9.13 ਲੱਖ ਤੋਂ ਵੱਧ ਨਿਊਜ਼ੀਲੈਂਡ ਵਾਸੀਆਂ ਨੇ ਪਾਈ ਅਗਾਊਂ ਵੋਟ 77,500 ਨੌਜਵਾਨਾਂ ਨੇ ਛੱਡਿਆ ਨਿਊਜ਼ੀਲੈਂਡ ਓਨਟਾਰੀਓ ਸੜਕ ਹਾਦਸੇ ਵਿੱਚ ਚਾਰ ਨੌਜਵਾਨਾਂ ਦੀ ਮੌਤ, ਦੋ ਕੁੜੀਆਂ ਜ਼ਖ਼ਮੀ ਕੈਨੇਡਾ 'ਚ 11 ਸਾਲਾ ਬੱਚੇ ਦੇ ਕਤਲ ਮਾਮਲੇ 'ਚ ਦੋ ਖ਼ਿਲਾਫ਼ ਦੋਸ਼ ਤੈਅ ਯੂਬਾ ਸਿਟੀ ਨਗਰ ਕੀਰਤਨ ਦੇ ਦੌਰਾਨ ਗੋਲੀਬਾਰੀ ਤੇ ਚਾਕੂਬਾਜ਼ੀ ਦੀਆਂ 2 ਘਟਨਾਵਾਂ ਜਾਂਚ ਜਾਰੀ; ਸੈਕਰਾਮੈਂਟੋ ਦਾ ਨੌਜਵਾਨ ਗ੍ਰਿਫ਼ਤਾਰ ਯੂਬਾ ਸਿਟੀ ਨਗਰ ਕੀਰਤਨ ’ਚ ਜੁੜੀਆਂ ਸੰਗਤਾਂ, ਥਾਂ-ਥਾਂ ਲੱਗੇ ਗੁਰੂ ਕੇ ਲੰਗਰ ਦੋਹਾ ਜਾਂ ਇਸਤਾਂਬੁਲ ਵਿੱਚ ਜਲਦ ਹੋ ਸਕਦੀ ਹੈ ਅਮਰੀਕਾ-ਈਰਾਨ ਬੈਠਕ ਕ੍ਰਿਸ ਹਿਪਕਿਨਜ਼ ਨੇ ਟਾਕਾਨੀਨੀ ਗੁਰਦੁਆਰਾ ਸਾਹਿਬ ਵਿਖੇ ਸਿੱਖ ਤੇ ਪ੍ਰਵਾਸੀ ਭਾਈਚਾਰੇ ਨਾਲ ਕੀਤੀ ਮੁਲਾਕਾਤ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਵਿੱਚ ਭਾਰਤ ਨੇ ਮਲੇਸ਼ੀਆ ਨੂੰ 4-2 ਨਾਲ ਹਰਾਇਆ, ਈਰਾਨ ’ਤੇ ਨਵੇਂ ਹਮਲੇ ਦੀ ਤਿਆਰੀ? ਟਰੰਪ ਨੇ ਨੇਤਨਯਾਹੂ ਨਾਲ ਕੀਤੀ ਫੋਨ ’ਤੇ ਗੱਲ

ਓਨਟਾਰੀਓ ਸੜਕ ਹਾਦਸੇ ਵਿੱਚ ਚਾਰ ਨੌਜਵਾਨਾਂ ਦੀ ਮੌਤ, ਦੋ ਕੁੜੀਆਂ ਜ਼ਖ਼ਮੀ

ਓਨਟਾਰੀਓ ਸੜਕ ਹਾਦਸੇ ਵਿੱਚ ਚਾਰ ਨੌਜਵਾਨਾਂ ਦੀ ਮੌਤ, ਦੋ ਕੁੜੀਆਂ ਜ਼ਖ਼ਮੀ


Punjabi Pehchan / ਓਨਟਾਰੀਓ: Canada

ਇਹ ਹਾਦਸਾ ਰਾਤ ਕਰੀਬ 1:35 ਵਜੇ ਵਾਟਸਨ ਰੋਡ ਸਾਊਥ 'ਤੇ ਵਾਪਰਿਆ

ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ

ਓਨਟਾਰੀਓ ਦੇ ਪੁਸਲਿੰਚ ਇਲਾਕੇ ਵਿੱਚ ਸ਼ਨਿੱਚਰਵਾਰ ਤੜਕਸਾਰ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਕੁੜੀਆਂ ਜ਼ਖ਼ਮੀ ਹੋ ਗਈਆਂ। ਇਹ ਹਾਦਸਾ ਰਾਤ ਕਰੀਬ 1:35 ਵਜੇ ਵਾਟਸਨ ਰੋਡ ਸਾਊਥ 'ਤੇ ਵਾਪਰਿਆ। 

ਪੁਲਿਸ ਮੁਤਾਬਕ ਛੇ ਸਵਾਰੀਆਂ ਵਾਲੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੀ ਸੁਰੱਖਿਆ ਰੇਲਿੰਗ ਤੋੜਦੀ ਹੋਈ ਹੇਠਾਂ ਖੱਡ ਵਿੱਚ ਜਾ ਡਿੱਗੀ। ਹਾਦਸੇ ਵਿੱਚ ਮਿਸੀਸਾਗਾ ਦੇ 19 ਸਾਲਾ ਨੌਜਵਾਨ, ਬਰੈਂਪਟਨ ਦੇ 19 ਸਾਲਾ ਨੌਜਵਾਨ, ਮਿਸੀਸਾਗਾ ਦੀ 17 ਸਾਲਾ ਕੁੜੀ ਅਤੇ ਮਿਲਟਨ ਦੀ 15 ਸਾਲਾ ਕੁੜੀ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਇਸ ਹਾਦਸੇ ਵਿੱਚ ਜ਼ਖ਼ਮੀ ਹੋਈਆਂ ਦੋ ਹੋਰ ਕੁੜੀਆਂ ਵਿੱਚੋਂ 17 ਸਾਲਾ ਕੁੜੀ ਦੀ ਹਾਲਤ ਗੰਭੀਰ ਹੈ ਅਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਦਕਿ 16 ਸਾਲਾ ਕੁੜੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। 

ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਵਿੱਚ ਤੇਜ਼ ਰਫ਼ਤਾਰ, ਸੀਟ ਬੈਲਟਾਂ ਦੀ ਵਰਤੋਂ ਅਤੇ ਕਾਰ ਵਿੱਚ ਸਵਾਰੀਆਂ ਦੀ ਗਿਣਤੀ ਵਰਗੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ। 

ਪੁਲਿਸ ਅਨੁਸਾਰ ਕਾਰ ਵਿੱਚ ਸਵਾਰ ਛੇ ਲੋਕਾਂ ਲਈ ਲੋੜੀਂਦੀਆਂ ਸੀਟ ਬੈਲਟਾਂ ਹੋਣ ਬਾਰੇ ਵੀ ਸ਼ੱਕ ਹੈ। ਪੁਲਿਸ ਨੇ ਘਟਨਾ ਨੂੰ ਬੇਹੱਦ ਦੁਖਦਾਈ ਦੱਸਦਿਆਂ ਕਿਹਾ ਕਿ ਜਾਂਚ ਅਜੇ ਜਾਰੀ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਸਬੂਤਾਂ ਦੇ ਆਧਾਰ 'ਤੇ ਲਗਾਇਆ ਜਾਵੇਗਾ।

Four Young People Killed In Ontario Road Accident Two Girls Injured


Sports/Health/Entertainmant

Advertise Here

Reach thousands of visitors daily. High-visibility premium placement.

Get Started
Latest