ਕੈਨੇਡਾ ਤੋਂ ਵੱਖ ਹੋਣ ਦੇ ਮੁੱਦੇ ’ਤੇ ਅਲਬਰਟਾ ਦੀ ਪ੍ਰੀਮੀਅਰ ਨੇ ਪਾਈ ਵੋਟ, ਦੇਸ਼ ਨਾਲ ਰਹਿਣ ਦੀ ਕੀਤੀ ਅਪੀਲ
October 15, 2026 / international
Punjabi Pechan /
Alberta: Canada
ਸਰਕਾਰ ਦੀਆਂ ਨੀਤੀਆਂ ਕਾਰਨ ਅਲਬਰਟਾ ਦੇ ਲੋਕਾਂ ਵਿੱਚ ਨਾਰਾਜ਼ਗੀ ਹੈ
ਕੈਨੇਡਾ ਨਾਲ ਰਹਿ ਕੇ ਵੀ ਬਦਲਾਅ ਲਿਆਂਦੇ ਜਾ ਸਕਦੇ ਹਨ।
ਕੈਨੇਡਾ ਦੇ ਅਲਬਰਟਾ ਪ੍ਰੋਵਿੰਸ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਪ੍ਰੋਵਿੰਸ ਦੇ ਵੱਖ ਹੋਣ ਸਬੰਧੀ ਜਨਮਤ ਸੰਗ੍ਰਹਿ ਵਿੱਚ ਆਪਣੀ ਵੋਟ ਪਾ ਦਿੱਤੀ ਹੈ। ਉਨ੍ਹਾਂ ਨੇ ਕੈਨੇਡਾ ਨਾਲ ਇਕਜੁੱਟ ਰਹਿਣ ਦੇ ਹੱਕ ਵਿੱਚ ਵੋਟ ਪਾਉਂਦਿਆਂ ਲੋਕਾਂ ਨੂੰ ਵੀ ਦੇਸ਼ ਨਾਲ ਬਣੇ ਰਹਿਣ ਦੀ ਅਪੀਲ ਕੀਤੀ।nbsp;
ਸਮਿਥ ਨੇ ਕਿਹਾ ਕਿ ਫੈਡਰਲ ਸਰਕਾਰ ਦੀਆਂ ਨੀਤੀਆਂ ਕਾਰਨ ਅਲਬਰਟਾ ਦੇ ਲੋਕਾਂ ਵਿੱਚ ਨਾਰਾਜ਼ਗੀ ਹੈ, ਪਰ ਹੁਣ ਵੱਡੇ ਪ੍ਰੋਜੈਕਟਾਂ, ਖ਼ਾਸ ਕਰਕੇ ਬ੍ਰਿਟਿਸ਼ ਕੋਲੰਬੀਆ ਦੇ ਤੱਟ ਤੱਕ ਨਵੀਂ ਤੇਲ ਪਾਈਪਲਾਈਨ ਬਣਾਉਣ ਦੀ ਯੋਜਨਾ ਤੇ ਸਫਲਤਾ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਨਾਲ ਰਹਿ ਕੇ ਵੀ ਬਦਲਾਅ ਲਿਆਂਦੇ ਜਾ ਸਕਦੇ ਹਨ।
ਜਨਮਤ ਸੰਗ੍ਰਹਿ ਵਿੱਚ ਕੁੱਲ 10 ਸਵਾਲ ਰੱਖੇ ਗਏ ਹਨ। ਪਹਿਲਾ ਸਵਾਲ ਕੈਨੇਡਾ ਨਾਲ ਰਹਿਣ ਜਾਂ ਵੱਖ ਹੋਣ ਬਾਰੇ ਹੈ, ਦੂਜਾ ਪੱਕਾ ਜਨਮਤ ਸੰਗ੍ਰਹਿ ਕਰਵਾਉਣ ਨਾਲ ਸਬੰਧਤ ਹੈ, ਜਦਕਿ ਬਾਕੀ ਨੌਂ ਸਵਾਲ ਇਮੀਗ੍ਰੇਸ਼ਨ ਨੀਤੀਆਂ ਅਤੇ ਪ੍ਰੋਵਿੰਸਾਂ ਨੂੰ ਵੱਧ ਅਧਿਕਾਰ ਦੇਣ ਬਾਰੇ ਹਨ। ਸਮਿਥ ਨੇ ਲੋਕਾਂ ਨੂੰ ਸਾਰੇ ਸਵਾਲਾਂ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਹੈ।nbsp;
ਚੋਣ ਅਧਿਕਾਰੀਆਂ ਮੁਤਾਬਕ ਵੋਟਿੰਗ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸਰਵੇਖਣਾਂ ਵਿੱਚ ਵੀ ਬਹੁਗਿਣਤੀ ਲੋਕਾਂ ਦੇ ਕੈਨੇਡਾ ਨਾਲ ਰਹਿਣ ਦੇ ਹੱਕ ਵਿੱਚ ਹੋਣ ਦੇ ਸੰਕੇਤ ਮਿਲੇ ਹਨ। ਹਾਲਾਂਕਿ, ਇਸ ਮੁੱਦੇ ਨੇ ਅਲਬਰਟਾ ਵਿੱਚ ਸਿਆਸੀ ਅਤੇ ਸਮਾਜਿਕ ਵੰਡ ਨੂੰ ਹੋਰ ਡੂੰਘਾ ਕਰ ਦਿੱਤਾ ਹੈ।
Alberta premier casts vote on the issue of separating from canada urges remaining with the country