ਵਿਧਾਨ ਸਭਾ 'ਚ ਗੂੰਜਿਆ ਈ-20 ਪੈਟਰੋਲ ਦਾ ਮੁੱਦਾ, ਮਾਨ ਨੇ ਕੇਂਦਰ ਦੀ ਨੀਤੀ 'ਤੇ ਚੁੱਕੇ ਸਵਾਲ
August 5, 2026
ਵਿਧਾਨ ਸਭਾ 'ਚ ਗੂੰਜਿਆ ਈ-20 ਪੈਟਰੋਲ ਦਾ ਮੁੱਦਾ, ਮਾਨ ਨੇ ਕੇਂਦਰ ਦੀ ਨੀਤੀ 'ਤੇ ਚੁੱਕੇ ਸਵਾਲ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਈ-20 ਈਥਾਨੌਲ-ਮਿਸ਼ਰਤ
ਪੈਟਰੋਲ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੋਸ਼ ਲਾਇਆ ਕਿ
ਕੇਂਦਰ ਸਰਕਾਰ ਨੇ ਬਿਨਾਂ ਲੋੜੀਂਦੇ ਵਿਗਿਆਨਕ ਅਧਿਐਨ ਦੇ ਈ-20 ਪੈਟਰੋਲ
ਨੂੰ ਲਾਗੂ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਸੰਸਦ ਵਿੱਚ ਵੀ ਮੰਨਿਆ ਹੈ ਕਿ ਈ-20 ਨਾਲ
ਵਾਹਨਾਂ ਦੀ ਮਾਈਲੇਜ ਘਟਦੀ ਹੈ। ਮਾਨ ਨੇ ਦਾਅਵਾ ਕੀਤਾ ਕਿ ਇਸ ਨਾਲ ਆਮ ਲੋਕਾਂ 'ਤੇ ਵਾਧੂ
ਆਰਥਿਕ ਬੋਝ ਪੈ ਰਿਹਾ ਹੈ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਅਮਰੀਕਾ ਨਾਲ ਵਪਾਰਕ ਸਮਝੌਤੇ ਦੇ
ਤਹਿਤ ਭਾਰਤ ਵੱਡੇ ਪੱਧਰ 'ਤੇ ਈਥਾਨੌਲ ਦਰਾਮਦ ਕਰੇਗਾ। ਪੰਜਾਬ ਵਿਧਾਨ ਸਭਾ ਨੇ ਮਤਾ ਪਾਸ ਕਰਕੇ ਕੇਂਦਰ ਸਰਕਾਰ
ਤੋਂ ਪੈਟਰੋਲ ਪੰਪਾਂ 'ਤੇ ਸ਼ੁੱਧ ਪੈਟਰੋਲ ਅਤੇ ਈ-20 ਦੋਵੇਂ ਉਪਲਬਧ ਕਰਵਾਉਣ ਦੀ ਮੰਗ ਕੀਤੀ। ਨਾਲ ਹੀ ਈ-20
ਦੀ ਕੀਮਤ ਘਟਾਉਣ ਅਤੇ ਖਪਤਕਾਰਾਂ ਨੂੰ ਆਪਣੀ ਪਸੰਦ ਦਾ ਇੰਧਨ ਚੁਣਨ ਦਾ ਹੱਕ ਦੇਣ ਦੀ
ਵੀ ਅਪੀਲ ਕੀਤੀ ਗਈ। ਮਾਨ ਨੇ ਕਿਹਾ ਕਿ ਇਸ ਸਬੰਧੀ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਨੂੰ ਪੱਤਰ
ਵੀ ਭੇਜਿਆ ਜਾਵੇਗਾ।
Centre Should Offer Consumers
Recommended Posts
Religious
@Punjabi Pehchan
@Punjabi Pehchan
@Punjabi Pehchan
Latest
Most Visited Stories