ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ ਪੰਜਾਬ ਨੂੰ ਕਾਰਵਾਈ ਚਾਹੀਦੀ ਹੈ, ਪ੍ਰਚਾਰ ਨਹੀਂ: ਸਪਲਾਈ ਚੇਨ ਨੂੰ ਤੋੜਿਆ ਜਾਣਾ ਚਾਹੀਦਾ ਹੈ: ਭਾਜਪਾ ਸਵੀਡਨ ਤੋਂ ਹਰਿਆਣਾ ਦੇ ਵਿਕਾਸ ਨੂੰ ਨਵੀਂ ਗਤੀ ਮੁੰਬਈ ਦੇ ਜੁਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ਤੇ ਗੋਲੀਬਾਰੀ ਅਲਬਰਟਾ ਦੇ ਫ਼ੌਜੀ ਅੱਡੇ ਤੇ ਜ਼ੋਰਦਾਰ ਧਮਾਕੇ ਮਗਰੋਂ ਭਿਆਨਕ ਅੱਗ ਹੋਰਮੁਜ਼ ਜਲਡਮਰੂਮੱਧ ਚ ਡੁੱਬੇ ਕਾਰਗੋ ਜਹਾਜ਼ ਤੋਂ ਆਈਫੋਨ ਤੇ ਪਰਫਿਊਮ ਲੁੱਟਣ ਪਹੁੰਚੇ ਈਰਾਨੀ ਮਛੇਰੇ ਪੈਰਿਸ ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਾ ਤੇ ਲੁੱਟਮਾਰ ਕ੍ਰਿਸਮਸ ਦੀ ਭੀੜ ਤੋਂ ਪਹਿਲਾਂ ਏਅਰ ਨਿਊਜ਼ੀਲੈਂਡ ਸਖ਼ਤ ਕਰੇਗੀ ਨਿਯਮ

