ਤਰਨਜੀਤ ਸਿੰਘ ਸੰਧੂ ਨੂੰ ਦਿੱਲੀ ਦੇ ਉਪ ਰਾਜਪਾਲ ਬਰਨ ਤੇ ਸਿਆਟਲ ਦੇ ਸਮੂਹ ਭਾਈਚਾਰੇ ਵਲੋਂ ਮੁਬਾਰਕਬਾਦ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਹਨ।
March 7, 2026
ਤਰਨਜੀਤ ਸਿੰਘ ਸੰਧੂ ਨੂੰ ਦਿੱਲੀ ਦੇ ਉਪ ਰਾਜਪਾਲ ਬਰਨ ਤੇ ਸਿਆਟਲ ਦੇ ਸਮੂਹ ਭਾਈਚਾਰੇ ਵਲੋਂ ਮੁਬਾਰਕਬਾਦ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਹਨ।
ਸਿਆਟਲ ਵਾਸ਼ਿੰਗਟਨ (ਗੁਰਪ੍ਰੀਤ ਸਿੰਘ ਧੰਜੂ ) ਭਾਰਤ ਦੇ ਮਾਣਯੋਗ ਸਾਬਕਾ ਰਾਜਦੂਤ Taranjit
Singh Sandhu ਦੀਆਂ ਨੇਕ, ਉੱਤਮ ਅਤੇ ਸਮਰਪਿਤ ਸੇਵਾਵਾਂ ਤੋਂ ਪੂਰਾ ਸੰਸਾਰ ਜਾਣੂ ਹੈ। ਉਨ੍ਹਾਂ ਦੀ
ਦੂਰਅੰਦੇਸ਼ੀ ਸੋਚ ਅਤੇ ਕਾਬਿਲ ਲੀਡਰਸ਼ਿਪ ਨੇ ਵਿਦੇਸ਼ੀ ਧਰਤੀ, ਖ਼ਾਸ
ਕਰਕੇ ਅਮਰੀਕਾ ਵਿੱਚ ਭਾਰਤ ਦੀ ਸਾਖ ਨੂੰ ਹੋਰ ਮਜ਼ਬੂਤ ਕੀਤਾ ਅਤੇ ਦੇਸ਼ ਦਾ ਨਾਂ ਉੱਚਾ ਕੀਤਾ ਹੈ।
ਭਾਰਤ ਸਰਕਾਰ ਵੱਲੋਂ ਉਨ੍ਹਾਂ ਦੀ ਯੋਗਤਾ ਅਤੇ ਲੰਬੇ ਤਜਰਬੇ ਨੂੰ ਦੇਖਦੇ ਹੋਏ ਹੁਣ
ਉਨ੍ਹਾਂ ਨੂੰ ਦਿੱਲੀ ਦੇ ਉਪ ਰਾਜਪਾਲ ਦੇ ਤੌਰ ‘ਤੇ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਉਨ੍ਹਾਂ
ਦੀ ਲੰਬੇ ਸਮੇਂ ਦੀ ਨਿਸ਼ਕਾਮ ਸੇਵਾ ਅਤੇ ਕਾਬਲੀਅਤ ਦੀ ਵੱਡੀ ਮਾਣਯੋਗ ਪਹਿਚਾਣ ਮੰਨੀ ਜਾ ਰਹੀ ਹੈ।
ਉਮੀਦ ਜਤਾਈ ਜਾ ਰਹੀ ਹੈ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਵੀ ਉੱਚੀ ਇਮਾਨਦਾਰੀ ਅਤੇ
ਦੂਰਦਰਸ਼ੀ ਸੋਚ ਨਾਲ ਨਿਭਾਉਂਦੇ ਹੋਏ ਭਾਰਤ ਦੇ ਨਾਲ-ਨਾਲ ਪੰਜਾਬ ਅਤੇ ਸਿੱਖ ਕੌਮ ਦਾ ਨਾਂ ਵੀ ਹੋਰ
ਰੌਸ਼ਨ ਕਰਨਗੇ।
ਇਸ ਮੌਕੇ ਸਿਆਟਲ ਦੇ ਸਮੂਹ
ਭਾਈਚਾਰੇ ਵਲੋਂ ਉਨਾਂ ਨੂੰ ਦਿਲੋ ਮੁਬਾਰਕਬਾਦ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਹਨ।
Taranjit Singh Sandhu
Recommended Posts
Latest
@Punjabi Pehchan
@Punjabi Pehchan
@Punjabi Pehchan
@Punjabi Pehchan
@Punjabi Pehchan
@Punjabi Pehchan
@Punjabi Pehchan
@Punjabi Pehchan
@Punjabi Pehchan
@Punjabi Pehchan
The News Feed
Most Visited Stories