ਪੰਜਾਬੀ ਡਾਇਸਪੋਰਾ ਨੇ 15 ਜੇਤੂਆਂ ਨਾਲ ਆਪਣੀ ਛਾਪ ਛੱਡੀ ਪੀਵੀ ਸਿੰਧੂ ਫਰੈਂਚ ਓਪਨ ਵਿੱਚ ਐਨ ਸੇ-ਯੰਗ ਤੋਂ ਹਾਰ ਤੋਂ ਬਾਅਦ ਉਪ-ਜੇਤੂ ਰਹੀ ਮੋਗਾ ਵਿੱਚ ਦੋ ਚਚੇਰੇ ਭਰਾਵਾਂ ਦੀ ਗੋਲੀ ਮਾਰ ਕੇ ਹੱਤਿਆ ਫਗਵਾੜਾ ਦੇ ਜਾਇਦਾਦ ਡੀਲਰ ਨੂੰ ਲਾਰੈਂਸ ਬਿਸ਼ਨੋਈ ਗੈਂਗ ਤੋਂ 10 ਕਰੋੜ ਰੁਪਏ ਦੀ ਫਿਰੌਤੀ ਦੀ ਧਮਕੀ ਬ੍ਰਾਜ਼ੀਲ ਦੇ ਖੱਬੇ-ਪੱਖੀ ਰਾਸ਼ਟਰਪਤੀ ਲੂਲਾ ਦਾ ਸਿਲਵਾ ਚੌਥੀ ਵਾਰ ਚੁਣੇ ਗਏ ਯੁਵਕ ਦੀ ਸੰਦਿਗਧ ਹਾਲਾਤਾਂ ਵਿੱਚ ਮੌਤ: ਨਸ਼ੇ ਦੀ ਓਵਰਡੋਜ਼ ਦੀ ਚਰਚਾ ਨੇਪਾਲੀ ਕੁੱਕ ਲੱਖਾਂ ਦੇ ਗਹਿਣੇ-ਸਾਮਾਨ ਲੈ ਕੇ ਫਰਾਰ ਪੂਰਵ ਕਾਂਗਰਸ MLA ਆਵਲਾ ਅਕਾਲੀ ਦਲ ਵਿੱਚ ਸ਼ਾਮਲ ਕੈਲੀਫੋਰਨੀਆ ‘ਚ ਪੀਜ਼ਾ ਰੈਸਟੋਰੈਂਟ ਤੋਂ ਨਸ਼ੀਲਾ ਪਦਾਰਥ ਵੇਚਣ ਦੇ ਦੋਸ਼ ਹੇਠ ਭਾਰਤੀ ਨਾਗਰਿਕ ‘ਤੇ ਕੇਸ ਅੰਮ੍ਰਿਤਸਰ ਆਈ ਪਹਿਲੀ ਡਿਪੋਰਟੇਸ਼ਨ ਉਡਾਣ ਤੋਂ ਬਾਅਦ ਡੰਕੀ ਰੂਟ ਨੈੱਟਵਰਕ ‘ਤੇ ਕਾਰਵਾਈ ਤੇਜ਼

ਲੁਟੇਰੇ ਵੀ ਹੋਏ ਹਾਈਟੈਕ! ਵਾਰਦਾਤ ਲਈ ਬਣਾਇਆ ‘ਵਟਸਐਪ’ ਗਰੁੱਪ, ਡਾਕਟਰ ਦੀ ਲੁੱਟ ਮਾਮਲੇ ’ਚ ਵੱਡਾ ਖ਼ੁਲਾਸਾ

ਲੁਟੇਰੇ ਵੀ ਹੋਏ ਹਾਈਟੈਕ! ਵਾਰਦਾਤ ਲਈ ਬਣਾਇਆ ‘ਵਟਸਐਪ’ ਗਰੁੱਪ, ਡਾਕਟਰ ਦ


ਲੁਟੇਰੇ ਵੀ ਹੋਏ ਹਾਈਟੈਕ! ਵਾਰਦਾਤ ਲਈ ਬਣਾਇਆ ‘ਵਟਸਐਪ’ ਗਰੁੱਪ, ਡਾਕਟਰ ਦੀ ਲੁੱਟ ਮਾਮਲੇ ’ਚ ਵੱਡਾ ਖ਼ੁਲਾਸਾ

