ਕਿਊਬੈਕ ਵਿੱਚ ਸਾਲ ਵਿੱਚ ਦੋ ਵਾਰ ਸਮਾਂ ਬਦਲਣ ਦੀ ਪ੍ਰਥਾ ਖ਼ਤਮ ਕਰਨ ਦਾ ਐਲਾਨ
October 29, 2026 / international
Punjabi Pehchan /
ਕਿਊਬੈਕ: Canada
ਪਾਰਟੀ ਕਈ ਵਾਰ ਸਮਾਂ ਬਦਲਣ ਦੀ ਪ੍ਰਥਾ ਦਾ ਵਿਰੋਧ ਕਰ ਚੁੱਕੀ ਹੈ
2024 ਵਿੱਚ ਵੀ ਸੂਬਾਈ ਸਰਕਾਰ ਨੇ ਸਮਾਂ ਬਦਲਣ ਦੀ ਪ੍ਰਥਾ ਖ਼ਤਮ ਕਰਨ ਬਾਰੇ ਲੋਕਾਂ ਦੀ ਰਾਇ ਮੰਗੀ ਸੀ
ਕਿਊਬੈਕ ਵਿੱਚ ਸਾਲ ਵਿੱਚ ਦੋ ਵਾਰ ਘੜੀਆਂ ਦਾ ਸਮਾਂ ਬਦਲਣ ਦੀ ਪ੍ਰਥਾ ਖ਼ਤਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪਾਰਟੀ ਕਿਊਬੇਕੁਆ (ਪੀਕਿਊ) ਨੇ ਸੰਕੇਤ ਦਿੱਤਾ ਹੈ ਕਿ ਇਸ ਹਫ਼ਤੇ ਦੇ ਅੰਤ ਵਿੱਚ ਘੜੀਆਂ ਨੂੰ ਇੱਕ ਘੰਟਾ ਪਿੱਛੇ ਕਰਨ ਦੀ ਪ੍ਰਕਿਰਿਆ ਸੰਭਵ ਹੈ ਕਿ ਆਖ਼ਰੀ ਵਾਰ ਹੋਵੇ।
ਕਿਊਬੈਕ ਦੇ ਪ੍ਰੀਮੀਅਰ ਪੌਲ ਸੇਂਟ-ਪੀਅਰ ਪਲਾਮੋਂਦੋਂ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਈ ਵਾਰ ਸਮਾਂ ਬਦਲਣ ਦੀ ਪ੍ਰਥਾ ਦਾ ਵਿਰੋਧ ਕਰ ਚੁੱਕੀ ਹੈ। ਉਨ੍ਹਾਂ ਮੁਤਾਬਕ ਅਧਿਐਨਾਂ ਵਿੱਚ ਸਾਹਮਣੇ ਆਇਆ ਹੈ ਕਿ ਇਹ ਪ੍ਰਥਾ ਸਿਹਤ ’ਤੇ ਮਾੜਾ ਅਸਰ ਪਾ ਸਕਦੀ ਹੈ ਅਤੇ ਬੱਚਿਆਂ ਨੂੰ ਨਵੇਂ ਸਮੇਂ ਨਾਲ ਤਾਲਮੇਲ ਬਿਠਾਉਣ ਵਿੱਚ ਮੁਸ਼ਕਲ ਆਉਂਦੀ ਹੈ।
ਪ੍ਰੀਮੀਅਰ ਨੇ ਦੱਸਿਆ ਕਿ ਆਉਣ ਵਾਲੇ ਮਹੀਨਿਆਂ ਵਿੱਚ ਸੰਸਦੀ ਕਮੇਟੀ ਰਾਹੀਂ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ। ਇਸ ਤੋਂ ਬਾਅਦ ਫ਼ੈਸਲਾ ਲਿਆ ਜਾਵੇਗਾ ਕਿ ਕਿਊਬੈਕ ਵਿੱਚ ਗਰਮੀਆਂ ਵਾਲਾ ਸਮਾਂ ਸਥਾਈ ਤੌਰ ’ਤੇ ਰੱਖਿਆ ਜਾਵੇ ਜਾਂ ਸਰਦੀਆਂ ਵਾਲਾ।
ਮੌਜੂਦਾ ਪ੍ਰਬੰਧ ਅਨੁਸਾਰ ਕਿਊਬੈਕ ਵਿੱਚ ਪਹਿਲੀ ਨਵੰਬਰ, ਐਤਵਾਰ ਨੂੰ ਤੜਕੇ 2 ਵਜੇ ਘੜੀਆਂ ਇੱਕ ਘੰਟਾ ਪਿੱਛੇ ਕੀਤੀਆਂ ਜਾਣਗੀਆਂ। ਇਸ ਤੋਂ ਪਹਿਲਾਂ 2024 ਵਿੱਚ ਵੀ ਸੂਬਾਈ ਸਰਕਾਰ ਨੇ ਸਮਾਂ ਬਦਲਣ ਦੀ ਪ੍ਰਥਾ ਖ਼ਤਮ ਕਰਨ ਬਾਰੇ ਲੋਕਾਂ ਦੀ ਰਾਇ ਮੰਗੀ ਸੀ, ਪਰ ਉਸ ਵੇਲੇ ਕੋਈ ਕਾਨੂੰਨੀ ਫ਼ੈਸਲਾ ਨਹੀਂ ਲਿਆ ਗਿਆ ਸੀ।
Announcement to end the practice of changing the time twice a year in quebec