ਮੋਡੈਸਟੋ ਜੇਲ੍ਹ ਬਾਹਰ ਗਰਭਵਤੀ ਔਰਤ ਨੂੰ ਹਿਰਾਸਤ ’ਚ ਲਿਆ, ICE ਏਜੰਟਾਂ ’ਤੇ ਪੈਪਰ ਸਪਰੇਅ ਕਰਨ ਦਾ ਦੋਸ਼ ਐਪਲ ਆਊਟੇਜ: ICloud, ਐਪ ਸਟੋਰ, ਐਪਲ ਪੇ, ਸੰਗੀਤ ਅਤੇ ਹੋਰ ਸੇਵਾਵਾਂ ਬੰਦ ਕਿਉਂ ਸਨ? ਗ੍ਰੈਨਾਈਟ ਬੇਅ ’ਚ ਬਣਨ ਵਾਲੇ ਗੁਰਦੁਆਰਾ ਸਾਹਿਬ ਦੇ ਬੋਰਡ ਨਾਲ ਚਾਰ ਵਾਰ ਤੋੜਫੋੜ, ਸ਼ੈਰਿਫ਼ ਨੇ ਮੰਗੀ ਲੋਕਾਂ ਦੀ ਮਦਦ ਰੂਸ ਵਿੱਚ ਵੱਡਾ ਹਵਾਈ ਹਾਦਸਾ: ਫੌਜੀ ਟਰਾਂਸਪੋਰਟ ਜਹਾਜ਼ ਹਾਦਸਾਗ੍ਰਸਤ ਅਮਰੀਕਾ ਦੀ ਸਭ ਤੋਂ ਗੁਪਤ ਸੁਰੱਖਿਆ ਸੰਚਾਰ ਪ੍ਰਣਾਲੀ ਠੱਪ ਫੋਰੈਂਸਿਕ ਮਾਹਿਰ ਨੇ ਐਪਸਟੀਨ ਦਾ ਕਤਲ ਹੋਣ ਦਾ ਜਤਾਇਆ ਖ਼ਦਸ਼ਾ ਲੰਡਨ ਵਿੱਚ ਸਿੱਖ ਦੀ ਮਾਲਕੀਅਤ ਵਾਲਾ ਭਾਰਤੀ ਰੈਸਟੋਰੈਂਟ ਵਿਵਾਦ ਦਾ ਕੇਂਦਰ ਬਣਿਆ ਕੈਲੀਫੋਰਨੀਆ ਦੀਆਂ ਫ੍ਰੀਵੇਅਜ਼ ’ਤੇ Waymo ਦੀਆਂ ਬਿਨਾਂ ਡਰਾਈਵਰ ਵਾਲੀਆਂ ਗੱਡੀਆਂ ’ਤੇ ਰੋਕ ਮੈਕਸੀਕੋ ਨੇ ਆਈਸ ਹਿਰਾਸਤ 'ਚ ਮੌਤਾਂ ਬਾਰੇ ਅਮਰੀਕੀ ਅਧਿਕਾਰੀਆਂ ਤੋਂ ਜਵਾਬ ਮੰਗਿਆ ਟਰੰਪ ਪ੍ਰਸ਼ਾਸਨ ਵੱਲੋਂ ਰੁਜ਼ਗਾਰ ਆਧਾਰਿਤ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੀ ਕਥਿਤ ਦੁਰਵਰਤੋਂ ਸੰਬੰਧੀ ਸਖ਼ਤੀ ਦੇ ਸੰਕੇਤ

ਫੋਰੈਂਸਿਕ ਮਾਹਿਰ ਨੇ ਐਪਸਟੀਨ ਦਾ ਕਤਲ ਹੋਣ ਦਾ ਜਤਾਇਆ ਖ਼ਦਸ਼ਾ

ਫੋਰੈਂਸਿਕ ਮਾਹਿਰ ਨੇ ਐਪਸਟੀਨ ਦਾ ਕਤਲ ਹੋਣ ਦਾ ਜਤਾਇਆ ਖ਼ਦਸ਼ਾ


Punjabi Pehchan / London

ਨਿਊ ਯੌਰਕ ਮੈਡੀਕਲ ਅਧਿਕਾਰੀ ਪੁਰਾਣੇ ਫ਼ੈਸਲੇ 'ਤੇ ਕਾਇਮ

ਐਪਸਟੀਨ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਵਿਵਾਦ ਬਰਕਰਾਰ ਹੈ

ਨਿਊ ਯੌਰਕ, 17 ਨਵੰਬਰ: ਅਮਰੀਕਾ ਦੇ ਬਦਨਾਮ ਕਾਰੋਬਾਰੀ ਜੈਫਰੀ ਐਪਸਟੀਨ ਦੀ ਜੇਲ੍ਹ ਵਿੱਚ ਹੋਈ ਮੌਤ ਨੂੰ ਲੈ ਕੇ ਇੱਕ ਵਾਰ ਫਿਰ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਫੋਰੈਂਸਿਕ ਮਾਹਿਰ ਮਾਈਕਲ ਫ੍ਰੀਮੈਨ ਨੇ ਦਾਅਵਾ ਕੀਤਾ ਹੈ ਕਿ ਐਪਸਟੀਨ ਦੀ ਮੌਤ ਖ਼ੁਦਕੁਸ਼ੀ ਦੀ ਬਜਾਏ ਕਤਲ ਹੋ ਸਕਦੀ ਹੈ। 

