁਰੱਖਿਆ ਤੇ ਮਾਈਗ੍ਰੇਸ਼ਨ ਨੀਤੀ 'ਤੇ ਹੋਇਗੀ ਚਰਚਾ
ਇਹ ਮੁਲਾਕਾਤ ਨਿਊਯਾਰਕ ਦੀ ਫੰਡਿੰਗ, ਸੁਰੱਖਿਆ ਅਤੇ ਮਾਈਗ੍ਰੇਸ਼ਨ ਨੀਤੀ 'ਤੇ ਕੇਂਦਰਿਤ ਰਹੇਗੀ। ਇੱਕ ਪਾਸੇ ਟਰੰਪ ਨੇ ਫੈਡਰਲ ਫੰਡਿੰਗ ਰੋਕਣ ਦੀ ਚੇਤਾਵਨੀ ਦਿੱਤੀ ਹੈ, ਦੂਜੇ ਪਾਸੇ ਮਮਦਾਨੀ ਆਪਣੇ ਪ੍ਰਗਤੀਸ਼ੀਲ ਏਜੰਡੇ ਨੂੰ ਲਾਗੂ ਕਰਨਾ ਚਾਹੁੰਦੇ ਹਨ। ਦਰਸਣਯੋਗ ਹੋਵੇਗਾ ਕੀ ਦੋਵੇਂ ਆਪਣੀ ਸਿਆਸੀ ਅਦਾਇਗੀ ਵਿੱਚ ਕੋਈ ਸਮਝੌਤਾ ਕਰਨਗੇ ਜਾਂ ਰਸਤਾ ਕੱਢਣਗੇ।
ਕੌਣ ਹਨ ਜ਼ੋਹਰਾਨ ਮਮਦਾਨੀ?
34 ਸਾਲਾ ਜ਼ੋਹਰਾਨ ਮਮਦਾਨੀ ਭਾਰਤੀ ਮੂਲ ਦੇ ਹਨ, ਅਤੇ ਡੈਮੋਕ੍ਰੈਟਿਕ ਸੋਸ਼ਲਿਸਟ ਪਾਰਟੀ ਨਾਲ ਸੰਬੰਧਤ ਹਨ। ਨਿਊਯਾਰਕ ਮੇਅਰ ਚੋਣ ਵੱਡੀ ਜਿੱਤ ਸਮੇਤ, ਉਹ ਨੌਜਵਾਨ ਹੁਨਰ ਜਾਂਤ ਰਾਜਨੀਤਿਕ ਚਿਹਰਾ ਬਣ ਚੁੱਕੇ ਹਨ। ਚੋਣਾਂ ਤੋਂ ਪਹਿਲਾਂ, ਉਹ ਸ਼ਹਿਰੀ ਢੁਕਵੀਂ ਪਛਾਣ ਨਹੀਂ ਰੱਖਦੇ ਸਨ, ਪਰ ਹੁਣ ਉਨ੍ਹਾਂ ਦੀ ਪਛਾਣ ਰਾਸ਼ਟਰੀ ਪੱਧਰ 'ਤੇ ਹੋ ਰਹੀ ਹੈ।
Powered by
Trump and mamdani will be face to face at the white house today