ਅਮਰੀਕਾ ’ਚ ਦੋ ਦੋਸ਼ੀਆਂ ਨੂੰ ਅੱਜ ਦਿੱਤੀ ਜਾਵੇਗੀ ਮੌਤ ਦੀ ਸਜ਼ਾ
November 13, 2026 / national
Punjabi Pehchan /
Oklohama,Texas
ਤਿੰਨ ਬੱਚਿਆਂ ਦਾ ਕਤਲ ਕਰਨ ਵਾਲਾ ਪਿਤਾ ਵੀ ਸ਼ਾਮਲ
ਅਮਰੀਕਾ ਵਿੱਚ ਲਗਾਤਾਰ ਦੂਜੇ ਸਾਲ 40 ਤੋਂ ਵੱਧ ਮੌਤ ਦੀਆਂ ਸਜ਼ਾਵਾਂ ਲਾਗੂ ਹੋਣ ਦੀ ਸੰਭਾਵਨਾ ਹੈ।
ਮੈਕਐਲਿਸਟਰ, 12 ਨਵੰਬਰ ਅਮਰੀਕਾ ਦੇ ਓਕਲਾਹੋਮਾ ਅਤੇ ਟੈਕਸਾਸ ਸੂਬਿਆਂ ਵਿੱਚ ਵੀਰਵਾਰ ਨੂੰ ਦੋ ਦੋਸ਼ੀਆਂ ਨੂੰ ਜ਼ਹਿਰੀਲਾ ਟੀਕਾ ਲਗਾ ਕੇ ਮੌਤ ਦੀ ਸਜ਼ਾ ਦਿੱਤੀ ਜਾਣੀ ਤੈਅ ਕੀਤੀ ਗਈ ਹੈ। ਇਨ੍ਹਾਂ ਵਿੱਚ 46 ਸਾਲਾ ਜੌਨ ਐਲਨ ਰੂਬੀਓ ਵੀ ਸ਼ਾਮਲ ਹੈ, ਜਿਸ ਨੂੰ 2003 ਵਿੱਚ ਤਿੰਨ ਛੋਟੇ ਬੱਚਿਆਂ ਦੇ ਕਤਲ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ।
ਬੱਚਿਆਂ ਵਿੱਚ ਦੋ ਮਹੀਨੇ ਦੀ ਬੱਚੀ ਵੀ ਸ਼ਾਮਲ ਸੀ। ਦੂਜੇ ਪਾਸੇ, ਓਕਲਾਹੋਮਾ ਵਿੱਚ 73 ਸਾਲਾ ਜੇਮਜ਼ ਪਾਵਟ ਨੂੰ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਦਿੱਤੀ ਜਾਣੀ ਸੀ। ਸਰਕਾਰੀ ਵਕੀਲਾਂ ਮੁਤਾਬਕ ਉਸ ਨੇ ਇਹ ਕਤਲ ਆਪਣੀ ਪ੍ਰੇਮਿਕਾ ਨਾਲ ਮਿਲ ਕੇ ਸਾਜ਼ਿਸ਼ ਤਹਿਤ ਕੀਤਾ ਸੀ। ਇਸ ਮਾਮਲੇ ਵਿੱਚ ਉਸ ਦੀ ਸਾਥਣ ਬ੍ਰੈਂਡਾ ਐਂਡਰਿਊ ਨੂੰ ਵੀ ਮੌਤ ਦੀ ਸਜ਼ਾ ਸੁਣਾਈ ਗਈ ਸੀ।
ਅਮਰੀਕਾ ਵਿੱਚ ਲਗਾਤਾਰ ਦੂਜੇ ਸਾਲ 40 ਤੋਂ ਵੱਧ ਮੌਤ ਦੀਆਂ ਸਜ਼ਾਵਾਂ ਲਾਗੂ ਹੋਣ ਦੀ ਸੰਭਾਵਨਾ ਹੈ। ਮੌਤ ਦੀ ਸਜ਼ਾ ਨੂੰ ਲੈ ਕੇ ਦੇਸ਼ ਵਿੱਚ ਮੁੜ ਚਰਚਾ ਤੇਜ਼ ਹੋ ਗਈ ਹੈ।
Two Convicts Will Be Executed In The US Today