ਸਪੋਕੇਨ ਦੇ ਜੰਗਲੀ ਅੱਗਾਂ ਨੇ ਮਚਾਈ ਤਬਾਹੀ, ਪੂਰਬੀ ਵਾਸ਼ਿੰਗਟਨ ਧੂੰਏਂ ਦੀ ਚਾਦਰ ਹੇਠ, 60 ਹਜ਼ਾਰ ਤੋਂ ਵੱਧ ਲੋਕ ਬੇਘਰ, 700 ਤੋਂ ਵੱਧ ਢਾਂਚੇ ਸੜ ਕੇ ਸੁਆਹ    ਸਪੋਕੇਨ ਦੀ ‘ਓਲਡ ਟ੍ਰੇਲਜ਼’ ਜੰਗਲੀ ਅੱਗ ਮਾਮਲੇ ਵਿੱਚ ਸ਼ੱਕੀ ਗ੍ਰਿਫ਼ਤਾਰ    ਮੋਰਿੰਡਾ ਨੇੜੇ ਅੰਮ੍ਰਿਤਪਾਲ ਸਿੰਘ ਕੇਸ ਦੇ ਗਵਾਹ ’ਤੇ ਗੋਲੀਬਾਰੀ    ਈ-20 ਪੈਟਰੋਲ ਦੇ ਵਿਰੋਧ 'ਚ ਕੇਜਰੀਵਾਲ ਦਾ ਮਾਰਚ, ਪ੍ਰਧਾਨ ਮੰਤਰੀ ਨੂੰ ਮਿਲਣ ਤੋਂ ਪਹਿਲਾਂ ਹੀ ਪੁਲਿਸ ਨੇ ਰੋਕਿਆ    ਤਨਖਾਹ ਕਮਿਸ਼ਨ ਬਕਾਏ ਵਿਵਾਦ, ਸੁਪਰੀਮ ਕੋਰਟ ਜਾਣ ਦੀ ਤਿਆਰੀ 'ਚ ਪੰਜਾਬ ਸਰਕਾਰ    ਵਿਧਾਨ ਸਭਾ 'ਚ ਗੂੰਜਿਆ ਈ-20 ਪੈਟਰੋਲ ਦਾ ਮੁੱਦਾ, ਮਾਨ ਨੇ ਕੇਂਦਰ ਦੀ ਨੀਤੀ 'ਤੇ ਚੁੱਕੇ ਸਵਾਲ    Congress ਪ੍ਰਧਾਨ ਰਾਜਾ ਵੜਿੰਗ ਦੇ ਨਿਸ਼ਾਨੇ ’ਤੇ ਪਾਰਟੀ ਵਿਰੋਧੀ ਆਗੂ, ਕਿਹਾ- 'ਪਾਰਟੀ ਕਿਸੇ ਦੇ ਪਿਓ ਦੀ ਜਾਇਦਾਦ ਨਹੀਂ, ਨਹੀਂ ਮਿਲੇਗੀ ਟਿਕਟ'    ਪੇਪਰ ਲੀਕ ਮਾਮਲਿਆਂ 'ਤੇ ਪੰਜਾਬ ਵਿਧਾਨ ਸਭਾ ਦਾ ਕੇਂਦਰ ਖ਼ਿਲਾਫ਼ ਮਤਾ ਪਾਸ, ਕਾਂਗਰਸ ਨੇ ਕੀਤਾ ਵਾਕਆਊਟ    ਪੰਜਾਬ ਵਿਧਾਨ ਸਭਾ 'ਚ ਕੇਂਦਰ ਖ਼ਿਲਾਫ਼ ਮਤਾ ਪਾਸ, ਪ੍ਰੀਖਿਆ ਘਪਲਿਆਂ ਤੇ ਵਿਦਿਆਰਥੀਆਂ ਨਾਲ ਧੱਕੇਸ਼ਾਹੀ ਦਾ ਮੁੱਦਾ ਗੂੰਜਿਆ    "ਪੰਜਾਬ ਤੋਂ ਸਿੱਖੇ ਭਾਜਪਾ, ਬਿਨਾਂ ਸ਼ਰਤ ਹਰ ਔਰਤ ਨੂੰ ਮਿਲੇ ਯੋਜਨਾ ਦਾ ਲਾਭ" : ਕੇਜਰੀਵਾਲ   
ਮੋਰਿੰਡਾ ਨੇੜੇ ਅੰਮ੍ਰਿਤਪਾਲ ਸਿੰਘ ਕੇਸ ਦੇ ਗਵਾਹ ’ਤੇ ਗੋਲੀਬਾਰੀ
August 5, 2026
Amritpal-Singh-