ਜਗਰਾਓਂ ਵਿਚ ਡਾਕਟਰ ਨੂੰ ਲੁੱਟਣ ਤੋਂ ਪਹਿਲਾਂ ਵਾਰਦਾਤ ਨੂੰ ਅੰਜਾਮ ਦੇਣ ਲਈ ਲੁਟੇਰਿਆਂ ਵੱਲੋਂ ਵਟਸਐਪ ਗਰੁੱਪ ਬਣਾਇਆ ਗਿਆ। ਹਾਈਟੈਕ ਹੋਣ ਲਈ ਇਸ ਗੈਂਗ ਵੱਲੋਂ ਬਣਾਇਆ ਗਿਆ ਇਹ ਵਟਸਐਪ ਗਰੁੱਪ ਪੁਲਿਸ ਲਈ ਸਾਰਿਆਂ ਨੂੰ ਅਦਾਲਤ ਵਿਚ ਸਜ਼ਾ ਦਿਵਾਉਣ ਲਈ ਵੱਡਾ ਸਬੂਤ ਬਣ ਗਿਆ ਹੈ। ਜਗਰਾਓਂ ਦੇ ਐਸਐਸਪੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਦਾ ਸ਼ਿਕਾਰ ਹੋਏ ਡਾ. ਵਿਜੇ ਕੁਮਾਰ ਚੋਪੜਾ ਦੀ ਨੂੰਹ ਹੀ ਇਸ ਵਾਰਦਾਤ ਦੀ ਸਾਜਿਸ਼ਕਰਤਾ ਨਿਕਲੀ। ਉਸ ਵੱਲੋਂ ਪਹਿਲਾਂ ਤੋਂ ਜਾਣਦੇ ਇੱਕ ਨੌਜਵਾਨ ਜਿਸ ਦੀ ਗ੍ਰਿਫ਼ਤਾਰੀ ਬਾਕੀ ਹੈ, ਨੂੰ ਇਸ ਲੁੱਟ ਲਈ ਤਿਆਰ ਕੀਤਾ ਗਿਆ। ਜਿਸ ਨੇ ਪਿੰਡ ਲੀਲਾਂ ਮੇਘ ਸਿੰਘ ਦੀ ਪਵਨਪ੍ਰੀਤ ਕੌਰ ਉਰਫ ਕਿਰਨ ਨੂੰ ਇਸ ਦੇ ਲਈ ਤਿਆਰ ਕੀਤਾ ਗਿਆ, ਕਿਉਂਕਿ ਪਵਨਪ੍ਰੀਤ ਕੌਰ ਖ਼ਿਲਾਫ਼ ਪਹਿਲਾਂ ਵੀ ਥਾਣਾ ਮਟੋਰ ਅਤੇ ਥਾਣਾ ਸੁਹਾਣਾ ਵਿਖੇ ਮੁਕੱਦਮੇ ਦਰਜ ਹਨ। ਉਸ ਨੇ ਬਾਕੀ ਸਾਥੀਆਂ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦੇਣ ਲਈ ਪਲੈਨਿੰਗ ਬਣਾਈ ਅਤੇ ਵਟਸਐਪ ਗਰੁੱਪ ਬਣਾਇਆ। ਜਿਸ ਵਿਚ ਵਾਰਦਾਤ ਲਈ ਪਲੈਨਿੰਗ ਨੂੰ ਸਿਰੇ ਚਾੜਨ ਲਈ ਚੈਟ ਕਰਦੇ ਸਨ। ਪਵਨਪ੍ਰੀਤ ਕੌਰ ਨੇ ਇਸ ਵਿਚ ਆਪਣੀ ਮਾਂ ਬੇਅੰਤ ਕੌਰ ਨੂੰ ਦੋ ਦਿਨ ਪਹਿਲਾਂ ਡਾਕਟਰ ਦੇ ਮਰੀਜ਼ ਬਣਾ ਕੇ ਰੇਕੀ ਕਰਨ ਲਈ ਭੇਜਿਆ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਭੱਜਣ ਲਈ ਆਪਣੇ ਪਿਤਾ ਬਲਵੰਤ ਸਿੰਘ ਨੂੰ ਵੀ ਸ਼ਾਮਲ ਕੀਤਾ ਤਾਂ ਕਿ ਲੁੱਟ ਦਾ ਵੱਡਾ ਹਿੱਸਾ ਉਨ੍ਹਾਂ ਨੂੰ ਮਿਲੇ।
ਗਏ ਤਾਂ ਕਰੋੜਪਤੀ ਬਣਨ ਸੀ ਪਰ ਮਿਲਿਆ ...
ਜਗਰਾਓਂ ਪੁਲਿਸ ਅਨੁਸਾਰ ਲੁੱਟ ਦਾ ਸ਼ਿਕਾਰ ਹੋਏ ਡਾ. ਵਿਜੇ ਕੁਮਾਰ ਚੋਪੜਾ ਦੀ ਨੂੰਹ ਵੱਲੋਂ ਉਕਤ ਗੈਂਗ ਨੂੰ ਡਾਕਟਰ ਕੋਲ ਕਰੋੜਾਂ ਰੁਪਏ ਦੀ ਨਕਦੀ ਅਤੇ ਗਹਿਣਿਆਂ ਦਾ ਸੁਪਨਾ ਦਿਖਾਇਆ ਸੀ। ਕਰੋੜਪਤੀ ਬਣਣ ਦਾ ਸੁਪਨਾ ਲੈ ਕੇ ਸਾਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਪਰ ਲੁੱਟ ਸਮੇਂ ਮਿਲੇ ਕਰੀਬ ਡੇਢ-ਦੋ ਲੱਖ ਹੀ।

Moga Loot Update


Sports/Health/Entertainmant

Advertise Here

Reach thousands of visitors daily. High-visibility premium placement.

Get Started
Latest