ਲੈਂਗਲੀ ਵਿੱਚ ਡਰਾਈਵਿੰਗ ਇੰਸਟਰਕਟਰ ਨਾਲ ਕਥਿਤ ਕੁੱਟਮਾਰ ਕਰਨ ਵਾਲੀ ਔਰਤ ਗ੍ਰਿਫ਼ਤਾਰ
October 23, 2026 / canada
Punjabi Pehchan /
Langley,BC
ਲੈਂਗਲੀ, ਬ੍ਰਿਟਿਸ਼ ਕੋਲੰਬੀਆ: ਡਰਾਈਵਿੰਗ ਇੰਸਟਰਕਟਰ ਨਾਲ ਕਥਿਤ ਕੁੱਟਮਾਰ ਅਤੇ ਉਸ ਖ਼ਿਲਾਫ਼ ਨਸਲੀ ਟਿੱਪਣੀਆਂ ਕਰਨ ਦੀ ਵੀਡੀਓ ਵਾਇਰਲ ਹੋਣ ਵਾਲੇ ਮਾਮਲੇ ਵਿੱਚ ਪੁਲੀਸ ਨੇ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਨਸਲੀ ਟਿੱਪਣੀਆਂ ਬਾਰੇ ਜਾਣਕਾਰੀ ਰੈੱਡ ਐੱਫਐੱਮ ਵੈਨਕੂਵਰ ਦੇ ਪੱਤਰਕਾਰ ਪ੍ਰਤੀਕ ਮਾਹਲ ਦੀ ਰਿਪੋਰਟ ਵਿੱਚ ਦਿੱਤੀ ਗਈ ਹੈ।
ਲੈਂਗਲੀ ਆਰਸੀਐੱਮਪੀ ਮੁਤਾਬਕ, 21 ਅਕਤੂਬਰ ਨੂੰ ਸਵੇਰੇ ਕਰੀਬ 9 ਵਜੇ 207 ਸਟਰੀਟ ਦੇ 4800 ਬਲਾਕ ਦੀ ਪਾਰਕਿੰਗ ਲਾਟ ਵਿੱਚ ਹਮਲੇ ਦੀ ਸੂਚਨਾ ਮਿਲੀ ਸੀ। ਮੌਕੇ ’ਤੇ ਪਹੁੰਚੇ ਅਧਿਕਾਰੀਆਂ ਨੇ ਇੰਸਟਰਕਟਰ ਨਾਲ ਕਥਿਤ ਕੁੱਟਮਾਰ ਦੇ ਸਬੰਧ ਵਿੱਚ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ। ਇੰਸਟਰਕਟਰ ਉੱਥੇ ਗੱਡੀ ਚਲਾਉਣ ਦੀ ਸਿਖਲਾਈ ਦੇ ਰਿਹਾ ਸੀ।
ਪੁਲੀਸ ਨੇ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਜਾਰੀ ਹੋਣ ਦੀ ਪੁਸ਼ਟੀ ਕੀਤੀ ਹੈ। ਗਵਾਹਾਂ ਨੂੰ ਲੈਂਗਲੀ ਆਰਸੀਐੱਮਪੀ ਨਾਲ ਸੰਪਰਕ ਕਰਕੇ ਮਾਮਲਾ ਨੰਬਰ 26-33543 ਦੱਸਣ ਦੀ ਅਪੀਲ ਕੀਤੀ ਗਈ ਹੈ।
Langley Driving Instructor Assault Langley Woman Arrested Racist Remarks Langley RCMP BC News Canada Punjabi News Punjabi Pehchan