ਮੋਰਿੰਡਾ ਨੇੜੇ ਅੰਮ੍ਰਿਤਪਾਲ ਸਿੰਘ ਕੇਸ ਦੇ ਗਵਾਹ ’ਤੇ ਗੋਲੀਬਾਰੀ

ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਦਰਜ ਕੇਸ ਦੇ ਗਵਾਹ ’ਤੇ ਮੋਰਿੰਡਾ ਨੇੜੇ ਤੜਕੇ 2 ਵਜੇ ਦੇ ਕਰੀਬ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ, ਇਸ ਘਟਨਾ ਵਿੱਚ ਉਹ ਬਾਲ-ਬਾਲ ਬਚ ਗਿਆ। ਰੂਪਨਗਰ ਦੇ ਐੱਸ.ਐੱਸ.ਪੀ. ਮਨਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਦੀ ਸ਼ੁਰੂਆਤੀ ਜਾਂਚ ਅਨੁਸਾਰ ਇਹ ਗੋਲੀਬਾਰੀ ਕਿਸੇ ਸਾਜ਼ਿਸ਼ ਦਾ ਹਿੱਸਾ ਨਹੀਂ, ਸਗੋਂ ਸੜਕੀ ਲੜਾਈ (ਰੋਡ ਰੇਜ) ਦਾ ਨਤੀਜਾ ਹੈ।
ਪੁਲੀਸ ਅਨੁਸਾਰ ਅਜਨਾਲਾ ਕਾਂਡ ਵਿੱਚ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਸ਼ਿਕਾਇਤਕਰਤਾ ਅਤੇ ਕੇਸ ਦੇ ਗਵਾਹ ਪਿੰਡ ਸਲੇਮਪੁਰ ਦੇ ਵਰਿੰਦਰ ਸਿੰਘ ਮਾਵੀ ਨੇ ਰਾਤ 2 ਵਜੇ ਦੇ ਕਰੀਬ ਪੁਲੀਸ ਨੂੰ ਫ਼ੋਨ ਕਰਕੇ ਇਤਲਾਹ ਦਿੱਤੀ ਕਿ ਇੱਕ ਵਿਅਕਤੀ ਉਸ ’ਤੇ ਗੋਲੀਆਂ ਚਲਾ ਰਿਹਾ ਹੈ। ਸੂਚਨਾ ਮਿਲਦਿਆਂ ਹੀ ਪੁਲੀਸ ਟੀਮਾਂ ਤੁਰੰਤ ਮੌਕੇ ’ਤੇ ਪੁੱਜੀਆਂ। ਜਾਂਚ ਦੌਰਾਨ ਸਾਹਮਣੇ ਆਇਆ ਕਿ ਪਿੰਡ ਸਮਰੌਲੀ ਦੇ ਰਹਿਣ ਵਾਲੇ ਜਸਬੀਰ ਸਿੰਘ ਉਰਫ਼ ਕਾਲਾ ਨੇ ਸ਼ਰਾਬ ਦੇ ਨਸ਼ੇ ’ਚ ਗੱਡੀ ਲੰਘਾਉਣ ਦੀ ਗੱਲ ਨੂੰ ਲੈ ਕੇ ਮਾਵੀ ਨਾਲ ਝਗੜਾ ਕੀਤਾ ਸੀ। ਮੁਲਜ਼ਮ ਨੇ ਹਵਾਈ ਫਾਇਰ ਕੀਤੇ ਅਤੇ ਮਾਵੀ ਦੀ ਗੱਡੀ ਦਾ ਪਿੱਛਾ ਕਰਦਿਆਂ ਉਸ ਦੇ ਪਿੰਡ ਤੱਕ ਪਹੁੰਚ ਕੇ ਉਸ ਦੇ ਸਾਥੀਆਂ ਨੂੰ ਧਮਕਾਇਆ, ਜਿਸ ਤੋਂ ਬਾਅਦ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ।
ਐੱਸ.ਐੱਸ.ਪੀ. ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਥਾਣਾ ਸਦਰ ਮੋਰਿੰਡਾ ਵਿਖੇ ਭਾਰਤੀ ਨਿਆਂ ਸੰਹਿਤਾ (BNS) ਅਤੇ ਅਸਲਾ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਘਟਨਾ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ। ਦੂਜੇ ਪਾਸੇ, ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ, ਜਿੱਥੇ ਕਈ ਪੋਸਟਾਂ ਵਿੱਚ ਦਾਅਵਾ ਕੀਤਾ ਗਿਆ ਕਿ ਮਾਵੀ ਦੇ ਗਵਾਹ ਹੋਣ ਕਾਰਨ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਇਹ ਹਮਲਾ ਕੀਤਾ ਗਿਆ ਹੈ। ਹਾਲਾਂਕਿ, ਪੁਲੀਸ ਨੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਕਿਹਾ ਕਿ ਹੁਣ ਤੱਕ ਦੀ ਜਾਂਚ ਵਿੱਚ ਗਵਾਹ ਹੋਣ ਨਾਤੇ ਕਿਸੇ ਸਾਜ਼ਿਸ਼ ਦਾ ਕੋਈ ਸਬੂਤ ਨਹੀਂ ਮਿਲਿਆ ਹੈ।

Amritpal Singh


Recommended Posts