ਕੈਨੇਡਾ 'ਚ 11 ਸਾਲਾ ਬੱਚੇ ਦੇ ਕਤਲ ਮਾਮਲੇ 'ਚ ਦੋ ਖ਼ਿਲਾਫ਼ ਦੋਸ਼ ਤੈਅ
November 3, 2026 / canada
Punjabi Pehchan /
ਬ੍ਰਿਟਿਸ਼ ਕੋਲੰਬੀਆ: ਕੈਨੇਡਾ
ਬ੍ਰਿਟਿਸ਼ ਕੋਲੰਬੀਆ ਵਿੱਚ ਪਿਛਲੇ ਸਾਲ ਲਾਪਤਾ ਹੋਏ 11 ਸਾਲਾ ਬੱਚੇ ਕਾਈ ਪਾਵਲੋਵਿਚ ਦੇ ਮਾਮਲੇ ਵਿੱਚ ਪੁਲਿਸ ਨੇ ਉਸ ਦੇ ਅਵਸ਼ੇਸ਼ ਬਰਾਮਦ ਕਰਨ ਦੀ ਪੁਸ਼ਟੀ ਕੀਤੀ ਹੈ। ਇਸ ਮਾਮਲੇ ਵਿੱਚ ਦੋ ਵਿਅਕਤੀਆਂ ਖ਼ਿਲਾਫ਼ ਅਪਰਾਧਿਕ ਦੋਸ਼ ਲਗਾਏ ਗਏ ਹਨ।
ਬਰਨਬੀ ਸ਼ਹਿਰ ਦੇ ਰਹਿਣ ਵਾਲੇ 51 ਸਾਲਾ ਬ੍ਰਾਂਕੋ ਬਿਜੈਲਿਕ ਖ਼ਿਲਾਫ਼ ਦੂਜੇ ਦਰਜੇ ਦੇ ਕਤਲ ਅਤੇ ਮਨੁੱਖੀ ਅਵਸ਼ੇਸ਼ਾਂ ਦੀ ਬੇਅਦਬੀ ਦੇ ਦੋਸ਼ ਲਗਾਏ ਗਏ ਹਨ, ਜਦਕਿ 46 ਸਾਲਾ ਸਾਰਾ ਬਿਜੈਲਿਕ ਖ਼ਿਲਾਫ਼ ਗੈਰ-ਇਰਾਦਤਨ ਕਤਲ ਦਾ ਦੋਸ਼ ਲਗਾਇਆ ਗਿਆ ਹੈ।
ਪੁਲਿਸ ਮੁਤਾਬਕ ਦੋਵੇਂ ਮੁਲਜ਼ਮ ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰ ਹਨ। ਕਾਈ ਸਤੰਬਰ 2025 ਵਿੱਚ ਲਾਪਤਾ ਹੋਇਆ ਸੀ। ਜਾਂਚ ਦੀ ਜ਼ਿੰਮੇਵਾਰੀ ਜੂਨ ਵਿੱਚ ਕਤਲ ਮਾਮਲਿਆਂ ਦੀ ਵਿਸ਼ੇਸ਼ ਜਾਂਚ ਟੀਮ ਨੇ ਸੰਭਾਲੀ ਸੀ। ਪੁਲਿਸ ਨੇ ਦੱਸਿਆ ਕਿ ਕਥਿਤ ਅਪਰਾਧ ਬੱਚੇ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਹੋਣ ਤੋਂ ਪਹਿਲਾਂ ਹੀ ਵਾਪਰਿਆ ਸੀ। ਮਾਮਲੇ ਨਾਲ ਜੁੜੇ ਕਈ ਵੇਰਵਿਆਂ 'ਤੇ ਅਦਾਲਤੀ ਪਾਬੰਦੀ ਲੱਗੀ ਹੋਈ ਹੈ।
Charges Framed Against Two Individuals In The Murder Case Of An 11 year old Child In Canada