ਲੰਡਨ ਵਿੱਚ ਪੇਸ਼ ਕੀਤੀ ਗਈ ਆਪਣੀ ਖੋਜ ਦੌਰਾਨ ਫ੍ਰੀਮੈਨ ਅਤੇ ਉਨ੍ਹਾਂ ਦੇ ਸਾਥੀ ਮਾਹਿਰਾਂ ਨੇ ਐਪਸਟੀਨ ਦੀ ਪੋਸਟਮਾਰਟਮ ਰਿਪੋਰਟ ਅਤੇ ਤਸਵੀਰਾਂ ਦੀ ਜਾਂਚ ਦੇ ਆਧਾਰ 'ਤੇ ਕਿਹਾ ਕਿ ਸੱਟਾਂ ਦੇ ਨਿਸ਼ਾਨ ਪਿੱਛੋਂ ਗਲਾ ਘੁੱਟਣ ਅਤੇ ਸੰਘਰਸ਼ ਕੀਤੇ ਜਾਣ ਵੱਲ ਇਸ਼ਾਰਾ ਕਰਦੇ ਹਨ। 

ਉਨ੍ਹਾਂ ਮੁਤਾਬਕ ਫਾਂਸੀ ਲਗਾਉਣ ਦੇ ਦਾਅਵੇ ਦੀ ਪੁਸ਼ਟੀ ਕਰਨ ਵਾਲੇ ਸਬੂਤ ਨਹੀਂ ਮਿਲੇ। ਹਾਲਾਂਕਿ, ਨਿਊ ਯੌਰਕ ਦੇ ਮੁੱਖ ਮੈਡੀਕਲ ਜਾਂਚ ਅਧਿਕਾਰੀ ਦੇ ਦਫ਼ਤਰ ਨੇ ਆਪਣੇ ਪੁਰਾਣੇ ਫ਼ੈਸਲੇ 'ਤੇ ਕਾਇਮ ਰਹਿੰਦਿਆਂ ਕਿਹਾ ਹੈ ਕਿ ਐਪਸਟੀਨ ਦੀ ਮੌਤ ਫਾਹਾ ਲਗਾ ਕੇ ਖ਼ੁਦਕੁਸ਼ੀ ਕਰਨ ਕਾਰਨ ਹੋਈ ਸੀ। ਜ਼ਿਕਰਯੋਗ ਹੈ ਕਿ 10 ਅਗਸਤ 2019 ਨੂੰ ਐਪਸਟੀਨ ਨਿਊ ਯੌਰਕ ਦੀ ਜੇਲ੍ਹ ਵਿੱਚ ਆਪਣੀ ਕੋਠੜੀ ਵਿੱਚ ਮ੍ਰਿਤਕ ਮਿਲਿਆ ਸੀ। 

ਉਸ ਸਮੇਂ ਵਹ ਨਾਬਾਲਗ ਲੜਕੀਆਂ ਦੇ ਜਿਨਸੀ ਸ਼ੋਸ਼ਣ ਅਤੇ ਮਨੁੱਖੀ ਸਮਗਲਿੰਗ ਦੇ ਗੰਭੀਰ ਦੋਸ਼ਾਂ ਦਾ ਸਾਮ੍ਹਣਾ ਕਰ ਰਿਹਾ ਸੀ। ਇਸ ਮਾਮਲੇ ਦੀ ਨਵੀਂ ਜਾਂਚ ਕਰਨ ਵਾਲੇ ਮਾਹਿਰਾਂ ਦੇ ਨਤੀਜਿਆਂ ਦੀ ਹਾਲੇ ਸੁਤੰਤਰ ਮਾਹਿਰਾਂ ਵੱਲੋਂ ਸਮੀਖਿਆ ਨਹੀਂ ਹੋਈ ਹੈ। ਇਸ ਲਈ ਕਤਲ ਸਬੰਧੀ ਦਾਅਵਾ ਅਜੇ ਸਾਬਤ ਨਹੀਂ ਹੋਇਆ ਅਤੇ ਐਪਸਟੀਨ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਵਿਵਾਦ ਬਰਕਰਾਰ ਹੈ।
=========

Forensic Expert Raises Suspicion That Epstein Was Murdered


Sports/Health/Entertainmant

Advertise Here

Reach thousands of visitors daily. High-visibility premium placement.

Get Started
Latest