Pakistan-Afghanistan ਬਾਰਡਰ 'ਤੇ ਤਣਾਅ ਚਰਮ 'ਤੇ, ਹੋਈ ਗੋ*ਲੀਬਾਰੀ

Pakistan-Afghanistan ਬਾਰਡਰ 'ਤੇ ਤਣਾਅ ਚਰਮ 'ਤੇ, ਹੋਈ ਗੋ*ਲੀਬਾਰੀ


Punjabi Pehchan / Afghanistan

Pakistan-Afghanistan ਬਾਰਡਰ 'ਤੇ ਤਣਾਅ ਚਰਮ 'ਤੇ, ਹੋਈ ਗੋ*ਲੀਬਾਰੀ 
LIVE PUNJABI TV BUREAU
ਕੰਧਾਰ/ਇਸਲਾਮਾਬਾਦ, 6 ਦਸੰਬਰ 2025: ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਸਰਹੱਦ ਇੱਕ ਵਾਰ ਫਿਰ ਤਣਾਅ ਦਾ ਕੇਂਦਰ ਬਣ ਗਈ ਹੈ। ਕੰਧਾਰ ਸੂਬੇ ਦੇ ਸਪਿਨ ਬੋਲਦਕ ਇਲਾਕੇ ਵਿੱਚ ਸ਼ੁੱਕਰਵਾਰ ਰਾਤ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਭਾਰੀ ਗੋਲੀਬਾਰੀ ਹੋਈ ਹੈ, ਜਿਸ ਨਾਲ ਸਰਹੱਦੀ ਪੱਟੀ ਵਿੱਚ ਖੌਫ਼ ਦਾ ਮਾਹੌਲ ਬਣ ਗਿਆ ਹੈ।
ਸਥਾਨਕ ਰਿਪੋਰਟਾਂ ਮੁਤਾਬਕ, ਹਲਕੇ ਹਥਿਆਰਾਂ ਤੋਂ ਇਲਾਵਾ ਰਾਕੇਟ ਅਤੇ ਮੋਰਟਾਰ ਤੱਕ ਚਲਾਏ ਗਏ, ਜਿਸਦੇ ਕਾਰਨ ਲੋਕ ਘਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਪਲਾਇਤ ਹੋ ਰਹੇ ਹਨ।
ਟਕਰਾਅ ਦੀ ਸ਼ੁਰੂਆਤ ਗ੍ਰਨੇਡ ਹਮਲੇ ਤੋਂ?
ਅਫਗਾਨ ਬਾਰਡਰ ਪੁਲਿਸ ਦੇ ਪ੍ਰਤੀਨਿਧੀ ਅਬੇਦੁੱਲਾ ਫਾਰੂਕੀ ਨੇ ਦਾਅਵਾ ਕੀਤਾ ਕਿ ਪਾਕਿਸਤਾਨੀ ਸੈਨਿਕਾਂ ਨੇ ਬਿਨਾਂ ਚੇਤਾਵਨੀ ਗ੍ਰਨੇਡ ਹਮਲਾ ਕੀਤਾ ਅਤੇ ਉਹਨਾਂ ਨੇ ਹੀ ਜੰਗਬੰਦੀ ਦੀ ਉਲੰਘਣਾ ਕੀਤੀ। ਜਵਾਬੀ ਕਾਰਵਾਈ ਵਿੱਚ ਅਫਗਾਨ ਬਲ ਵੀ ਮੋਚੇ 'ਤੇ ਉਤਰ ਆਏ।
ਦੂਜੇ ਪਾਸੇ, ਪਾਕਿਸਤਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਿਰਫ਼ ਅਫਗਾਨਿਸਤਾਨ ਵੱਲੋਂ ਹੋਈ "ਬਿਨਾਂ ਉਕਸਾਵੇ ਦੀ ਫਾਇਰਿੰਗ" ਦਾ ਜਵਾਬ ਦਿੱਤਾ ਹੈ।
ਸ਼ਾਂਤੀ ਵਾਰਤਾਲਾਪ ਨਾਕਾਮ — ਅਤੇ ਤਣਾਅ ਵਧਿਆ?
ਹਾਲੀਆ ਦਿਨਾਂ ਵਿੱਚ ਸਾਊਦੀ ਅਰਬ ਵਿੱਚ ਹੋਈ ਦੋਵਾਂ ਦੇਸ਼ਾਂ ਦੀ ਵਾਰਤਾ ਬਿਨਾਂ ਕਿਸੇ ਨਤੀਜੇ ਤੋਂ ਖਤਮ ਹੋਈ। ਇਸ ਤੋਂ ਬਾਅਦ ਦੋਵਾਂ ਪਾਸਿਓਂ ਇੱਕ ਦੂਜੇ 'ਤੇ ਇਲਜ਼ਾਮ ਲਗਾਉਣ ਦਾ ਦੌਰ ਤੇਜ਼ ਹੋ ਗਿਆ ਹੈ, ਅਤੇ ਹੁਣ ਬਾਰਡਰ 'ਤੇ ਸਥਿਤੀ ਹੋਰ ਗੰਭੀਰ ਹੋ ਚੁੱਕੀ ਹੈ।
ਸਪਿਨ ਬੋਲਦਕ ਕਿਉਂ ਹੈ ਚਰਚਾ ਵਿੱਚ?
ਸਪਿਨ ਬੋਲਦਕ ਪਾਕ-ਅਫਗਾਨ ਆਵਾਜਾਈ ਅਤੇ ਵਪਾਰ ਲਈ ਇੱਕ ਮਹੱਤਵਪੂਰਨ ਰਸਤਾ ਹੈ। ਇਲਾਕਾ ਪਹਿਲਾਂ ਵੀ ਕਈ ਵਾਰ ਫਾਇਰਿੰਗ ਅਤੇ ਸੈਨਿਕ ਝੜਪਾਂ ਦਾ ਗਵਾਹ ਰਹਿ ਚੁੱਕਾ ਹੈ। ਡੂਰੰਡ ਲਾਈਨ ਨੂੰ ਲੈ ਕੇ ਦਹਾਕਿਆਂ ਤੋਂ ਚੱਲ ਰਿਹਾ ਵਿਵਾਦ ਵੀ ਇਸ ਤਣਾਅ ਦਾ ਮੁੱਖ ਕਾਰਣ ਮੰਨਿਆ ਜਾਂਦਾ ਹੈ।
Powered by

Tensions at peak on pakistan afghanistan border firing reported


Sports/Health/Entertainmant

Advertise Here

Reach thousands of visitors daily. High-visibility premium placement.

Get Started
Latest